ਪੜਚੋਲ ਕਰੋ
Advertisement
ਸੂਬੇ 'ਚ ਪੰਜ ਉੱਪ ਮੁੱਖ ਮੰਤਰੀ ਲਾਉਣ ਦਾ ਫੈਸਲਾ, ਹਰ ਵਰਗ ਦਾ ਆਪਣਾ ਡਿਪਟੀ ਸੀਐਮ
ਪੰਜਾਂ ਉਪ ਮੁੱਖ ਮੰਤਰੀ ਨਾ ਸਿਰਫ ਵੱਖ-ਵੱਖ ਸਮਾਜ ਤੋਂ ਹੋਣਗੇ ਬਲਕਿ ਵੱਖ-ਵੱਖ ਇਲਾਕਿਆਂ ਦਾ ਵੀ ਖਾਸ ਧਿਆਨ ਰੱਖਿਆ ਗਿਆ ਹੈ। ਰਾਇਲਸੀਮਾ, ਪ੍ਰਕਾਸ਼ਮ, ਕ੍ਰਿਸ਼ਨਾ ਡੈਲਟਾ, ਗੋਦਾਵਰੀ ਤੇ ਵਾਈਜੈਗ ਇਲਾਕੇ ਵਿੱਚੋਂ ਇਹ ਡਿਪਟੀ ਸੀਐਮ ਨਿਯੁਕਤ ਕੀਤੇ ਜਾਣਗੇ।
ਨਵੀਂ ਦਿੱਲੀ: ਹਾਲੇ ਤਕ ਤੁਸੀਂ ਕਿਸੇ ਵੀ ਸੂਬੇ ਵਿੱਚ ਇੱਕ ਜਾਂ ਦੋ ਤੋਂ ਵੱਧ ਉਪ ਮੁੱਖ ਮੰਤਰੀ ਨਹੀਂ ਦੇਖੇ ਹੋਣਗੇ ਪਰ ਹੁਣ ਆਂਧਰ ਪ੍ਰਦੇਸ਼ ਵਿੱਚ ਪੰਜ ਡਿਪਟੀ ਸੀਐਮ ਹੋਣਗੇ। ਇਸ ਬਾਰੇ ਮੁੱਖ ਮੰਤਰੀ ਜਗਨਮੋਹਨ ਰੈੱਡੀ ਨੇ ਐਲਾਨ ਕਰ ਦਿੱਤਾ ਹੈ।
ਵਾਈਐਸਆਰਸੀਪੀ ਦੇ ਦੇ ਵਿਧਾਇਕ ਮੁਹੰਮਦ ਮੁਸਤਫ਼ਾ ਸ਼ਾਈਕ ਦਾ ਕਹਿਣਾ ਹੈ ਕਿ ਆਂਧਰ ਪ੍ਰਦੇਸ਼ ਵਿੱਚ ਐਸਸੀ, ਐਸਟੀ, ਓਬੀਸੀ, ਘੱਟ ਗਿਣਤੀਆਂ ਤੇ ਕਾਪੂ ਸਮਾਜ ਵਿੱਚੋਂ ਇੱਕ-ਇੱਕ ਉਪ ਮੁੱਖ ਮੰਤਰੀ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਪੂਰੇ ਸੂਬੇ ਵਿੱਚ ਖੁਸ਼ੀ ਦਾ ਮਾਹੌਲ ਹੈ। ਜਗਮੋਹਨ ਰੈੱਡੀ ਦਾ ਇਹ ਫੈਸਲਾ ਇਤਿਹਾਸਕ ਹੈ, ਉਹ ਯਕੀਨੀ ਤੌਰ 'ਤੇ ਭਾਰਤ ਵਿੱਚ ਹੁਣ ਤਕ ਦੇ ਸਰਬੋਤਮ ਸੀਐਮ ਸਾਬਤ ਹੋਣਗੇ।
ਪੰਜਾਂ ਉਪ ਮੁੱਖ ਮੰਤਰੀ ਨਾ ਸਿਰਫ ਵੱਖ-ਵੱਖ ਸਮਾਜ ਤੋਂ ਹੋਣਗੇ ਬਲਕਿ ਵੱਖ-ਵੱਖ ਇਲਾਕਿਆਂ ਦਾ ਵੀ ਖਾਸ ਧਿਆਨ ਰੱਖਿਆ ਗਿਆ ਹੈ। ਰਾਇਲਸੀਮਾ, ਪ੍ਰਕਾਸ਼ਮ, ਕ੍ਰਿਸ਼ਨਾ ਡੈਲਟਾ, ਗੋਦਾਵਰੀ ਤੇ ਵਾਈਜੈਗ ਇਲਾਕੇ ਵਿੱਚੋਂ ਇਹ ਡਿਪਟੀ ਸੀਐਮ ਨਿਯੁਕਤ ਕੀਤੇ ਜਾਣਗੇ।
ਜਗਮੋਹਨ ਰੈੱਡ ਨੇ ਇਸ ਫੈਸਲੇ 'ਤੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਉਹ ਸੂਬੇ ਦੇ ਸਮਾਜ ਦੇ ਸਾਰੇ ਲੋਕਾਂ ਨੇ ਟੀਡੀਪੀ ਸਰਕਾਰ ਖ਼ਿਲਾਫ਼ ਮਿਹਨਤ ਕੀਤੀ। ਅੱਜ ਜਦ ਸਾਨੂੰ ਸਰਕਾਰ ਵਿੱਚ ਆਉਣ ਦਾ ਮੌਕਾ ਮਿਲਿਆ ਹੈ, ਤਾਂ ਲੱਗਦਾ ਹੈ ਕਿ ਉਨ੍ਹਾਂ ਨੂੰ ਜਾਪਦਾ ਹੈ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਅਗਵਾਈ ਮਿਲਣੀ ਚਾਹੀਦੀ ਹੈ। ਸਿਆਸੀ ਮਾਹਰਾਂ ਮੁਤਾਬਕ ਆਂਧਰ ਪ੍ਰਦੇਸ਼ ਦੀ ਸਿਆਸਤ ਵਿੱਚ ਰੈੱਡੀ ਤੇ ਕੰਮਾ ਸਮਾਜ ਦਾ ਦਬਦਬਾ ਹੈ। ਟੀਡੀਪੀ ਦੇ ਚੰਰਦਬਾਬੂ ਨਾਇਡੂ ਦਾ ਸਬੰਧ ਰੈੱਡੀ ਸਮਾਜ ਨਾਲ ਹੈ ਉੱਥੇ ਹੀ ਜਗਮੋਹਨ ਰੈੱਡ ਕੰਮਾ ਸਮਾਜ ਨਾਲ ਤਾਅਲੁੱਕ ਰੱਖਦੇ ਹਨ। ਉਂਝ ਸੂਬੇ ਦੇ ਦਲਿਤ ਤੇ ਘੱਟ ਗਿਣਤੀਆਂ ਕਾਂਗਰਸ ਨੂੰ ਵੋਟਾਂ ਦਿੰਦੇ ਰਹੇ ਹਨ ਪਰ ਇਸ ਵਾਰ ਸਿਆਸੀ ਸਮੀਕਰਨ ਬਦਲੇ ਹਨ ਅਤੇ ਦੋਵਾਂ ਸਮਾਜਾਂ ਦੇ ਜ਼ਿਆਦਾਤਰ ਵੋਟ ਵਾਈਐਸਆਰ ਦੇ ਸਮਰਥਨ ਵਿੱਚ ਭੁਗਤੇ ਹਨ।YSRCP MLA MM Shaik: We are very happy, there will be 5 Deputy Chief Ministers in Andhra Pradesh. The Deputy CMs will be one each from Scheduled Caste, Scheduled Tribe, Backward Castes, Minority and Kapu community. He (Jaganmohan Reddy) will prove to be the best CM in India ever. pic.twitter.com/PH2teDBYoT
— ANI (@ANI) June 7, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਲੁਧਿਆਣਾ
ਪੰਜਾਬ
Advertisement