(Source: ECI/ABP News/ABP Majha)
Palestine slogan in Parliment: ਲੋਕ ਸਭਾ 'ਚ 'ਜੈ ਫਲਸਤੀਨ' ਦਾ ਨਾਅਰਾ ਲਗਾ ਕੇ ਕਸੂਤੇ ਫਸ ਗਏ ਆਹ MP, ਰਾਸ਼ਟਰਪਤੀ ਤੋਂ ਪਹੁੰਚੀ ਸ਼ਿਕਾਇਤ, ਮੈਂਬਰਸ਼ਿਪ ਹੋ ਸਕਦੀ ਰੱਦ ?
Palestine slogan in Parliment: AIMIM ਦੇ ਕੌਮੀ ਪ੍ਰਧਾਨ ਅਤੇ ਹੈਦਰਾਬਾਦ ਦੇ ਸੰਸਦ ਅਸਦੁਦੀਨ ਓਵੈਸੀ ਖ਼ਿਲਾਫ਼ ਪ੍ਰਧਾਨ ਦ੍ਰੋਪਦੀ ਮੁਰਮੂ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।
Palestine slogan in Parliment: AIMIM ਦੇ ਕੌਮੀ ਪ੍ਰਧਾਨ ਅਤੇ ਹੈਦਰਾਬਾਦ ਦੇ ਸੰਸਦ ਅਸਦੁਦੀਨ ਓਵੈਸੀ ਖ਼ਿਲਾਫ਼ ਪ੍ਰਧਾਨ ਦ੍ਰੋਪਦੀ ਮੁਰਮੂ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਐਡਵੋਕੇਟ ਵਿਨੀਤ ਜਿੰਦਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦਾਅਵਾ ਕੀਤਾ ਹੈ ਕਿ ਉਸਨੇ ਭਾਰਤੀ ਸੰਵਿਧਾਨ ਦੀ ਧਾਰਾ 103 ਦੇ ਤਹਿਤ ਰਾਸ਼ਟਰਪਤੀ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਓਵੈਸੀ ਵਿਰੁੱਧ ਫਿਲੀਸਤੀਨ ਦੇ ਵਿਦੇਸ਼ੀ ਰਾਜ ਪ੍ਰਤੀ ਵਫ਼ਾਦਾਰੀ ਦਿਖਾਉਣ ਲਈ ਧਾਰਾ 102(4) ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇ ਤੇ ਅਯੋਗ ਠਹਿਰਾਉਣ ਦੀ ਮੰਗ ਕੀਤੀ ਗਈ ਹੈ।
ਓਵੈਸੀ ਨੇ ਸੰਸਦ 'ਚ ਕੀ ਕਿਹਾ?
18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਦੂਜੇ ਦਿਨ AIMIM ਦੇ ਮੁਖੀ ਅਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਸਹੁੰ ਚੁੱਕਣ ਤੋਂ ਬਾਅਦ ਜੈ ਫਲਸਤੀਨ ਦਾ ਨਾਅਰਾ ਲਗਾਇਆ। ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲਾਂ ਜੈ ਭੀਮ ਕਿਹਾ, ਜਿਸ ਤੋਂ ਬਾਅਦ ਉਨ੍ਹਾਂ ਨੇ ਜੈ ਮਿਮ, ਜੈ ਤੇਲੰਗਾਨਾ ਅਤੇ ਜੈ ਫਲਸਤੀਨ ਦੇ ਨਾਅਰੇ ਲਗਾਏ।
ਓਵੈਸੀ ਨੇ 5ਵੀਂ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਬਿਆਨ 'ਚ ਕਿਹਾ ਕਿ ਮੈਂ ਭਾਰਤ ਦੇ ਹਾਸ਼ੀਏ 'ਤੇ ਬੈਠੇ ਲੋਕਾਂ ਦੇ ਮੁੱਦਿਆਂ ਨੂੰ ਇਮਾਨਦਾਰੀ ਨਾਲ ਉਠਾਉਂਦਾ ਰਹਾਂਗਾ। ਪਰ ਫਲਸਤੀਨ ਨੂੰ ਲੈ ਕੇ ਹੋਈ ਨਾਅਰੇਬਾਜ਼ੀ ਤੋਂ ਬਾਅਦ ਸਿਆਸਤ ਗਰਮਾ ਗਈ, ਜਿਸ ਤੋਂ ਬਾਅਦ ਚੇਅਰਮੈਨ ਨੇ ਇਸ ਨੂੰ ਰਿਕਾਰਡ ਤੋਂ ਹਟਾ ਦਿੱਤਾ।
ਓਵੈਸੀ ਵੱਲੋਂ ਸਹੁੰ ਚੁੱਕ ਸਮਾਗਮ ਦੌਰਾਨ ਜੈ ਫਲਸਤੀਨ ਦਾ ਨਾਅਰਾ ਲਾਉਣ ਤੋਂ ਬਾਅਦ ਸ਼ੁਰੂ ਹੋਈ ਸਿਆਸਤ। ਜਦੋਂ ਓਵੈਸੀ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਵੱਲੋਂ ਦਿੱਤੇ ਗਏ ਨਾਅਰੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਕਿਸ ਨੇ ਕੀ ਕਿਹਾ ਅਤੇ ਕੀ ਨਹੀਂ ਕਿਹਾ, ਸਭ ਕੁਝ ਤੁਹਾਡੇ ਸਾਹਮਣੇ ਹੈ। ਮੈਂ ਸਿਰਫ ਜੈ ਭੀਮ, ਜੈ ਮੀਮ, ਜੈ ਤੇਲੰਗਾਨਾ, ਜੈ ਫਲਸਤੀਨ ਕਿਹਾ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਭ ਨੇ ਕੀ ਕਿਹਾ ਸੁਣੋ। ਫਿਲਸਤੀਨ ਦਾ ਜ਼ਿਕਰ ਕਰਨਾ ਕਿਵੇਂ ਵਿਰੁਧ ਹੈ, ਸੰਵਿਧਾਨ ਵਿਚਲੇ ਉਪਬੰਧ ਦਿਖਾਓ। ਭਾਜਪਾ ਆਗੂ ਜੀ ਕਿਸ਼ਨ ਰੈੱਡੀ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਦੇਸ਼ ਦੀ ਸੰਸਦ ਵਿੱਚ ਸਹੁੰ ਚੁੱਕਣ ਸਮੇਂ ਜੈ ਫਲਸਤੀਨ ਦਾ ਨਾਅਰਾ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ (ਓਵੈਸੀ) ਇਕ ਪਾਸੇ ਸੰਵਿਧਾਨ ਦੀ ਗੱਲ ਕਰਦੇ ਹਨ। ਦੂਜੇ ਪਾਸੇ ਸੰਵਿਧਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਨਾਲ ਹੀ ਭਾਰਤ ਵਿੱਚ ਰਹਿੰਦਿਆਂ ਫਲਸਤੀਨ ਦੇ ਗੀਤ ਗਾਉਣਾ ਸਰਾਸਰ ਗਲਤ ਹੈ।