Kharak Mangoli river : ਕਾਰ ਸਮੇਤ ਡੁੱਬ ਰਹੀ ਮਹਿਲਾ ਨੂੰ ਬਚਾਉਣ ਵਾਲੇ 15 ਜਣਿਆਂ ਨੂੰ ਹਰਿਆਣਾ ਸਰਕਾਰ ਦੇਵੇਗੀ ਇਨਾਮ
CM Manohar Lal announced : ਖੜਕ ਮੰਗੋਲੀ ਨਦੀ ਵਿਚ ਕਿਸੇ ਮਹਿਲਾ ਨੂੰ ਬਚਾਉਣ ਵਾਲੇ ਲੋਕਾਂ ਲਈ ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਪੁਰਸਕਾਰ ਦਾ ਐਲਾਨ, ਮਹਿਲਾ ਦੀ ਜਾਣ ਬਚਾਉਣ ਵਾਲੇ ਲੋਕਾਂ ਨੂੰ ਦਿੱਤੀ ਜਾਵੇਗੀ 3.15 ਲੱਖ ਰੁਪਏ ਦੀ ਨਗਦ ਰਕਮ
ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪੰਚਕੂਲਾ ਜਿਲ੍ਹੇ ਦੇ ਖੜਕ ਮੰਗੋਲੀ ਪਿੰਡ ਵਿਚ ਬਰਸਾਤੀ ਪਾਣੀ ਦੇ ਤੇਜ ਬਹਾਵ ਵਿਚ ਕਾਰ ਸਮੇਤ ਫਸੀ ਮਹਿਲਾ ਦੀ ਜਾਣ ਬਚਾਉਣ ਵਾਲੇ 15 ਵਿਅਕਤੀਆਂ ਨੂੰ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਮਹਿਲਾ ਦੀ ਜਾਨ ਬਚਾਉਣ ਦਾ ਹਿੰਮਤੀ ਕੰਮ ਕਰਨ ਵਿਚ ਸ਼ਾਮਿਲ ਵਿਅਕਤੀਆਂ ਨੁੰ ਕੁੱਲ 3,15,000 ਰੁਪਏ ਦੀ ਨਗਦ ਰਕਮ ਅਤੇ ਸ਼ਲਾਘਾ ਪੱਤਰ ਇਨਾਮ ਵਜੋ ਦਿੱਤੇ ਜਾਣਗੇ।
25 ਜੂਨ, 2023 ਦੀ ਸਵੇਰੇ ਕਰੀਬ 9:30 ਵਜੇ ਜਿਲ੍ਹਾ ਪੰਚਕੂਲਾ ਦੀ ਇਕ ਮਹਿਲਾ ਸੰਗੀਤਾ ਬਜਾਜ, 69 ਸਾਲ ਨਿਵਾਸੀ, ਏਮਡੀਸੀ ਪੂਜਾ ਕਰਨ ਲਈ ਗਈ ਸੀ ਅਤੇ ਆਪਣੀ ਗੱਡੀ ਸਮੇਤ ਖੜਕ ਮੰਗੋਲੀ ਨਦੀ ਵਿਚ ਫਸ ਗਈ ਸੀ। ਇਸੀ ਦੌਰਾਨ ਅਚਾਨਕ ਨਦੀ ਵਿਚ ਵੱਧ ਪਾਣੀ ਆਉਣ ਦੇ ਕਾਰਨ ਉਪਰੋਕਤ ਮਹਿਲਾ ਗੱਡੀ ਸਮੇਤ ਨਦੀ ਵਿਚ ਵਹਿਨ ਲੱਗੀ। ਇਹ ਦੇਖ ਉੱਥੇ ਮੌਜੂਦਾ ਖੜਕ ਮੰਗੋਲੀ ਦੇ 15 ਵਿਅਕਤੀਆਂ (14 ਯੁਵਕ ਤੇ 1 ਯੁਵਤੀ) ਵੱਲੋਂ ਹਿੰਮਤ ਦਿਖਾਉਂਦੇ ਹੋਏ ਉਪਰੋਕਤ ਮਹਿਲਾ ਨੂੰ ਕਾਫੀ ਮਸ਼ੱਕਤ ਬਾਅਦ ਨਦੀ ਤੋਂ ਬਾਹਰ ਕੱਢਿਆ ਗਿਆ। ਇਸ ਦੇ ਇਸ ਹਿੰਮਤੀ ਕੰਮ ਲਈ ਸ਼ਲਾਘਾ ਹੋ ਰਹੀ ਹੈ।
ਜਾਨ ਬਚਾਉਣ ਵਾਲੇ ਵਿਅਕਤੀਆਂ ਵਿਚ ਵਿਕਰਮ, ਕਿਸ਼ਨ, ਸੋਨੂ, ਸੁਨੀਲ, ਪੱਪੂ ਕੁਮਾਰ, ਛੋਟੇ ਲਾਲ, ਰਕਸ਼ਪਾਲ ਸਿੰਘ ਚੌਹਾਨ, ਸਲੀਮ, ਮਹੇਂਦਰ, ਜਿਤੇਂਦਰ, ਸੰਜੂ, ਰਣਜੀਤ, ਅਨਿਲ, ਬਬਲੂ ਅਤੇ ਮਮਤਾ ਸ਼ਾਮਿਲ ਹਨ। ਜਿਹਨਾਂ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਨਮਾਨਿਤ ਕਰਨਗੇ। ਇਹਨਾਂ 15 ਜਣਿਆਂ ਨੂੰ ਸਰਕਾਰ ਨੇ ਇਨਾਮ ਰਾਸ਼ੀ 3 ਲੱਖ 15 ਹਜ਼ਾਰ ਰੁਪਏ ਰੱਖੀ ਹੈ। ਕੁੱਲ ਮਿਲਾ ਕੇ ਸਾਰਿਆਂ ਦੇ ਹਿੱਸੇ 21 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਆਉਣਗੇ। ਸਰਕਾਰ ਦਾ ਮਕਸਦ ਹੈ ਕਿ ਅਜਿਹਾ ਹਿੰਮਤੀ ਕੰਮ ਕਰਨ ਵਾਲੇ ਦੀ ਸ਼ਲਾਘਾ ਕੀਤੀ ਜਾਵੇ ਤਾਂ ਜੋਂ ਇਹਨਾਂ ਨੂੰ ਦੇਖ ਹੋਰ ਵੀ ਵਿਅਕਤੀ ਇੱਕ ਦੂਜੇ ਦੀ ਮਦਦ ਕਰਨ ਲਈ ਅੱਗੇ ਆਉਣ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।