ਪੜਚੋਲ ਕਰੋ

Sukhvinder Singh Sukhu: 'ਹਿਮਾਚਲ 'ਚ ਨੌਕਰੀਆਂ ਨਹੀਂ ਵੇਚਣ ਦਿਆਂਗੇ', ਕਿਉਂ ਕਿਹਾ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ

Himachal Pradesh News: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੰਗਲਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਵੱਖ-ਵੱਖ ਅਸਾਮੀਆਂ ਲਈ ਮੁਫ਼ਤ ਅਤੇ ਨਿਰਪੱਖ ਭਰਤੀ ਪ੍ਰੀਖਿਆਵਾਂ ਨੂੰ ਯਕੀਨੀ ਬਣਾਏਗੀ।

Himachal Pradesh News: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੰਗਲਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਵੱਖ-ਵੱਖ ਅਸਾਮੀਆਂ ਲਈ ਮੁਫ਼ਤ ਅਤੇ ਨਿਰਪੱਖ ਭਰਤੀ ਪ੍ਰੀਖਿਆਵਾਂ ਨੂੰ ਯਕੀਨੀ ਬਣਾਏਗੀ। ਇਕ ਬਿਆਨ ਅਨੁਸਾਰ ਉਨ੍ਹਾਂ ਕਿਹਾ, "ਹਿਮਾਚਲ ਵਿਚ ਨੌਕਰੀਆਂ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।"

ਉਨ੍ਹਾਂ ਨੇ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਹੱਕ ਵਿੱਚ ਦਿੱਤੇ ਫਤਵੇ ਲਈ ਕਾਂਗੜਾ ਜ਼ਿਲ੍ਹੇ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਧਰਮਸ਼ਾਲਾ ਦੇ ਜ਼ੋਰਾਵਰ ਸਟੇਡੀਅਮ ਵਿੱਚ ਆਯੋਜਿਤ ਜਨਤਕ ਧੰਨਵਾਦ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਹਿਮਾਚਲ ਪ੍ਰਦੇਸ਼ ਸਟਾਫ ਸਿਲੈਕਸ਼ਨ ਕਮਿਸ਼ਨ ਹਮੀਰਪੁਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ ਅਧੀਨ ਪ੍ਰਸ਼ਨ ਪੱਤਰ ਵੇਚਣ ਦਾ ਅੱਡਾ ਬਣ ਗਿਆ ਹੈ।

ਸੀ.ਐਮ ਸੁੱਖੂ ਨੇ ਕਿਹਾ, ”ਸਾਡੀ ਸਰਕਾਰ ਨੇ ਇੱਕ ਦਲੇਰਾਨਾ ਫੈਸਲਾ ਲੈਂਦਿਆਂ ਕਮਿਸ਼ਨ ਦੇ ਕੰਮਕਾਜ ਨੂੰ ਮੁਅੱਤਲ ਕਰ ਦਿੱਤਾ ਹੈ।” ਉਨ੍ਹਾਂ ਦੁਹਰਾਇਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਜੋ 10 ਗਾਰੰਟੀਆਂ ਦਾ ਵਾਅਦਾ ਕੀਤਾ ਗਿਆ ਸੀ, ਉਨ੍ਹਾਂ ਨੂੰ ਪੜਾਅਵਾਰ ਲਾਗੂ ਕੀਤਾ ਜਾਵੇਗਾ।

ਸੂਬੇ ਦੇ ਲੋਕਾਂ ਨੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ

ਦੱਸ ਦੇਈਏ ਕਿ ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਸਟਾਫ ਸਿਲੈਕਸ਼ਨ ਕਮਿਸ਼ਨ ਤੋਂ ਜੂਨੀਅਰ ਆਫਿਸ ਅਸਿਸਟੈਂਟ (ਆਈਟੀ) ਦਾ ਪੇਪਰ ਲੀਕ ਹੋਣ ਤੋਂ ਬਾਅਦ ਕਮਿਸ਼ਨ ਦਾ ਕੰਮਕਾਜ ਮੁਅੱਤਲ ਕਰ ਦਿੱਤਾ ਗਿਆ ਸੀ। ਹਿਮਾਚਲ ਦੇ ਲੋਕਾਂ ਨੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ। ਇਸ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਸਰਕਾਰ ਦੀ ਸਮਝਦਾਰੀ ਕਾਰਨ ਹੀ ਪੇਪਰ ਲੀਕ ਕਰਨ ਵਾਲਿਆਂ ਦਾ ਪਰਦਾਫਾਸ਼ ਹੋਇਆ ਹੈ। ਸੁੱਖੂ ਨੇ ਦੱਸਿਆ ਕਿ ਉਨ੍ਹਾਂ ਨੇ 12 ਦਸੰਬਰ ਨੂੰ ਹੀ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਪ੍ਰੀਖਿਆਵਾਂ ਦੌਰਾਨ ਸਰਗਰਮ ਰਹਿਣ ਦੀ ਹਦਾਇਤ ਕੀਤੀ ਸੀ।

60 ਦਿਨਾਂ ਵਿੱਚ ਭਰਤੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣ ਦਾ ਵਾਅਦਾ ਕੀਤਾ

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਪੇਪਰ ਲੀਕ ਹੋਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਸਟਾਫ਼ ਸਿਲੈਕਸ਼ਨ ਕਮਿਸ਼ਨ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜ੍ਹੇ ਹੋ ਗਏ ਹਨ। ਸੂਬੇ ਦੇ ਨੌਜਵਾਨਾਂ ਲਈ ਪ੍ਰੀਖਿਆ ਕਰਵਾਉਣ ਵਾਲੇ ਕਮਿਸ਼ਨ ਦੀ ਭਰੋਸੇਯੋਗਤਾ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ। ਅਜਿਹੇ 'ਚ ਸਰਕਾਰ ਨੇ ਹਿਮਾਚਲ ਪ੍ਰਦੇਸ਼ ਸਟਾਫ ਸਿਲੈਕਸ਼ਨ ਕਮਿਸ਼ਨ ਦਾ ਕੰਮਕਾਜ ਮੁਅੱਤਲ ਕਰ ਦਿੱਤਾ ਸੀ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਸੀ ਕਿ ਉਹ ਕਿਸੇ ਵੀ ਦੋਸ਼ੀ ਨੂੰ ਨਹੀਂ ਬਖਸ਼ਣਗੇ। ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ 60 ਦਿਨਾਂ ਵਿੱਚ ਭਰਤੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣ ਲਈ ਕੰਮ ਕੀਤਾ ਜਾਵੇਗਾ।

 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਲੁਧਿਆਣਾ 'ਚ ਫਾ*ਇਰਿੰਗ, ਗਾਹਕ ਬਣ ਕੇ ਦੁਕਾਨ 'ਚ ਆਏ ਹਮ*ਲਾਵਰ, ਜੁੱਤੀ ਕਾਰੋਬਾਰੀ ਨੂੰ ਮਾ*ਰੀਆਂ ਤਾ*ੜ-ਤਾ*ੜ ਗੋ*ਲੀਆਂ, ਇੱਕ ਕੁੜੀ ਵੀ ਹੋਈ ਜ਼*ਖਮੀ
ਲੁਧਿਆਣਾ 'ਚ ਫਾ*ਇਰਿੰਗ, ਗਾਹਕ ਬਣ ਕੇ ਦੁਕਾਨ 'ਚ ਆਏ ਹਮ*ਲਾਵਰ, ਜੁੱਤੀ ਕਾਰੋਬਾਰੀ ਨੂੰ ਮਾ*ਰੀਆਂ ਤਾ*ੜ-ਤਾ*ੜ ਗੋ*ਲੀਆਂ, ਇੱਕ ਕੁੜੀ ਵੀ ਹੋਈ ਜ਼*ਖਮੀ
CBSE Board Exam 2025: ਇਸ ਦਿਨ ਤੋਂ ਸ਼ੁਰੂ ਹੋਏਗੀ CBSE ਦੀ ਬੋਰਡ ਪ੍ਰੀਖਿਆ, ਡੇਟਸ਼ੀਟ ਨੂੰ ਲੈ ਕੇ ਆਇਆ ਤਾਜ਼ਾ ਅਪਡੇਟ
CBSE Board Exam 2025: ਇਸ ਦਿਨ ਤੋਂ ਸ਼ੁਰੂ ਹੋਏਗੀ CBSE ਦੀ ਬੋਰਡ ਪ੍ਰੀਖਿਆ, ਡੇਟਸ਼ੀਟ ਨੂੰ ਲੈ ਕੇ ਆਇਆ ਤਾਜ਼ਾ ਅਪਡੇਟ
Stock Market Holiday: ਇਸ ਦਿਨ ਸ਼ੇਅਰ ਬਾਜ਼ਾਰ ਰਹੇਗਾ ਬੰਦ, ਇਸ ਵਜ੍ਹਾ ਕਰਕੇ ਬੁੱਧਵਾਰ ਨੂੰ ਰਹੇਗੀ ਛੁੱਟੀ!
Stock Market Holiday: ਇਸ ਦਿਨ ਸ਼ੇਅਰ ਬਾਜ਼ਾਰ ਰਹੇਗਾ ਬੰਦ, ਇਸ ਵਜ੍ਹਾ ਕਰਕੇ ਬੁੱਧਵਾਰ ਨੂੰ ਰਹੇਗੀ ਛੁੱਟੀ!
Punjab News: ਪੰਜਾਬ ਜ਼ਿਮਨੀ ਚੋਣਾਂ 'ਚ ਗੈਂ*ਗਸਟਰਾਂ ਦੀ ਐਂਟਰੀ, ਜੱਗੂ ਭਗਵਾਨਪੁਰੀਆ ਵੋਟਰਾਂ ਨੂੰ ਦੇ ਰਿਹਾ ਧ*ਮਕੀਆਂ, ਕਾਂਗਰਸੀ ਸੰਸਦ ਮੈਂਬਰ ਨੇ ECI 'ਚ ਕੀਤੀ ਸ਼ਿਕਾਇਤ
Punjab News: ਪੰਜਾਬ ਜ਼ਿਮਨੀ ਚੋਣਾਂ 'ਚ ਗੈਂ*ਗਸਟਰਾਂ ਦੀ ਐਂਟਰੀ, ਜੱਗੂ ਭਗਵਾਨਪੁਰੀਆ ਵੋਟਰਾਂ ਨੂੰ ਦੇ ਰਿਹਾ ਧ*ਮਕੀਆਂ, ਕਾਂਗਰਸੀ ਸੰਸਦ ਮੈਂਬਰ ਨੇ ECI 'ਚ ਕੀਤੀ ਸ਼ਿਕਾਇਤ
Advertisement
ABP Premium

ਵੀਡੀਓਜ਼

Chabbewal ਦੇ ਲੋਕ ਕਿਹੜੇ ਮੁੱਦਿਆਂ 'ਤੇ ਪਾਉਣਗੇ ਵੋਟPartap Bajwa ਨੇ ਮੁੱਖ ਮੰਤਰੀ Bhagwant Mann ਨੂੰ ਦਿੱਤੀ ਚੇਤਾਵਨੀChabbewal ਜਿਮਨੀ ਚੋਣ 'ਚ ਕਿਹੜੀ ਪਾਰਟੀ ਨੂੰ ਪਸੰਦ ਕਰ ਰਹੇ ਲੋਕਪਰਾਲੀ ਸਾੜਨ ਤੇ ਜੁਰਮਾਨਾ ਵਧਿਆ, ਕਿਸਾਨ ਲੀਡਰਾਂ ਨੇ ਕੀਤੀ ਵੱਡੀ ਮੰਗ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ ਫਾ*ਇਰਿੰਗ, ਗਾਹਕ ਬਣ ਕੇ ਦੁਕਾਨ 'ਚ ਆਏ ਹਮ*ਲਾਵਰ, ਜੁੱਤੀ ਕਾਰੋਬਾਰੀ ਨੂੰ ਮਾ*ਰੀਆਂ ਤਾ*ੜ-ਤਾ*ੜ ਗੋ*ਲੀਆਂ, ਇੱਕ ਕੁੜੀ ਵੀ ਹੋਈ ਜ਼*ਖਮੀ
ਲੁਧਿਆਣਾ 'ਚ ਫਾ*ਇਰਿੰਗ, ਗਾਹਕ ਬਣ ਕੇ ਦੁਕਾਨ 'ਚ ਆਏ ਹਮ*ਲਾਵਰ, ਜੁੱਤੀ ਕਾਰੋਬਾਰੀ ਨੂੰ ਮਾ*ਰੀਆਂ ਤਾ*ੜ-ਤਾ*ੜ ਗੋ*ਲੀਆਂ, ਇੱਕ ਕੁੜੀ ਵੀ ਹੋਈ ਜ਼*ਖਮੀ
CBSE Board Exam 2025: ਇਸ ਦਿਨ ਤੋਂ ਸ਼ੁਰੂ ਹੋਏਗੀ CBSE ਦੀ ਬੋਰਡ ਪ੍ਰੀਖਿਆ, ਡੇਟਸ਼ੀਟ ਨੂੰ ਲੈ ਕੇ ਆਇਆ ਤਾਜ਼ਾ ਅਪਡੇਟ
CBSE Board Exam 2025: ਇਸ ਦਿਨ ਤੋਂ ਸ਼ੁਰੂ ਹੋਏਗੀ CBSE ਦੀ ਬੋਰਡ ਪ੍ਰੀਖਿਆ, ਡੇਟਸ਼ੀਟ ਨੂੰ ਲੈ ਕੇ ਆਇਆ ਤਾਜ਼ਾ ਅਪਡੇਟ
Stock Market Holiday: ਇਸ ਦਿਨ ਸ਼ੇਅਰ ਬਾਜ਼ਾਰ ਰਹੇਗਾ ਬੰਦ, ਇਸ ਵਜ੍ਹਾ ਕਰਕੇ ਬੁੱਧਵਾਰ ਨੂੰ ਰਹੇਗੀ ਛੁੱਟੀ!
Stock Market Holiday: ਇਸ ਦਿਨ ਸ਼ੇਅਰ ਬਾਜ਼ਾਰ ਰਹੇਗਾ ਬੰਦ, ਇਸ ਵਜ੍ਹਾ ਕਰਕੇ ਬੁੱਧਵਾਰ ਨੂੰ ਰਹੇਗੀ ਛੁੱਟੀ!
Punjab News: ਪੰਜਾਬ ਜ਼ਿਮਨੀ ਚੋਣਾਂ 'ਚ ਗੈਂ*ਗਸਟਰਾਂ ਦੀ ਐਂਟਰੀ, ਜੱਗੂ ਭਗਵਾਨਪੁਰੀਆ ਵੋਟਰਾਂ ਨੂੰ ਦੇ ਰਿਹਾ ਧ*ਮਕੀਆਂ, ਕਾਂਗਰਸੀ ਸੰਸਦ ਮੈਂਬਰ ਨੇ ECI 'ਚ ਕੀਤੀ ਸ਼ਿਕਾਇਤ
Punjab News: ਪੰਜਾਬ ਜ਼ਿਮਨੀ ਚੋਣਾਂ 'ਚ ਗੈਂ*ਗਸਟਰਾਂ ਦੀ ਐਂਟਰੀ, ਜੱਗੂ ਭਗਵਾਨਪੁਰੀਆ ਵੋਟਰਾਂ ਨੂੰ ਦੇ ਰਿਹਾ ਧ*ਮਕੀਆਂ, ਕਾਂਗਰਸੀ ਸੰਸਦ ਮੈਂਬਰ ਨੇ ECI 'ਚ ਕੀਤੀ ਸ਼ਿਕਾਇਤ
Stubble Burn: ਕਿਸਾਨਾਂ ਨੂੰ ਮੋਟੇ ਜ਼ੁਰਮਾਨੇ ਠੋਕਣ 'ਤੇ ਭੜਕ ਉੱਠੀਆਂ ਕਿਸਾਨ ਜਥੇਬੰਦੀਆਂ, ਬੋਲੇ, ਜੁਰਮਾਨੇ 10 ਗੁਣਾਂ ਵੀ ਕਰ ਦਿਓ, ਅਸੀਂ ਨਹੀਂ ਭਰਾਂਗੇ...
Stubble Burn: ਕਿਸਾਨਾਂ ਨੂੰ ਮੋਟੇ ਜ਼ੁਰਮਾਨੇ ਠੋਕਣ 'ਤੇ ਭੜਕ ਉੱਠੀਆਂ ਕਿਸਾਨ ਜਥੇਬੰਦੀਆਂ, ਬੋਲੇ, ਜੁਰਮਾਨੇ 10 ਗੁਣਾਂ ਵੀ ਕਰ ਦਿਓ, ਅਸੀਂ ਨਹੀਂ ਭਰਾਂਗੇ...
Ban on Kirpan: ਕਿਰਪਾਨ ’ਤੇ ਪਾਬੰਦੀ ਤੋਂ ਭੜਕ ਉੱਠੇ ਸਿੱਖ, ਧਾਰਮਿਕ ਆਜ਼ਾਦੀ ’ਤੇ ਹਮਲਾ ਕਰਾਰ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸਖਤ ਆਦੇਸ਼
ਕਿਰਪਾਨ ’ਤੇ ਪਾਬੰਦੀ ਤੋਂ ਭੜਕ ਉੱਠੇ ਸਿੱਖ, ਧਾਰਮਿਕ ਆਜ਼ਾਦੀ ’ਤੇ ਹਮਲਾ ਕਰਾਰ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸਖਤ ਆਦੇਸ਼
Stubble Burn: ਜੇ ਮੋਦੀ ਸਰਕਾਰ ਨੂੰ ਪਰਾਲੀ ਸਾੜਨ ਦੀ ਇੰਨੀ ਚਿੰਤਾ ਤਾਂ 1200 ਕਰੋੜ ਦੇਣ ਤੋਂ ਕਿਉਂ ਕੀਤਾ ਇਨਕਾਰ ? ਜ਼ੁਰਮਾਨ ਦੁੱਗਣਾ ਕਰਨ ਮਗਰੋਂ ‘ਆਪ’ ਦੇ ਵੱਡੇ ਇਲਜ਼ਾਮ
ਜੇ ਮੋਦੀ ਸਰਕਾਰ ਨੂੰ ਪਰਾਲੀ ਸਾੜਨ ਦੀ ਇੰਨੀ ਚਿੰਤਾ ਤਾਂ 1200 ਕਰੋੜ ਦੇਣ ਤੋਂ ਕਿਉਂ ਕੀਤਾ ਇਨਕਾਰ ? ਜ਼ੁਰਮਾਨ ਦੁੱਗਣਾ ਕਰਨ ਮਗਰੋਂ ‘ਆਪ’ ਦੇ ਵੱਡੇ ਇਲਜ਼ਾਮ
Punjab News: ਕੇਜਰੀਵਾਲ ਤੇ ਭਗਵੰਤ ਮਾਨ ਨੇ ਪੰਜਾਬ ਦੇ 10,031 ਨਵੇਂ ਸਰਪੰਚਾਂ ਨੂੰ ਕਹੀ ਵੱਡੀ ਗੱਲ...ਕਿਸੇ ਵੀ ਕੀਮਤ 'ਤੇ ਭਰੋਸਾ ਨਾ ਤੋੜਿਓ
ਕੇਜਰੀਵਾਲ ਤੇ ਭਗਵੰਤ ਮਾਨ ਨੇ ਪੰਜਾਬ ਦੇ 10,031 ਨਵੇਂ ਸਰਪੰਚਾਂ ਨੂੰ ਕਹੀ ਵੱਡੀ ਗੱਲ...ਕਿਸੇ ਵੀ ਕੀਮਤ 'ਤੇ ਭਰੋਸਾ ਨਾ ਤੋੜਿਓ
Embed widget