ਪੜਚੋਲ ਕਰੋ

ਕਾਂਗਰਸੀਆਂ ਦਾ ਫਿਰ ਟੁੱਟਿਆ ਦਿਲ, ਲੋਕ ਸਭਾ ਚੋਣਾਂ ਨਾਲੋਂ ਵੀ ਮਾੜੀ ਹੋਈ

ਕਾਂਗਰਸ ਦੇ ਪੱਲੇ ਇੱਕ ਹੋਰ ਜ਼ਬਰਦਸਤ ਹਾਰ ਪਈ ਹੈ। ਦਿੱਲੀ ਚੋਣਾਂ ਵਿੱਚ ਕੁਝ ਸੀਟਾਂ ਜਿੱਤ ਕੇ ਕਾਂਗਰਸ ਆਪਣੇ ਵਰਕਰਾਂ ਦਾ ਮਨੋਬਲ ਵਧਾ ਸਕਦੀ ਸੀ ਪਰ ਉਲਟਾ ਪਾਰਟੀ ਅੰਦਰ ਮੁੜ ਨਿਰਾਸ਼ਾ ਛਾਅ ਗਈ ਹੈ। ਬੇਸ਼ੱਕ ਆਮ ਆਦਮੀ ਪਾਰਟੀ ਅੱਗੇ ਬੀਜੇਪੀ ਵੀ ਕਿਤੇ ਨਹੀਂ ਖੜ੍ਹ ਸਕੀ ਪਰ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਤਾਂ ਖਾਤਾ ਵੀ ਨਹੀਂ ਖੋਲ੍ਹ ਸੀ।

ਰੌਬਟ ਚੰਡੀਗੜ੍ਹ: ਕਾਂਗਰਸ ਦੇ ਪੱਲੇ ਇੱਕ ਹੋਰ ਜ਼ਬਰਦਸਤ ਹਾਰ ਪਈ ਹੈ। ਦਿੱਲੀ ਚੋਣਾਂ ਵਿੱਚ ਕੁਝ ਸੀਟਾਂ ਜਿੱਤ ਕੇ ਕਾਂਗਰਸ ਆਪਣੇ ਵਰਕਰਾਂ ਦਾ ਮਨੋਬਲ ਵਧਾ ਸਕਦੀ ਸੀ ਪਰ ਉਲਟਾ ਪਾਰਟੀ ਅੰਦਰ ਮੁੜ ਨਿਰਾਸ਼ਾ ਛਾਅ ਗਈ ਹੈ। ਬੇਸ਼ੱਕ ਆਮ ਆਦਮੀ ਪਾਰਟੀ ਅੱਗੇ ਬੀਜੇਪੀ ਵੀ ਕਿਤੇ ਨਹੀਂ ਖੜ੍ਹ ਸਕੀ ਪਰ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਤਾਂ ਖਾਤਾ ਵੀ ਨਹੀਂ ਖੋਲ੍ਹ ਸੀ। ਹੁਣ ਤੱਕ ਦੇ ਰੁਝਾਨਾਂ ਮੁਤਾਬਕ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਦੇ ਰੁਝਾਨ ਮੁਤਾਬਕ ਕਾਂਗਰਸ ਦੇ 60 ਤੋਂ ਵੱਧ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਰਹੀਆਂ ਹਨ। ਇਸ ਵਾਰ ਆਮ ਆਦਮੀ ਪਾਰਟੀ 60 ਤੋਂ ਵੱਧ ਸੀਟਾਂ ਨਾਲ ਦਿੱਲੀ 'ਚ ਤੀਜੀ ਵਾਰ ਸਰਕਾਰ ਬਣਾ ਰਹੀ ਹੈ। ਭਾਜਪਾ ਦਾ ਪ੍ਰਦਰਸ਼ਨ ਪਿਛਲੀਆਂ ਚੋਣਾਂ ਨਾਲੋਂ ਥੋੜ੍ਹਾ ਸੁਧਰਿਆ ਹੈ ਪਰ 7 ਤੋਂ 8 ਸੀਟਾਂ ਹੀ ਮਿਲ ਦੀਆਂ ਨਜ਼ਰ ਆ ਰਹੀਆਂ ਹਨ। ਰੁਝਾਨਾਂ ਨਾਲ ਸਭ ਤੋਂ ਵੱਡਾ ਝਟਕਾ ਕਾਂਗਰਸ ਪਾਰਟੀ ਨੂੰ ਲੱਗਾ ਹੈ। ਕਾਂਗਰਸ ਪਾਰਟੀ ਦਾ ਇਸ ਵਾਰ ਵੀ ਖਾਤਾ ਖੁੱਲ੍ਹਦਾ ਨਜ਼ਰ ਨਹੀਂ ਆ ਰਿਹਾ। ਇੰਨਾ ਹੀ ਨਹੀਂ ਕਾਂਗਰਸ ਪਾਰਟੀ ਇਸ ਵਾਰ 6 ਫੀਸਦ ਵੋਟ ਵੀ ਹਾਸਲ ਕਰਦੀ ਦਿਖਾਈ ਨਹੀਂ ਦੇ ਰਹੀ। ਦੁਪਹਿਰ 1 ਵਜੇ ਤਕ ਦੇ ਰੁਝਾਨ ਮੁਤਾਬਕ ਕਾਂਗਰਸ ਨੂੰ ਸਿਰਫ 4.5 ਫੀਸਦ ਹੀ ਵੋਟ ਮਿਲੇ ਹਨ। ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਦਿੱਲੀ 'ਚ 22 ਫੀਸਦ ਵੋਟ ਮਿਲੇ ਸਨ ਪਰ 15 ਸਾਲ ਤਕ ਦਿੱਲੀ ਤੇ ਰਾਜ ਕਰਨ ਵਾਲੀ ਕਾਂਗਰਸ ਪਾਰਟੀ 2015 ਦੇ ਮੁਕਾਬਲੇ 5 ਫੀਸਦ ਘੱਟ ਵੋਟ ਹਾਸਲ ਕਰਦੀ ਨਜ਼ਰ ਆ ਰਹੀ ਹੈ। 2015 'ਚ ਕਾਂਗਰਸ ਨੂੰ 9.5 ਫੀਸਦ ਵੋਟ ਮਿਲੇ ਸਨ। ਜਦਕਿ 2013 'ਚ ਕਾਂਗਰਸ 25 ਫੀਸਦ ਵੋਟਾਂ ਨਾਲ ਤੀਜੇ ਨੰਬਰ ਤੇ ਰਹੀ ਸੀ। ਇਸ ਹਾਲਾਤ ਵਿੱਚ ਕਾਂਗਰਸ ਦੇ ਤਮਾਮ ਵੱਡੇ ਚਿਹਰੇ ਆਪਣੀ ਜ਼ਮਾਨਤ ਬਚਾਉਣ ਲਈ ਸੰਘਰਸ਼ ਕਰ ਰਿਹੇ ਹਨ। ਅਰਵਿੰਦਰ ਸਿੰਘ ਲਵਲੀ, ਹਾਰੂਨ ਯੂਸਫ਼, ਮਤਿਨ ਅਹਿਮਦ ਖਾਨ, ਅਲਕਾ ਲਾਂਬਾ, ਰਾਜੇਸ਼ ਲਿਲੋਠਿਆ ਤੇ ਅਸ਼ੋਕ ਵਾਲੀਆ ਇਹ ਸਾਰੇ ਤੀਜੇ ਨੰਬਰ ਤੇ ਚੱਲ ਰਹੇ ਵੱਡੇ ਚਿਹਰੇ ਹਨ। ਸਿਰਫ਼ ਬਾਦਲੀ ਸੀਟ ਹੀ ਹੈ ਜਿਥੇ ਕਾਂਗਰਸ ਦੇ ਉਮੀਦਵਾਰ ਦੇਵੇਂਦਰ ਯਾਦਵ ਦੂਜੇ ਨੰਬਰ 'ਤੇ ਹਨ। ਇਸ ਸੀਟ ਤੋਂ ਇਲਾਵਾ ਕਿਸੇ ਵੀ ਹੋਰ ਸੀਟ 'ਤੇ ਕਾਂਗਰਸ ਦੂਜੇ ਨੰਬਰ' ਤੇ ਨਹੀਂ ਹੈ। ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਸੁਭਾਸ਼ ਗੁਪਤਾ ਦੀ ਬੇਟੀ ਸ਼ਾਲਿਨੀ ਗੁਪਤਾ ਕਾਲਕਾਜੀ ਸੀਟ ਤੋਂ ਤੀਜੇ ਨੰਬਰ ‘ਤੇ ਚੋਣ ਲੜ ਰਹੀ ਹੈ। ਰੁਝਾਨਾਂ ਤੋਂ ਇਹ ਸਪੱਸ਼ਟ ਹੈ ਕਿ ਸ਼ਾਲਿਨੀ ਗੁਪਤਾ ਕਾਲਕਾਜੀ ਸੀਟ 'ਤੇ ਆਪਣੀ ਜ਼ਮਾਨਤ ਬਚਾ ਨਹੀਂ ਸਕੇਗੀ।

ਟਾਪ ਹੈਡਲਾਈਨ

ਦਿੱਲੀ ਫਿਰ ਸ਼ਰਮਸਾਰ! ਸਲੀਪਰ ਬੱਸ 'ਚ 16 ਸਾਲਾ ਕੁੜੀ ਨਾਲ ਗੈਂਗਰੇਪ, 47km ਤੱਕ ਰੋਲੀ ਪੱਤ
ਦਿੱਲੀ ਫਿਰ ਸ਼ਰਮਸਾਰ! ਸਲੀਪਰ ਬੱਸ 'ਚ 16 ਸਾਲਾ ਕੁੜੀ ਨਾਲ ਗੈਂਗਰੇਪ, 47km ਤੱਕ ਰੋਲੀ ਪੱਤ
Big News: ਵੱਡੀ ਵਾਰਦਾਤ, ਪੁਲਿਸ ਅਫਸਰ ਦੀ ਗੋਲੀ ਲੱਗਣ ਨਾਲ ਮੌਤ, ਜਾਣੋ ਕਿਵੇਂ ਵਾਪਰਿਆ ਹਾਦਸਾ...?
Big News: ਵੱਡੀ ਵਾਰਦਾਤ, ਪੁਲਿਸ ਅਫਸਰ ਦੀ ਗੋਲੀ ਲੱਗਣ ਨਾਲ ਮੌਤ, ਜਾਣੋ ਕਿਵੇਂ ਵਾਪਰਿਆ ਹਾਦਸਾ...?
Jail Rules Changed : ਮਹਿਲਾ ਕੈਦੀਆਂ ਲਈ ਕਿਉਂ ਬਦਲਿਆ ਗਿਆ ਜੇਲ੍ਹ ਦਾ ਨਿਯਮ, ਕੀ ਸੈਕਸ ਵਰਕਰਾਂ ਨਾਲ ਭੇਦਭਾਵ ਹੋਵੇਗਾ ਖ਼ਤਮ?
Jail Rules Changed : ਮਹਿਲਾ ਕੈਦੀਆਂ ਲਈ ਕਿਉਂ ਬਦਲਿਆ ਗਿਆ ਜੇਲ੍ਹ ਦਾ ਨਿਯਮ, ਕੀ ਸੈਕਸ ਵਰਕਰਾਂ ਨਾਲ ਭੇਦਭਾਵ ਹੋਵੇਗਾ ਖ਼ਤਮ?
IAS Officer Resign: ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਸੀਨੀਅਰ IAS ਅਫਸਰ ਨੇ ਦਿੱਤਾ ਅਸਤੀਫਾ, ਜਾਣੋ ਵਜ੍ਹਾ...
IAS Officer Resign: ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਸੀਨੀਅਰ IAS ਅਫਸਰ ਨੇ ਦਿੱਤਾ ਅਸਤੀਫਾ, ਜਾਣੋ ਵਜ੍ਹਾ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ Akali-BJP ਦੀ ਸੀਟ ਸ਼ੇਅਰਿੰਗ ਫਾਈਨਲ, SAD ਨਾਲ 3 ਸੀਟਾਂ ਤੋਂ ਵੱਧ 'ਤੇ ਲੜੇਗੀ ਭਾਜਪਾ, ਕੌਣ ਹੋਵੇਗਾ CM ਚਿਹਰਾ? ਜਾਣੋ
ਪੰਜਾਬ 'ਚ Akali-BJP ਦੀ ਸੀਟ ਸ਼ੇਅਰਿੰਗ ਫਾਈਨਲ, SAD ਨਾਲ 3 ਸੀਟਾਂ ਤੋਂ ਵੱਧ 'ਤੇ ਲੜੇਗੀ ਭਾਜਪਾ, ਕੌਣ ਹੋਵੇਗਾ CM ਚਿਹਰਾ? ਜਾਣੋ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਅਕਾਲੀ ਦਲ ਪੁਨਰਸੁਰਜੀਤ ਨੇ 30 ਸੀਟਾਂ 'ਤੇ ਹਲਕਾ Coordinators ਦੀ ਕੀਤੀ ਨਿਯੁਕਤੀ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਅਕਾਲੀ ਦਲ ਪੁਨਰਸੁਰਜੀਤ ਨੇ 30 ਸੀਟਾਂ 'ਤੇ ਹਲਕਾ Coordinators ਦੀ ਕੀਤੀ ਨਿਯੁਕਤੀ
ਸੋਮਵਾਰ ਨੂੰ ਸਸਤਾ ਜਾਂ ਮਹਿੰਗਾ? ਜਾਣੋ ਸੋਨਾ-ਚਾਂਂਦੀ ਦੀਆਂ ਕੀਮਤਾਂ
ਸੋਮਵਾਰ ਨੂੰ ਸਸਤਾ ਜਾਂ ਮਹਿੰਗਾ? ਜਾਣੋ ਸੋਨਾ-ਚਾਂਂਦੀ ਦੀਆਂ ਕੀਮਤਾਂ
ਮਹੀਨੇ ਦੇ ਅਖੀਰਲੇ ਦਿਨ ਕਿੰਨੇ ਦਾ ਮਿਲ ਰਿਹਾ ਗੈਸ ਸਿਲੰਡਰ, ਜਾਣੋ ਅੱਜ LPG ਦੇ ਰੇਟ
ਮਹੀਨੇ ਦੇ ਅਖੀਰਲੇ ਦਿਨ ਕਿੰਨੇ ਦਾ ਮਿਲ ਰਿਹਾ ਗੈਸ ਸਿਲੰਡਰ, ਜਾਣੋ ਅੱਜ LPG ਦੇ ਰੇਟ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਘਨੌਰ ਤੋਂ ਐਲਾਨਿਆ ਉਮੀਦਵਾਰ; ਸੁਖਬੀਰ ਬਾਦਲ ਨੇ ਕੀਤਾ ਵੱਡਾ ਐਲਾਨ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਘਨੌਰ ਤੋਂ ਐਲਾਨਿਆ ਉਮੀਦਵਾਰ; ਸੁਖਬੀਰ ਬਾਦਲ ਨੇ ਕੀਤਾ ਵੱਡਾ ਐਲਾਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਅਗਸਤ 2026
Boat Accident : 270 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟੀ, ਉੱਤਰੀ ਸਾਈਪ੍ਰਸ ਨੇੜੇ ਵੱਡਾ ਹਾਦਸਾ
Boat Accident : 270 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟੀ, ਉੱਤਰੀ ਸਾਈਪ੍ਰਸ ਨੇੜੇ ਵੱਡਾ ਹਾਦਸਾ
Embed widget