ਕਰਤਾਰਪੁਰ ਲਾਂਘੇ 'ਤੇ ਅਕਾਲੀ ਦਲ ਦਾ ਕੀ ਸਟੈਂਡ, ਕਾਂਗਰਸ ਨੇ ਮੰਗਿਆ ਜਵਾਬ
ਕਾਂਗਰਸ ਦੋ ਕੈਬਨਿਟ ਮੰਤਰੀਆਂ ਤੇ 8 ਵਿਧਾਇਕਾਂ ਸਮੇਤ ਸੀਨੀਅਰ ਕਾਂਗਰਸੀ ਲੀਡਰਾਂ ਨੇ ਬੀਜੇਪੀ ਦੇ ਲੀਡਰ ਤੇ ਸੰਸਦ ਮੈਂਬਰ ਸੁਬਰਮਨੀਅਮ ਸਵਾਮੀ ਦੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਰੋਕੇ ਜਾਣ ਵਾਲੇ ਬਿਆਨ 'ਤੇ ਅਕਾਲੀਆਂ ਕੋਲੋਂ ਜਵਾਬ ਮੰਗਿਆ ਹੈ। ਕਾਂਗਰਸੀ ਲੀਡਰਾਂ ਨੇ ਕਿਹਾ ਹੈ ਕਿ ਸੁਬਰਮਨੀਅਮ ਦੇ ਇਸ ਬਿਆਨ ਨਾਲ ਸਿੱਖਾਂ ਖ਼ਾਸ ਕਰਕੇ 'ਨਾਨਕ ਨਾਮ ਲੇਵਾ ਸੰਗਤ' ਦੀਆਂ ਭਾਵਨਾਵਾਂ ਨੂੰ ਡੂੰਗੀ ਸੱਟ ਵੱਜੀ ਹੈ ਜੋ ਲਗਾਤਾਰ ਲਾਂਘਾ ਖੁੱਲ੍ਹਣ ਦੀਆਂ ਅਰਦਾਸਾਂ ਕਰ ਰਹੀ ਹੈ।
ਚੰਡੀਗੜ੍ਹ: ਕਾਂਗਰਸ ਦੋ ਕੈਬਨਿਟ ਮੰਤਰੀਆਂ ਤੇ 8 ਵਿਧਾਇਕਾਂ ਸਮੇਤ ਸੀਨੀਅਰ ਕਾਂਗਰਸੀ ਲੀਡਰਾਂ ਨੇ ਬੀਜੇਪੀ ਦੇ ਲੀਡਰ ਤੇ ਸੰਸਦ ਮੈਂਬਰ ਸੁਬਰਮਨੀਅਮ ਸਵਾਮੀ ਦੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਰੋਕੇ ਜਾਣ ਵਾਲੇ ਬਿਆਨ 'ਤੇ ਅਕਾਲੀਆਂ ਕੋਲੋਂ ਜਵਾਬ ਮੰਗਿਆ ਹੈ। ਕਾਂਗਰਸੀ ਲੀਡਰਾਂ ਨੇ ਕਿਹਾ ਹੈ ਕਿ ਸੁਬਰਮਨੀਅਮ ਦੇ ਇਸ ਬਿਆਨ ਨਾਲ ਸਿੱਖਾਂ ਖ਼ਾਸ ਕਰਕੇ 'ਨਾਨਕ ਨਾਮ ਲੇਵਾ ਸੰਗਤ' ਦੀਆਂ ਭਾਵਨਾਵਾਂ ਨੂੰ ਡੂੰਗੀ ਸੱਟ ਵੱਜੀ ਹੈ ਜੋ ਲਗਾਤਾਰ ਲਾਂਘਾ ਖੁੱਲ੍ਹਣ ਦੀਆਂ ਅਰਦਾਸਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੱਚ ਸਭ ਦੇ ਸਾਹਮਣੇ ਆ ਗਿਆ ਹੈ।
ਕਾਂਗਰਸ ਵੱਲੋਂ ਰੰਧਾਵਾ ਅਤੇ ਭਾਰਤ ਭੂਸ਼ਣ ਆਸ਼ੂ ਤੋਂ ਇਲਾਵਾ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਕੁਲਜੀਤ ਸਿੰਘ ਨਾਗਰਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਫਤਿਹਜੰਗ ਸਿੰਘ ਬਾਜਵਾ, ਬਰਿੰਦਰਮੀਤ ਸਿੰਘ ਪਾਹੜਾ, ਕੁਲਬੀਰ ਸਿੰਘ ਜ਼ੀਰਾ, ਬਲਵਿੰਦਰ ਸਿੰਘ ਲਾਡੀ ਤੇ ਸੰਤੋਖ ਸਿੰਘ ਭਲਾਈਪੁਰ ਨੇ ਕਿਹਾ ਕਿ ਅਕਾਲੀਆਂ ਨੂੰ ਇਸ ਮੁੱਦੇ ’ਤੇ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਪਾਰਟੀ ਦੇ ਸੀਨੀਅਰ ਲੀਡਰ ਪ੍ਰਤੀ ਕੀ ਪ੍ਰਤੀਕਰਮ ਦੇਣਗੇ?
ਉਨ੍ਹਾਂ ਇਹ ਵੀ ਕਿਹਾ ਕਿ ਪੂਰਾ ਪੰਜਾਬ ਖ਼ਾਸਕਰ ਸਿੱਖ ਤਬਕਾ ਇਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਬਾਦਲ ਪਰਿਵਾਰ ਸਿੱਖ ਹਿੱਤਾਂ ਲਈ ਕੰਮ ਕਰਨ ਦੀ ਬਜਾਏ ਸੱਤਾ ਨਾਲ ਜੁੜੇ ਰਹਿਣਾ ਜ਼ਿਆਦਾ ਪਸੰਦ ਕਰਦਾ ਹੈ। ਕਾਂਗਰਸੀ ਲੀਡਰਾਂ ਨੇ ਕਿਹਾ ਕਿ ਗੁਰਧਾਮਾਂ 'ਤੇ ਜੀਐਸਟੀ ਤੋਂ ਲੈ ਕੇ ਹੁਣ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਵਿਰੋਧ ਵਰਗੇ ਵੱਖ-ਵੱਖ ਮੁੱਦਿਆਂ 'ਤੇ ਅਕਾਲੀਆਂ ਦੀ ਚੁੱਪ ਇਹ ਸਾਬਤ ਕਰਦੀ ਹੈ ਕਿ ਅਕਾਲੀ ਦਲ ਇਸ ਬੀਜੇਪੀ ਦੀ ਮੁੱਠੀ ਵਿੱਚ ਹੈ।