ਫੇਸਬੁੱਕ ਵਿਵਾਦ 'ਤੇ ਕਾਂਗਰਸ ਦੀ ਮਾਰਕ ਜੁਕਰਬਰਗ ਤਕ ਪਹੁੰਚ, ਉੱਚ ਪੱਧਰੀ ਜਾਂਚ ਦੀ ਮੰਗ
ਵੇਣੂਗੋਪਾਲ ਨੇ ਇਹ ਵੀ ਅਪੀਲ ਕੀਤੀ ਕਿ ਜਾਂਚ ਪੂਰੀ ਹੋਣ ਅਤੇ ਰਿਪੋਰਟ ਸੌਂਪੇ ਜਾਣ ਤਕ ਫੇਸਬੁੱਕ ਦੀ ਭਾਰਤੀ ਬਰਾਂਚ ਦੇ ਸੰਚਾਲਨ ਦੀ ਜ਼ਿੰਮੇਵਾਰੀ ਨਵੀਂ ਟੀਮ ਨੂੰ ਸੌਂਪੀ ਜਾਵੇ ਤਾਂ ਕਿ ਜਾਂਚ ਪ੍ਰਕਿਰਿਆ ਪ੍ਰਭਾਵਿਤ ਨਾ ਹੋਵੇ।
ਨਵੀਂ ਦਿੱਲੀ: ਕਾਂਗਰਸ ਨੇ ਫੇਸਬੁੱਕ ਨਾਲ ਜੁੜੇ ਵਿਵਾਦ ਦੇ ਮਸਲੇ 'ਚ ਮੰਗਲਵਾਰ ਫੇਸਬੁੱਕ ਦੇ ਸੀਈਓ ਮਾਰਕ ਜੁਕਰਬਰਗ ਨੂੰ ਚਿੱਠੀ ਭੇਜ ਕੇ ਅਪੀਲ ਕੀਤੀ ਕਿ ਇਸ ਪੂਰੇ ਮਾਮਲੇ ਦੀ ਫੇਸਬੁੱਕ ਹੈੱਡ ਆਫਿਸ ਵੱਲੋਂ ਜਾਂਚ ਕੀਤੀ ਜਾਵੇ। ਉਧਰ, ਬੀਜੇਪੀ ਨੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਵਿਰੋਧੀਆਂ ਨੂੰ ਲੱਗਦਾ ਹੈ ਜੋ ਉਨ੍ਹਾਂ ਦੇ ਲਾਇਕ ਕੰਮ ਨਹੀਂ ਕਰਦਾ, ਉਹ ਬੀਜੇਪੀ ਤੇ ਆਰਐਸਐਸ ਦੇ ਦਬਾਅ ਹੇਠ ਹੈ।
ਪੂਰਾ ਵਿਵਾਦ 'ਵਾਲ ਸਟ੍ਰੀਟ ਜਰਨਲ' ਵੱਲੋਂ ਰਿਪੋਰਟ ਪ੍ਰਕਾਸ਼ਤ ਕੀਤੇ ਜਾਣ ਤੋਂ ਬਾਅਦ ਸ਼ੁਰੂ ਹੋਇਆ। ਇਸ ਰਿਪੋਰਟ 'ਚ ਫੇਸਬੁੱਕ ਦੇ ਸੂਤਰਾਂ ਦੇ ਹਵਾਲੇ ਤੋਂ ਦਾਅਵਾ ਕੀਤਾ ਗਿਆ ਕਿ ਫੇਸਬੁੱਕ ਦੇ ਸੀਨੀਅਰ ਭਾਰਤੀ ਨੀਤੀ ਅਧਿਕਾਰੀ ਨੇ ਕਥਿਤ ਤੌਰ 'ਤੇ ਸੰਪਰਦਾਇਕ ਇਲਜ਼ਾਮਾਂ ਵਾਲੀ ਪੋਸਟ ਪਾਉਣ ਦੇ ਮਾਮਲੇ 'ਚ ਤੇਲੰਗਾਨਾ ਦੇ ਬੀਜੇਪੀ ਵਿਧਾਇਕ 'ਤੇ ਸਥਾਈ ਪਾਬੰਦੀ ਰੋਕਣ ਸਬੰਧੀ ਦਖ਼ਲ ਅੰਦਾਜ਼ੀ ਕੀਤੀ ਸੀ।
ਕਾਂਗਰਸ ਦੇ ਜਨਰਲ ਸਕੱਤਕ ਕੇਸੀ ਵੇਣੂਗੋਪਾਲ ਵੱਲੋਂ ਜੁਕਰਬਗਰ ਨੂੰ ਈਮੇਲ ਦੇ ਮਾਧਿਆਮ ਰਾਹੀਂ ਪੱਤਰ ਭੇਜਿਆ ਗਿਆ। ਹਾਲਾਂਕਿ ਫੇਸਬੁੱਕ ਵੱਲੋਂ ਇਨ੍ਹਾਂ ਇਲਜ਼ਾਮਾਂ 'ਤੇ ਸਫਾਈ ਜ਼ਾਹਰ ਪਹਿਲਾਂ ਹੀ ਕਰ ਦਿੱਤੀ ਗਈ ਹੈ। ਫੇਸਬੁੱਕ ਨੇ ਸੋਮਵਾਰ ਬਿਆਨ ਜਾਰੀ ਕਰਦਿਆਂ ਕਿਹਾ ਸੀ 'ਉਨ੍ਹਾਂ ਵੱਲੋਂ ਕਿਸੇ ਵੀ ਪਲੇਟਫਾਰਮ 'ਤੇ ਅਜਿਹੇ ਭਾਸ਼ਣਾ ਤੇ ਸਮੱਗਰੀ 'ਤੇ ਵਿਰ੍ਹਾਮ ਲਾਇਆ ਜਾਂਦਾ ਹੈ ਜਿਨ੍ਹਾਂ ਤੋਂ ਅਹਿੰਸਾ ਫੈਲਣ ਦਾ ਖਦਸ਼ਾ ਰਹਿੰਦਾ ਹੋਵੇ। ਇਹ ਨੀਤੀਆਂ ਵਿਸ਼ਵ ਪੱਧਰ 'ਤੇ ਹਰ ਇਕ 'ਤੇ ਲਾਗੂ ਹਨ ਬੇਸ਼ੱਕ ਕੋਈ ਵੀ ਸਿਆਸੀ ਪਾਰਟੀ ਜਾਂ ਲੀਡਰ ਹੋਵੇ।' ਫੇਸਬੁੱਕ ਨੇ ਇਹ ਵੀ ਮੰਨਿਆ ਕਿ ਉਹ ਇਸ ਦਿਸ਼ਾ 'ਚ ਹੋਰ ਕੰਮ ਕਰ ਰਹੇ ਹਨ।
ਕਮਲਾ ਹੈਰਿਸ ਖ਼ਿਲਾਫ਼ ਟਰੰਪ ਦੀਆਂ ਟਿੱਪਣੀਆਂ, ਕੀ ਹਾਰ ਤੋਂ ਡਰ ਰਹੇ ਟਰੰਪ?
ਦੁਨੀਆਂ ਭਰ 'ਚ 2.22 ਕਰੋੜ ਲੋਕ ਕੋਰੋਨਾ ਦਾ ਸ਼ਿਕਾਰ, ਇਕ ਦਿਨ 'ਚ 6,287 ਮੌਤਾਂ
ਵੇਣੂਗੋਪਾਲ ਨੇ ਇਹ ਵੀ ਅਪੀਲ ਕੀਤੀ ਕਿ ਜਾਂਚ ਪੂਰੀ ਹੋਣ ਅਤੇ ਰਿਪੋਰਟ ਸੌਂਪੇ ਜਾਣ ਤਕ ਫੇਸਬੁੱਕ ਦੀ ਭਾਰਤੀ ਬਰਾਂਚ ਦੇ ਸੰਚਾਲਨ ਦੀ ਜ਼ਿੰਮੇਵਾਰੀ ਨਵੀਂ ਟੀਮ ਨੂੰ ਸੌਂਪੀ ਜਾਵੇ ਤਾਂ ਕਿ ਜਾਂਚ ਪ੍ਰਕਿਰਿਆ ਪ੍ਰਭਾਵਿਤ ਨਾ ਹੋਵੇ। ਇਸ 'ਤੇ ਪਲਟਵਾਰ ਕਰਦਿਆਂ ਬੀਜੇਪੀ ਨੇ ਕਿਹਾ ਕਿ ਕੁਝ ਲੋਕ ਸਮਝਦੇ ਹਨ ਕਿ ਇਸ ਜਨਤਕ ਮੰਚ 'ਤੇ ਉਨ੍ਹਾਂ ਦਾ ਏਕਾਧਿਕਾਰ ਹੋਣਾ ਚਾਹੀਦਾ ਹੈ। ਬੇਸ਼ੱਕ ਉਨ੍ਹਾਂ ਦਾ ਸਿਆਸੀ ਵਜੂਦ ਖਤਮ ਹੋ ਗਿਆ ਹੋਵੇ।
ਕੇਂਦਰੀ ਮੰਤਰੀ ਤੇ ਬੀਜੇਪੀ ਦੇ ਸੀਨੀਅਰ ਲੀਡਰ ਰਵੀ ਸ਼ੰਕਰ ਪ੍ਰਸਾਦਿ ਨੇ ਕਿਹਾ ਕਿ ਜੇਕਰ ਕੋਈ ਮੰਚ ਜਨਤਾ ਦਾ ਮੰਚ ਹੈ ਤਾਂ ਹਰ ਵਿਚਾਰ ਦੇ ਲੋਕਾਂ ਨੂੰ ਉੱਥੇ ਆਪਣੀ ਗੱਲ ਰੱਖਣ ਦਾ ਹੱਕ ਹੈ।
ਮੋਦੀ ਕੈਬਨਿਟ ਦੀ ਬੈਠਕ ਅੱਜ, ਦੋ ਵੱਡੇ ਫੈਸਲੇ ਹੋਣ ਦੇ ਆਸਾਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ