ਪੜਚੋਲ ਕਰੋ
ਕਾਂਗਰਸ ਪ੍ਰਧਾਨ ਨੂੰ ਲੈ ਕੇ ਪਾਰਟੀ ਅੱਗੇ ਵੱਡਾ ਸੰਕਟ, ਲੀਡਰਾਂ ਦੀ ਸੋਨੀਆਂ ਗਾਂਧੀ ਤਕ ਚਿੱਠੀ
ਲੀਡਰਾਂ ਨੇ ਕਾਂਗਰਸ ਕਾਰਜਕਾਰਨੀ ਦੀ ਚੋਣ ਕਰਵਾਏ ਜਾਣ ਦੀ ਮੰਗ ਵੀ ਕੀਤੀ ਹੈ। ਸੂਤਰਾਂ ਮੁਤਾਬਕ ਕਾਂਗਰਸ ਵਰਕਿੰਗ ਕਮੇਟੀ ਦੇ ਕੁਝ ਮੈਂਬਰ, ਸੰਸਦਾਂ ਤੇ ਲੀਡਰਾਂ ਨੇ ਕਰੀਬ ਦੋ ਹਫ਼ਤੇ ਪਹਿਲਾਂ ਸੋਨੀਆਂ ਗਾਂਧੀ ਦੇ ਨਾਂ ਖਤ ਲਿਖ ਕੇ ਪਾਰਟੀ ਦੀ ਕਾਰਜਪ੍ਰਣਾਲੀ ਨੂੰ ਲੈਕੇ ਕਈ ਸਵਾਲ ਚੁੱਕੇ ਤੇ ਸੁਝਾਅ ਦਿੱਤੇ।

ਨਵੀਂ ਦਿੱਲੀ: ਸੋਮਵਾਰ ਹੋਣ ਵਾਲੀ ਕਾਂਗਰਸ ਕਾਰਜਕਾਰਨੀ ਦੀ ਬੈਠਕ ਤੋਂ ਠੀਕ ਪਹਿਲਾਂ ਕਾਂਗਰਸ ਦੀ ਅਗਵਾਈ ਨੂੰ ਲੈ ਕੇ ਅੰਦਰੂਨੀ ਵਿਵਾਦ ਸਾਹਮਣੇ ਆਇਆ ਹੈ। ਚਰਚਾ ਹੈ ਕਿ ਕਾਂਗਰਸ ਦੇ ਕਈ ਸੀਨੀਅਰ ਲੀਡਰਾਂ ਨੇ ਪ੍ਰਧਾਨ ਸੋਨੀਆਂ ਗਾਂਧੀ ਨੂੰ ਚਿੱਠੀ ਲਿਖ ਕੇ ਪਾਰਟੀ 'ਚ ਸਰਗਰਮ ਅਗਵਾਈ ਦੀ ਲੋੜ 'ਤੇ ਜ਼ੋਰ ਦਿੰਦਿਆਂ ਪਾਰਟੀ ਦੀ ਦਿਸ਼ਾ ਤੇ ਦਸ਼ਾ 'ਤੇ ਸਵਾਲ ਚੁੱਕੇ ਹਨ। ਇਨਾਂ ਲੀਡਰਾਂ ਨੇ ਕਾਂਗਰਸ ਕਾਰਜਕਾਰਨੀ ਦੀ ਚੋਣ ਕਰਵਾਏ ਜਾਣ ਦੀ ਮੰਗ ਵੀ ਕੀਤੀ ਹੈ। ਸੂਤਰਾਂ ਮੁਤਾਬਕ ਕਾਂਗਰਸ ਵਰਕਿੰਗ ਕਮੇਟੀ ਦੇ ਕੁਝ ਮੈਂਬਰ, ਸੰਸਦਾਂ ਤੇ ਲੀਡਰਾਂ ਨੇ ਕਰੀਬ ਦੋ ਹਫ਼ਤੇ ਪਹਿਲਾਂ ਸੋਨੀਆਂ ਗਾਂਧੀ ਦੇ ਨਾਂ ਖਤ ਲਿਖ ਕੇ ਪਾਰਟੀ ਦੀ ਕਾਰਜਪ੍ਰਣਾਲੀ ਨੂੰ ਲੈਕੇ ਕਈ ਸਵਾਲ ਚੁੱਕੇ ਤੇ ਸੁਝਾਅ ਦਿੱਤੇ। ਰਾਹੁਲ ਗਾਂਧੀ ਖਿਲਾਫ ਅਵਿਸ਼ਵਾਸ ਦੇ ਤੌਰ 'ਤੇ ਦੇਖੀ ਜਾ ਰਹੀ ਚਿੱਠੀ: ਸੂਤਰਾਂ ਦੀ ਮੰਨੀਏ ਤਾਂ ਕਾਂਗਰਸੀ ਲੀਡਰਾਂ ਦੀ ਚਿੱਠੀ 'ਚ ਖੁੱਲ੍ਹ ਕੇ ਸੋਨੀਆਂ ਗਾਂਧੀ ਜਾਂ ਰਾਹੁਲ ਗਾਂਧੀ ਦੀ ਆਲੋਚਨਾ ਨਹੀਂ ਕੀਤੀ ਗਈ। ਪਰ ਇਸ ਨੂੰ ਪਾਰਟੀ ਹਾਈਕਮਾਂਡ ਖਾਸ ਤੌਰ 'ਤੇ ਰਾਹੁਲ ਗਾਂਧੀ ਪ੍ਰਤੀ ਅਵਿਸ਼ਵਾਸ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਰਾਜ ਸਭਾ 'ਚ ਵਿਰੋਧੀ ਲੀਡਰ ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ, ਕਪਿਲ ਸਿੱਬਲ, ਮਨੀਸ਼ ਤਿਵਾੜੀ, ਸ਼ਸ਼ੀ ਥਰੂਰ ਜਿਹੇ ਲੀਡਰਾਂ ਦਾ ਨਾਂ ਇਸ ਚਿੱਠੀ 'ਤੇ ਦਸਤਖ਼ਤ ਕਰਨ ਵਾਲਿਆਂ ਦੇ ਤੌਰ 'ਤੇ ਲਿਆ ਜਾ ਰਿਹਾ ਹੈ। ਹਾਲਾਂਕਿ ਇਨ੍ਹਾਂ 'ਚੋਂ ਕਿਸੇ ਨੇ ਵੀ ਇਹ ਗੱਲ ਸਵੀਕਾਰ ਨਹੀਂ ਕੀਤੀ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ















