ਪੜਚੋਲ ਕਰੋ
Advertisement
ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਵੀ ਰਾਫਾਲ ਸੌਦੇ ਬਾਰੇ ਕਾਂਗਰਸ ਦਾ ਪੁਰਾਣਾ ਸਟੈਂਡ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫਾਲ ਮੁੱਦੇ 'ਤੇ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਵਜੂਦ ਮੋਦੀ ਸਰਕਾਰ ਅਤੇ ਰਿਲਾਇੰਸ ਵਿਰੁੱਧ ਆਪਣਾ ਪੁਰਾਣਾ ਰੁਖ਼ ਬਰਕਰਾਰ ਰੱਖਿਆ ਹੈ। ਰਾਹੁਲ ਗਾਂਧੀ ਨੇ ਫਿਰ ਤੋਂ ਸਵਾਲ ਚੁੱਕਦਿਆਂ ਕਿਹਾ ਹੈ ਕਿ ਆਖ਼ਰ 500 ਕਰੋੜ ਰੁਪਏ ਦੇ ਜਹਾਜ਼ 1600 ਕਰੋੜ ਵਿੱਚ ਕਿਉਂ ਖਰੀਦਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਜਿਸ ਦਿਨ ਜੇਪੀਸੀ ਜਾਂਚ ਹੋ ਗਈ ਉਸ ਦਿਨ ਦੋ ਨਾਂਅ ਸਾਹਮਣੇ ਆਉਣਗੇ ਮੋਦੀ ਤੇ ਅਨਿਲ ਅੰਬਾਨੀ।
ਇਹ ਵੀ ਪੜ੍ਹੋ: ਰਾਫਾਲ ਡੀਲ 'ਤੇ ਮੋਦੀ ਸਰਕਾਰ ਨੂੰ ਵੱਡੀ ਰਾਹਤ
ਰਾਹੁਲ ਗਾਂਧੀ ਨੇ ਫਿਰ ਕਿਹਾ ਕਿ ਚੌਕੀਦਾਰ ਹੀ ਚੋਰ ਹੈ ਅਤੇ ਅਨਿਲ ਅੰਬਾਨੀ ਨੇ ਚੋਰੀ ਕਰਵਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਮਸਲੇ 'ਤੇ ਤਿੰਨ-ਚਾਰ ਦਿਨ ਬਾਅਦ ਪ੍ਰੈਸ ਕਾਨਫ਼ਰੰਸ ਕਰਦੇ ਹਾਂ ਪਰ ਪ੍ਰਧਾਨ ਮੰਤਰੀ ਕਿਉਂ ਨਹੀਂ ਕਰਦੇ। ਉਨ੍ਹਾਂ ਸੁਪਰੀਮ ਕੋਰਟ ਦੇ ਫੈਸਲੇ 'ਤੇ ਕੁਝ ਨਾ ਬੋਲਣ ਦੀ ਬਜਾਇ ਆਪਣੇ ਪੁਰਾਣੇ ਸਵਾਲ ਹੀ ਦੁਹਰਾਏ ਅਤੇ ਕਿਹਾ ਕਿ ਜਿਸ ਦਿਨ ਜੇਪੀਸੀ ਜਾਂਚ ਹੋਵੇਗੀ ਸੱਚ ਸਾਹਮਣੇ ਆ ਜਾਵੇਗਾ।
ਕੀ ਹੈ ਜੇਪੀਸੀ- ਜੇਪੀਸੀ ਦਾ ਮਤਲਬ ਹੁੰਦਾ ਹੈ ਜੌਇੰਟ ਪਾਰਲੀਮੈਂਟ ਕਮੇਟੀ, ਜਿਸ ਵਿੱਚ ਸੰਸਦ ਦੇ ਸਾਰੇ ਸਿਆਸੀ ਦਲਾਂ ਦੇ ਮੈਂਬਰ ਹੁੰਦੇ ਹਨ। ਇਹ ਕਮੇਟੀ ਮਾਮਲੇ ਦੀ ਪੜਤਾਲ ਲਈ ਲੋੜੀਂਦੇ ਕਿਸੇ ਵੀ ਵਿਅਕਤੀ ਨੂੰ ਪੁੱਛਗਿੱਛ ਲਈ ਤਲਬ ਕਰ ਸਕਦੀ ਹੈ। ਹੁਣ ਤਕ ਦੇਸ਼ ਵਿੱਚ ਕਈ ਘਪਲਿਆਂ ਬਾਰੇ ਜੇਪੀਸੀ ਦਾ ਗਠਨ ਹੋਇਆ ਹੈ। ਕਾਂਗਰਸ ਰਾਫਾਲ ਸੌਦੇ ਬਾਰੇ ਵੀ ਜੇਪੀਸੀ ਜਾਂਚ ਦੀ ਮੰਗ ਕਰ ਰਹੀ ਹੈ।Congress President Rahul Gandhi: Poora Hindustan samajhta hai ki chowkidaar chor hai. Seedhi baat hai aur hum isko saabit karke dikhaenge ki Hindustan ka Pradhanmantri Anil Ambani ka dost hai aur Anil Ambani ko usne chori karayi hai. #RafaleDeal pic.twitter.com/OUb5aCQXJg
— ANI (@ANI) December 14, 2018
R Gandhi: Govt will have to explain to us where is the CAG report. Show it to PAC chairman Kharge ji. Maybe a different PAC is running parallelly, maybe in a different Parliament, maybe in Parliament of France. It's possible Modi ji has constituted his own PAC in PMO. #RafaleDeal pic.twitter.com/iU2A3SgUEw
— ANI (@ANI) December 14, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement