Jammu Kashmir Cloudburst: ਜੰਮੂ-ਕਸ਼ਮੀਰ 'ਚ ਫਟਿਆ ਬੱਦਲ! ਹਾਦਸੇ 'ਚ ਤਿੰਨ ਲੋਕਾਂ ਦੀ ਮੌਤ, ਆਵਾਜਾਈ ਠੱਪ
ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਨਾਲ ਹਾਲਾਤ ਖਰਾਬ ਹੋ ਰਹੇ ਹਨ। ਐਤਵਾਰ ਸਵੇਰੇ ਰਾਮਬਨ ਜ਼ਿਲੇ ਦੇ ਸੇਰੀ ਬਾਗਨਾ ਖੇਤਰ ਵਿੱਚ ਬੱਦਲ ਫਟਣ ਦੀ ਘਟਨਾ ਸਾਹਮਣੇ

Jammu Kashmir Cloudburst: ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਨਾਲ ਹਾਲਾਤ ਖਰਾਬ ਹੋ ਰਹੇ ਹਨ। ਐਤਵਾਰ ਸਵੇਰੇ ਰਾਮਬਨ ਜ਼ਿਲੇ ਦੇ ਸੇਰੀ ਬਾਗਨਾ ਖੇਤਰ ਵਿੱਚ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਅਚਾਨਕ ਆਏ ਹੜ੍ਹ ਅਤੇ ਮਲਬੇ ਦੀ ਚਪੇਟ ਵਿੱਚ ਕਈ ਘਰ ਅਤੇ ਲੋਕ ਆ ਗਏ। ਬਚਾਅ ਕਾਰਜ ਜਾਰੀ ਹਨ ਅਤੇ ਪ੍ਰਸ਼ਾਸਨ ਪੂਰੀ ਸਤਰਕਤਾ ਨਾਲ ਰਾਹਤ ਅਭਿਆਨ ਵਿੱਚ ਜੁਟਿਆ ਹੋਇਆ ਹੈ।
ਨੈਸ਼ਨਲ ਹਾਈਵੇ ਅਤੇ ਹੋਰ ਰਾਹ ਬੰਦ
ਰਾਮਬਨ ਜ਼ਿਲੇ ਦੇ ਬਣੀਹਾਲ ਇਲਾਕੇ ਵਿੱਚ ਵੀ ਭਾਰੀ ਭੂਸਖਲਨ ਹੋਇਆ ਹੈ, ਜਿਸ ਨਾਲ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਸੈਕੜੇ ਵਾਹਨ ਹਾਈਵੇ 'ਤੇ ਫਸੇ ਹੋਏ ਹਨ। ਇਸੇ ਤਰ੍ਹਾਂ, ਕਿਸ਼ਤਵਾਰ-ਪੱਦਰ ਮਾਰਗ ਨੂੰ ਵੀ ਸੁਰੱਖਿਆ ਦੇ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਮੌਸਮ ਪੂਰੀ ਤਰ੍ਹਾਂ ਸਾਫ ਹੋਣ ਤੱਕ ਯਾਤਰਾ ਨਾ ਕਰਨ।
ਕੇਂਦਰੀ ਮੰਤਰੀ ਅਤੇ ਉਧਮਪੁਰ ਤੋਂ ਸੰਸਦ ਮੈਂਬਰ ਡਾ. ਜਿਤਿੰਦਰ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਰਾਮਬਨ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਤੇਜ਼ ਹਵਾਵਾਂ, ਗੜ੍ਹਮਾਰੀ ਅਤੇ ਭਾਰੀ ਮੀਂਹ ਕਾਰਨ ਕਈ ਥਾਵਾਂ 'ਤੇ ਭੂਸਖਲਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੇ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ ਅਤੇ ਉਹ ਖੁਦ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿੱਚ ਹਨ। ਉਨ੍ਹਾਂ ਪ੍ਰਸ਼ਾਸਨ ਦੀ ਫੁੁਰਤੀ ਦੀ ਸਿਰਾਹਨਾ ਕੀਤੀ ਅਤੇ ਵਿਅਕਤੀਗਤ ਪੱਧਰ 'ਤੇ ਵੀ ਲੋੜ ਪੈਣ 'ਤੇ ਹਰ ਸੰਭਵ ਮਦਦ ਦੀ ਭਰੋਸਾ ਦਿਵਾਇਆ।
ਇਸ ਘਟਨਾ ਸਥਾਨ ਤੋਂ ਮਿਲੇ ਕੁਝ ਵੀਡੀਓਜ਼ 'ਚ ਪਹਾੜ ਤੋਂ ਮਲਬਾ ਤੇਜ਼ੀ ਨਾਲ ਡਿੱਗਦਾ ਹੋਇਆ ਅਤੇ ਸੜਕਾਂ ਤੇ ਰਹਾਇਸ਼ੀ ਇਲਾਕਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੋਇਆ ਨਜ਼ਰ ਆਇਆ। ਕਈ ਟੈਂਕਰ ਅਤੇ ਗੱਡੀਆਂ ਮਲਬੇ ਹੇਠ ਦਬੀਆਂ ਹੋਈਆਂ ਦਿਖਾਈ ਦਿੱਤੀਆਂ, ਜਦਕਿ ਕੁਝ ਹੋਟਲ ਅਤੇ ਮਕਾਨ ਵੀ ਪ੍ਰਭਾਵਿਤ ਹੋਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















