ਪੜਚੋਲ ਕਰੋ

Salman Khurshid in Controversy: ਕਾਂਗਰਸ ਨੇਤਾ ਸਲਮਾਨ ਖੁਰਸ਼ੀਦ ਖਿਲਾਫ ਦਿੱਲੀ ਪੁਲਿਸ 'ਚ ਸ਼ਿਕਾਇਤ ਦਰਜ, ਜਾਣੋ ਪੂਰਾ ਮਾਮਲਾ

Complainst Against Samlan Khurshid: ਸਲਮਾਨ ਖੁਰਸ਼ੀਦ ਦੀ ਕਿਤਾਬ 'ਸਨਰਾਈਜ਼ ਓਵਰ ਅਯੁੱਧਿਆ' 'ਚ ਟਿੱਪਣੀ ਨੂੰ ਲੈ ਕੇ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ।

Complainst Against Samlan Khurshid: ਕਾਂਗਰਸ ਨੇਤਾ ਸਲਮਾਨ ਖੁਰਸ਼ੀਦ ਖਿਲਾਫ ਦਿੱਲੀ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਹੈ। ਉਨ੍ਹਾਂ ਦੀ ਕਿਤਾਬ ਬੁੱਧਵਾਰ ਨੂੰ ਰਿਲੀਜ਼ ਕੀਤੀ ਗਈ ਸੀ ਤੇ ਅੱਜ ਉਸ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ 'ਤੇ ਹਿੰਦੂਤਵ ਦੀ ਤੁਲਨਾ ਅੱਤਵਾਦ ਨਾਲ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। 

ਇਹ ਸ਼ਿਕਾਇਤ ਖੁਰਸ਼ੀਦ ਦੀ ਕਿਤਾਬ ਸਨਰਾਈਜ਼ ਓਵਰ ਅਯੁੱਧਿਆ 'ਚ ਟਿੱਪਣੀ ਨੂੰ ਲੈ ਕੇ ਦਰਜ ਕਰਵਾਈ ਗਈ ਹੈ। ਵਿਵੇਕ ਗਰਗ ਨਾਂ ਦੇ ਦਿੱਲੀ ਦੇ ਵਕੀਲ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕਰਕੇ ਕੇਸ ਦਰਜ ਕਰਨ ਦੀ ਬੇਨਤੀ ਕੀਤੀ ਹੈ।

'ਹਿੰਦੂਤਵ ਦੀ ਤੁਲਨਾ ਅੱਤਵਾਦੀ ਸੰਗਠਨਾਂ ਨਾਲ'

ਕਿਤਾਬ ਵਿਚ ਹਿੰਦੂਤਵ ਦੀ ਤੁਲਨਾ ਆਈਐਸਆਈਐਸ ਤੇ ਬੋਕੋ ਹਰਮ ਵਰਗੇ ਅੱਤਵਾਦੀ ਸੰਗਠਨਾਂ ਨਾਲ ਕਰਦੇ ਹੋਏ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਹਿੰਦੂਤਵ ਸੰਤਾਂ ਦੇ ਸਨਾਤਨ ਤੇ ਪ੍ਰਾਚੀਨ ਹਿੰਦੂਵਾਦ ਨੂੰ ਇੱਕ ਪਾਸੇ ਕਰ ਰਿਹਾ ਹੈ, ਜੋ ਕਿ ਹਰ ਤਰ੍ਹਾਂ ਨਾਲ ਆਈਐਸਆਈਐਸ ਤੇ ਬੋਕੋ ਹਰਮ ਵਰਗੀਆਂ ਜੇਹਾਦੀ ਇਸਲਾਮੀ ਜਥੇਬੰਦੀਆਂ ਨਾਲ ਹੈ।

ਇਸ ਦਾ ਕਾਰਨ ਪੁੱਛੇ ਜਾਣ 'ਤੇ ਸਲਮਾਨ ਨੇ ਕਿਹਾ, "ਹਿੰਦੂ ਧਰਮ ਬਹੁਤ ਉੱਚੇ ਪੱਧਰ ਦਾ ਧਰਮ ਹੈ। ਗਾਂਧੀ ਜੀ ਨੇ ਇਸ ਲਈ ਜੋ ਪ੍ਰੇਰਨਾ ਦਿੱਤੀ ਸੀ, ਉਸ ਤੋਂ ਵੱਡੀ ਕੋਈ ਪ੍ਰੇਰਨਾ ਨਹੀਂ ਹੋ ਸਕਦੀ। ਜੇਕਰ ਕੋਈ ਨਵਾਂ ਲੇਬਲ ਲਾਉਂਦਾ ਹੈ ਤਾਂ ਮੈਂ ਇਸ 'ਤੇ ਵਿਸ਼ਵਾਸ ਕਿਉਂ ਕਰਾਂ। ਕੋਈ ਹਿੰਦੂ ਧਰਮ ਦਾ ਅਪਮਾਨ ਕਰੇ ਤਾਂ ਵੀ ਬੋਲਾਂਗਾ। ਮੈਂ ਕਿਹਾ ਕਿ ਹਿੰਦੂਤਵ ਦੀ ਰਾਜਨੀਤੀ ਕਰਨ ਵਾਲੇ ਗਲਤ ਹਨ ਤੇ ਆਈਐਸਆਈਐਸ ਵੀ ਗਲਤ ਹੈ।"

ਇਸ ਦੇ ਨਾਲ ਹੀ ਸੁਪਰੀਮ ਕੋਰਟ ਦੇ ਫੈਸਲੇ ਤੇ ਆਪਣੀ ਕਿਤਾਬ ਬਾਰੇ ਸਲਮਾਨ ਖੁਰਸ਼ੀਦ ਨੇ ਕਿਹਾ, ''ਅਯੁੱਧਿਆ ਵਿਵਾਦ ਨੂੰ ਲੈ ਕੇ ਸਮਾਜ 'ਚ ਵੰਡ ਦੀ ਸਥਿਤੀ ਸੀ। ਸੁਪਰੀਮ ਕੋਰਟ ਨੇ ਇਸ ਦਾ ਹੱਲ ਲੱਭ ਲਿਆ ਹੈ। ਅਦਾਲਤ ਦੇ ਫੈਸਲੇ ਨੇ ਬਹੁਤ ਦੂਰ ਤੱਕ ਦੇਖਣ ਦੀ ਕੋਸ਼ਿਸ਼ ਕੀਤੀ ਹੈ। ਇਹ ਅਜਿਹਾ ਫੈਸਲਾ ਹੈ ਤਾਂ ਜੋ ਇਹ ਨਾ ਲੱਗੇ ਕਿ ਅਸੀਂ ਹਾਰ ਗਏ, ਤੁਸੀਂ ਜਿੱਤ ਗਏ।''

ਭਾਜਪਾ ਸਰਕਾਰ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ, ''ਇਹ ਐਲਾਨ ਨਹੀਂ ਕੀਤਾ ਜਾਂਦਾ ਕਿ ''ਅਸੀਂ ਜਿੱਤ ਗਏ'' ਪਰ ਕਈ ਵਾਰ ਅਜਿਹੇ ਸੰਕੇਤ ਦਿੱਤੇ ਜਾਂਦੇ ਹਨ। ਸਾਰਿਆਂ ਨੂੰ ਜੋੜਨ ਦਾ ਯਤਨ ਹੋਣਾ ਚਾਹੀਦਾ ਹੈ। ਫਿਲਹਾਲ ਅਯੁੱਧਿਆ ਦੇ ਤਿਉਹਾਰ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਸਿਰਫ ਇੱਕ ਪਾਰਟੀ ਦਾ ਜਸ਼ਨ ਹੈ।

ਅਯੁੱਧਿਆ 'ਤੇ SC ਦੇ ਫੈਸਲੇ ਦੀ ਸ਼ਲਾਘਾ

ਸਲਮਾਨ ਖੁਰਸ਼ੀਦ ਕਿਤਾਬ ਵਿੱਚ ਲਿਖਦੇ ਹਨ, "ਬੇਸ਼ੱਕ ਹਿੰਦੂਤਵ ਦੇ ਸਮਰਥਕ ਇਸ ਨੂੰ ਇਤਿਹਾਸ ਵਿੱਚ ਆਪਣੇ ਮਾਣ ਦੀ ਮਾਨਤਾ ਦੇ ਰੂਪ ਵਿੱਚ ਦੇਖਣਗੇ। ਜੀਵਨ ਨਿਆਂ ਦੇ ਸੰਦਰਭ ਸਮੇਤ ਖਾਮੀਆਂ ਨਾਲ ਭਰਿਆ ਹੋਇਆ ਹੈ, ਪਰ ਸਾਨੂੰ ਅੱਗੇ ਵਧਣ ਲਈ ਇਸ ਨੂੰ ਅਨੁਕੂਲ ਕਰਨ ਦੀ ਲੋੜ ਹੈ। ਇਹ ਕਿਤਾਬ ਇੱਕ ਵਿਵੇਕਪੂਰਨ ਫੈਸਲੇ ਵਿੱਚ ਉਮੀਦ ਦੇਖਣ ਦੀ ਕੋਸ਼ਿਸ਼ ਹੈ, ਭਾਵੇਂ ਕਿ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਇਹ ਫੈਸਲਾ ਪੂਰੀ ਤਰ੍ਹਾਂ ਨਿਰਪੱਖ ਨਹੀਂ ਸੀ।" ਕਿਤਾਬ 'ਤੇ ਗੱਲਬਾਤ ਕਰਦੇ ਹੋਏ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਜੇਕਰ ਸਮਾਜ 'ਚ ਏਕਤਾ ਆ ਜਾਵੇ ਤਾਂ ਮੈਂ ਵਿਸ਼ਵਾਸ ਕਰਾਂਗਾ ਕਿ ਕਿਤਾਬ ਲਿਖਣ ਦਾ ਫੈਸਲਾ ਸਫਲ ਰਿਹਾ।

ਦੇਸ਼ ਵਿੱਚ ਹਿੰਦੂਤਵੀ ਰਾਜਨੀਤੀ ਦੇ ਪ੍ਰਭਾਵ ਬਾਰੇ ਗੱਲ ਕਰਦਿਆਂ ਸਲਮਾਨ ਖੁਰਸ਼ੀਦ ਲਿਖਦੇ ਹਨ, "ਮੇਰੀ ਆਪਣੀ ਪਾਰਟੀ, ਕਾਂਗਰਸ ਵਿੱਚ ਚਰਚਾ ਅਕਸਰ ਇਸ ਮੁੱਦੇ ਵੱਲ ਮੁੜ ਜਾਂਦੀ ਹੈ। ਕਾਂਗਰਸ ਵਿੱਚ ਇੱਕ ਅਜਿਹਾ ਵਰਗ ਹੈ ਜੋ ਇਸ ਗੱਲ ਦਾ ਅਫਸੋਸ ਕਰਦਾ ਹੈ ਕਿ ਸਾਡੀ ਛਵੀ ਘੱਟ ਗਿਣਤੀ ਦੇ ਸਮਰਥਕ ਪਾਰਟੀ ਹੈ। ਇਹ ਧਾਰਾ ਸਾਡੀ ਲੀਡਰਸ਼ਿਪ ਦੀ ਜਨੇਊਧਾਰੀ ਪਛਾਣ ਦੀ ਵਕਾਲਤ ਕਰਦੀ ਹੈ। ਉਨ੍ਹਾਂ ਨੇ ਅਯੁੱਧਿਆ ਫੈਸਲੇ 'ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਐਲਾਨ ਕੀਤਾ ਕਿ ਹੁਣ ਇਸ ਥਾਂ 'ਤੇ ਇੱਕ ਵਿਸ਼ਾਲ ਮੰਦਰ ਬਣਾਇਆ ਜਾਣਾ ਚਾਹੀਦਾ ਹੈ। ਇਸ ਸਟੈਂਡ ਨੇ ਨਿਸ਼ਚਿਤ ਤੌਰ 'ਤੇ ਸੁਪਰੀਮ ਕੋਰਟ ਦੀ ਅਗਵਾਈ ਕੀਤੀ ਸੀ। ਮਸਜਿਦ ਲਈ ਜ਼ਮੀਨ ਦੇਣ ਦਾ ਵੀ ਨਿਰਦੇਸ਼ ਦਿੱਤਾ ਗਿਆ ਸੀ।"

ਜਦੋਂ ਸਲਮਾਨ ਖੁਰਸ਼ੀਦ ਤੋਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਇਹ ਨਹੀਂ ਦੱਸਿਆ ਕਿ ਉਹ ਕਿਹੜੇ ਨੇਤਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਪਰ ਕਿਹਾ ਕਿ ਕੁਝ ਨੇਤਾਵਾਂ ਨੇ ਆਪਣੀ ਸਮਝ ਅਤੇ ਨਿੱਜੀ ਵਿਸ਼ਵਾਸ ਤੋਂ ਬਾਹਰ ਹੋ ਕੇ ਅਜਿਹਾ ਕਿਹਾ ਹੋਵੇਗਾ। ਸਾਨੂੰ ਉਹ ਕਹਿਣਾ ਚਾਹੀਦਾ ਹੈ ਜੋ ਰਾਹੁਲ ਗਾਂਧੀ ਕਹਿੰਦੇ ਹਨ, ਨਾ ਕਿ ਕੁਝ ਲੋਕਾਂ ਨੇ ਕੀ ਕਿਹਾ ਹੈ।

ਇਹ ਵੀ ਪੜ੍ਹੋ: Punjab Assembly: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ 'ਚ ਅੱਜ ਪੇਸ਼ ਹੋਣਗੇ ਅਹਿਮ ਬਿੱਲ, ਅਕਾਲੀ ਦਲ ਤੇ 'ਆਪ' ਵੱਲੋਂ ਸਰਕਾਰ ਨੂੰ ਘੇਰਨ ਦੀ ਤਿਆਰੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IPL 2025 Siraj: RCB 'ਚ ਸਿਰਾਜ ਦੇ ਨਾਂਅ ਦੀ ਸਭ ਤੋਂ ਵੱਧ ਚਰਚਾ, ਜਾਣੋ ਫਿਰ ਕਿਉਂ ਨਹੀਂ ਕੀਤਾ ਰਿਟੇਨ
IPL 2025 Siraj: RCB 'ਚ ਸਿਰਾਜ ਦੇ ਨਾਂਅ ਦੀ ਸਭ ਤੋਂ ਵੱਧ ਚਰਚਾ, ਜਾਣੋ ਫਿਰ ਕਿਉਂ ਨਹੀਂ ਕੀਤਾ ਰਿਟੇਨ
ਖਾਲਿਸਤਾਨੀਆਂ 'ਤੇ ਹਮਲਾ ਕਰਵਾ ਰਹੇ ਨੇ ਅਮਿਤ ਸ਼ਾਹ, ਕੈਨੇਡਾ ਦੇ ਇਲਜ਼ਾਮਾਂ ਤੋਂ ਭੜਕਿਆ ਭਾਰਤ, ਅਧਿਕਾਰੀ ਕੀਤੇ ਤਲਬ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
ਖਾਲਿਸਤਾਨੀਆਂ 'ਤੇ ਹਮਲਾ ਕਰਵਾ ਰਹੇ ਨੇ ਅਮਿਤ ਸ਼ਾਹ, ਕੈਨੇਡਾ ਦੇ ਇਲਜ਼ਾਮਾਂ ਤੋਂ ਭੜਕਿਆ ਭਾਰਤ, ਅਧਿਕਾਰੀ ਕੀਤੇ ਤਲਬ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
ਪ੍ਰਦੂਸ਼ਣ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਤਿੰਨ ਫਲਾਈਟਾਂ ਨੂੰ ਕੀਤਾ ਡਾਇਵਰਟ, ਘੱਟ ਵਿਜ਼ੀਬਿਲਟੀ ਕਾਰਨ ਨਹੀਂ ਮਿਲੀ ਲੈਂਡਿੰਗ ਦੀ ਮਨਜ਼ੂਰੀ
ਪ੍ਰਦੂਸ਼ਣ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਤਿੰਨ ਫਲਾਈਟਾਂ ਨੂੰ ਕੀਤਾ ਡਾਇਵਰਟ, ਘੱਟ ਵਿਜ਼ੀਬਿਲਟੀ ਕਾਰਨ ਨਹੀਂ ਮਿਲੀ ਲੈਂਡਿੰਗ ਦੀ ਮਨਜ਼ੂਰੀ
ਵੱਡੀ ਖ਼ਬਰ ! ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਨਹੀਂ ਲੱਗੇਗੀ ਵੀਜ਼ਾ ਫੀਸ,ਮੁਫਤ ‘ਚ ਕਰ ਸਕੋਗੇ ਦਰਸ਼ਨ !
ਵੱਡੀ ਖ਼ਬਰ ! ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਨਹੀਂ ਲੱਗੇਗੀ ਵੀਜ਼ਾ ਫੀਸ,ਮੁਫਤ ‘ਚ ਕਰ ਸਕੋਗੇ ਦਰਸ਼ਨ !
Advertisement
ABP Premium

ਵੀਡੀਓਜ਼

ਕੀ ??? ਦੀਪਿਕਾ ਦੀ ਧੀ ਨੂੰ ਨਹੀਂ ਮਿਲਿਆ ਰਣਵੀਰ ਸਿੰਘ ਦਾ ਨਾਮ !! ਪਹਿਲੀ ਤਸਵੀਰਪ੍ਰਿਯੰਕਾ ਚੋਪੜਾ ਦੀ ਦੇਸੀ ਦੀਵਾਲੀ , ਦੀਵਾਲੀ 'ਤੇ ਲਾਇਆ ਲੰਗਰਜ਼ਿੰਦਗੀ 'ਚ ਨਮਕ ਵਰਗਾ ਹੁੰਦਾ ਧਰਮ , ਸੁਣੋ ਬਾਬਾ ਦੀਆਂ ਗੱਲਾਂ ExclusiveJaipur 'ਚ Live ਤੋਂ ਪਹਿਲਾਂ ਦਿਲਜੀਤ ਦੋਸਾਂਝ ਦਾ ਧਮਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IPL 2025 Siraj: RCB 'ਚ ਸਿਰਾਜ ਦੇ ਨਾਂਅ ਦੀ ਸਭ ਤੋਂ ਵੱਧ ਚਰਚਾ, ਜਾਣੋ ਫਿਰ ਕਿਉਂ ਨਹੀਂ ਕੀਤਾ ਰਿਟੇਨ
IPL 2025 Siraj: RCB 'ਚ ਸਿਰਾਜ ਦੇ ਨਾਂਅ ਦੀ ਸਭ ਤੋਂ ਵੱਧ ਚਰਚਾ, ਜਾਣੋ ਫਿਰ ਕਿਉਂ ਨਹੀਂ ਕੀਤਾ ਰਿਟੇਨ
ਖਾਲਿਸਤਾਨੀਆਂ 'ਤੇ ਹਮਲਾ ਕਰਵਾ ਰਹੇ ਨੇ ਅਮਿਤ ਸ਼ਾਹ, ਕੈਨੇਡਾ ਦੇ ਇਲਜ਼ਾਮਾਂ ਤੋਂ ਭੜਕਿਆ ਭਾਰਤ, ਅਧਿਕਾਰੀ ਕੀਤੇ ਤਲਬ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
ਖਾਲਿਸਤਾਨੀਆਂ 'ਤੇ ਹਮਲਾ ਕਰਵਾ ਰਹੇ ਨੇ ਅਮਿਤ ਸ਼ਾਹ, ਕੈਨੇਡਾ ਦੇ ਇਲਜ਼ਾਮਾਂ ਤੋਂ ਭੜਕਿਆ ਭਾਰਤ, ਅਧਿਕਾਰੀ ਕੀਤੇ ਤਲਬ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
ਪ੍ਰਦੂਸ਼ਣ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਤਿੰਨ ਫਲਾਈਟਾਂ ਨੂੰ ਕੀਤਾ ਡਾਇਵਰਟ, ਘੱਟ ਵਿਜ਼ੀਬਿਲਟੀ ਕਾਰਨ ਨਹੀਂ ਮਿਲੀ ਲੈਂਡਿੰਗ ਦੀ ਮਨਜ਼ੂਰੀ
ਪ੍ਰਦੂਸ਼ਣ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਤਿੰਨ ਫਲਾਈਟਾਂ ਨੂੰ ਕੀਤਾ ਡਾਇਵਰਟ, ਘੱਟ ਵਿਜ਼ੀਬਿਲਟੀ ਕਾਰਨ ਨਹੀਂ ਮਿਲੀ ਲੈਂਡਿੰਗ ਦੀ ਮਨਜ਼ੂਰੀ
ਵੱਡੀ ਖ਼ਬਰ ! ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਨਹੀਂ ਲੱਗੇਗੀ ਵੀਜ਼ਾ ਫੀਸ,ਮੁਫਤ ‘ਚ ਕਰ ਸਕੋਗੇ ਦਰਸ਼ਨ !
ਵੱਡੀ ਖ਼ਬਰ ! ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਨਹੀਂ ਲੱਗੇਗੀ ਵੀਜ਼ਾ ਫੀਸ,ਮੁਫਤ ‘ਚ ਕਰ ਸਕੋਗੇ ਦਰਸ਼ਨ !
Punjab Holiday: ਪੰਜਾਬ 'ਚ 3 ਦਿਨ ਰਹੇਗੀ ਛੁੱਟੀ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਜਾਣੋ ਕਿਹੜੀਆਂ ਨੇ ਇਹ ਤਾਰੀਕਾਂ ?
Punjab Holiday: ਪੰਜਾਬ 'ਚ 3 ਦਿਨ ਰਹੇਗੀ ਛੁੱਟੀ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਜਾਣੋ ਕਿਹੜੀਆਂ ਨੇ ਇਹ ਤਾਰੀਕਾਂ ?
Punjab News: ਲੁਧਿਆਣਾ 'ਚ ਸ਼ਿਵ ਸੈਨਾ ਆਗੂ ਦੇ ਘਰ ‘ਤੇ ਸੁੱਟਿਆ ਪੈਟਰੋਲ ਬੰਬ,  3 ਬਦਮਾਸ਼ਾਂ ਨੇ ਕੀਤੀ ਵਾਰਦਾਤ, 15 ਦਿਨਾਂ 'ਚ ਦੂਜੀ ਵਾਰਦਾਤ
Punjab News: ਲੁਧਿਆਣਾ 'ਚ ਸ਼ਿਵ ਸੈਨਾ ਆਗੂ ਦੇ ਘਰ ‘ਤੇ ਸੁੱਟਿਆ ਪੈਟਰੋਲ ਬੰਬ, 3 ਬਦਮਾਸ਼ਾਂ ਨੇ ਕੀਤੀ ਵਾਰਦਾਤ, 15 ਦਿਨਾਂ 'ਚ ਦੂਜੀ ਵਾਰਦਾਤ
ਪੁਲਿਸ ਗ੍ਰਿਫ਼ਤਾਰ ਕਰਨ ਆਏ ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ, ਜਾਣ ਲਓ ਆਪਣਾ ਅਧਿਕਾਰ
ਪੁਲਿਸ ਗ੍ਰਿਫ਼ਤਾਰ ਕਰਨ ਆਏ ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ, ਜਾਣ ਲਓ ਆਪਣਾ ਅਧਿਕਾਰ
Lawrence Bishnoi: ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਲੈ ਅਮਰੀਕਾ ਨੇ ਭਾਰਤ ਨੂੰ ਕੀਤਾ ਅਲਰਟ! ਵੱਡੇ ਐਕਸ਼ਨ ਦੀ ਤਿਆਰੀ 'ਚ ਮੁੰਬਈ ਪੁਲਿਸ
ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਲੈ ਅਮਰੀਕਾ ਨੇ ਭਾਰਤ ਨੂੰ ਕੀਤਾ ਅਲਰਟ! ਵੱਡੇ ਐਕਸ਼ਨ ਦੀ ਤਿਆਰੀ 'ਚ ਮੁੰਬਈ ਪੁਲਿਸ
Embed widget