ਰਾਹੁਲ ਗਾਂਧੀ ਨੂੰ 99.9% ਕਾਂਗਰਸ ਲੀਡਰ ਕਰਦੇ ਪਸੰਦ, ਜਲਦ ਹੋਵੇਗੀ ਪਾਰਟੀ ਪ੍ਰਧਾਨ ਦੀ ਚੋਣ
ਹਾਲ ਹੀ ਮੱਧ ਪ੍ਰਦੇਸ਼ ਵਿਧਾਨ ਸਭਾ ਉਪ- ਚੋਣਾਂ ਹੋਰ ਬਿਹਾਰ ਚੋਣਾਂ ਸਮੇਤ ਕਈ ਚੋਣਾਂ 'ਚ ਕਾਂਗਰਸ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਬਾਅਦ, ਪਾਰਟੀ ਦੇ ਵੱਡੇ ਵੱਡੇ ਲੀਡਰਾਂ ਵੱਲੋਂ ਸੰਗਠਨ 'ਚ ਬਦਲਾਅ ਦੀ ਮੰਗ ਕੀਤੀ ਗਈ ਹੈ।
ਕਾਂਗਰਸ 'ਚ ਜਲਦ ਹੀ ਪ੍ਰਧਾਨ ਅਹੁਦੇ ਦੀ ਚੋਣ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸ਼ੁੱਕਰਵਾਰ ਦੱਸਿਆ ਪਾਰਟੀ ਦੇ ਇਲੈਕਟ੍ਰੇਟ ਕਾਲੇਜ, ਏਆਈਸੀਸੀ ਮੈਂਬਰ, ਕਾਂਗਰਸ ਕਾਰਕੁੰਨ ਅਤੇ ਮੈਂਬਰ ਇਸ ਦੀ ਚੋਣ ਕਰਨਗੇ ਕਿ ਕੌਣ ਬਿਹਤਰ ਪਾਰਟੀ ਪ੍ਰਧਾਨ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਾਲ ਹੀ 99.9 ਫੀਸਦ ਲੋਕ ਇਹ ਚਾਹੁੰਦੇ ਹਨ ਕਿ ਰਾਹੁਲ ਗਾਂਧੀ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਜਾਵੇ।
ਇੱਧਰ ਸ਼ਨੀਵਾਰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆਂ ਗਾਂਧੀਆ ਗਾਂਧੀ ਪਾਰਟੀ ਦੇ ਨਰਾਜ਼ ਚੱਲ ਰਹੇ ਕੁਝ ਲੀਡਰਾਂ ਦੇ ਨਾਲ ਸ਼ਨੀਵਾਰ ਨੂੰ ਮੁਲਾਕਾਤ ਕਰਨਗੇ। ਰਿਹਾਇਸ਼ 'ਤੇ ਪਾਰਟੀ ਦੇ ਸੀਨੀਅਰ ਲੀਡਰਾਂ ਦੀ ਇਸ ਬੈਠਕ 'ਚ ਡਾ.ਮਨਮੋਹਨ ਸਿੰਘ, ਏਕੇ ਏਂਟਨੀ, ਪੀ.ਚਿੰਦਬਰਮ, ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ, ਸ਼ਸ਼ੀ ਥਰੂਰ, ਭੁਪੇਂਦਰ ਸਿੰਘ ਹੁੱਢਾ, ਕਮਲਨਾਥ, ਪ੍ਰਿਥਵੀਰਾਜ ਚੌਹਾਨ ਸਮੇਤ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵੀ ਸ਼ਾਮਲ ਹੋਣਗੇ।
ਹਾਲ ਹੀ ਮੱਧ ਪ੍ਰਦੇਸ਼ ਵਿਧਾਨ ਸਭਾ ਉਪ- ਚੋਣਾਂ ਹੋਰ ਬਿਹਾਰ ਚੋਣਾਂ ਸਮੇਤ ਕਈ ਚੋਣਾਂ 'ਚ ਕਾਂਗਰਸ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਬਾਅਦ, ਪਾਰਟੀ ਦੇ ਵੱਡੇ ਵੱਡੇ ਲੀਡਰਾਂ ਵੱਲੋਂ ਸੰਗਠਨ 'ਚ ਬਦਲਾਅ ਦੀ ਮੰਗ ਕੀਤੀ ਗਈ ਹੈ। ਪਾਰਟੀ ਦੇ ਸੀਨੀਅਰ ਲੀਡਰ ਕਪਿਲ ਸਿੱਬਲ ਤਾਰਿਕ ਅਨਵਰ ਜਿਹੇ ਲੀਡਰਾਂ ਨੇ ਅਜਿਹੀ ਮੰਗ ਕੀਤੀ ਹੈ।
ਇਸ ਤੋਂ ਪਹਿਲਾਂ 23 ਕਾਂਗਰਸ ਦੇ ਲੀਡਰਾਂ ਨੇ ਕਾਂਗਰਸ ਹਾਈਕਮਾਨ ਨੂੰ ਚਿੱਠੀ ਲਿਖ ਕੇ ਸੰਗਠਨ 'ਚ ਫੇਰਬਦਲ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਕਾਂਗਰਸ ਦੇ ਅੰਦਰ ਇਕ ਵੱਡੀ ਬਹਿਸ ਛਿੜ ਗਈ ਸੀ। ਹਾਲਤ ਇੱਥੋਂ ਤਕ ਪਹੁੰਚ ਗਈ ਸੀ ਕਿ ਪਾਰਟੀ ਲੀਡਰ ਗੁਲਾਮ ਨਬੀ ਆਜ਼ਾਦ ਦੇ ਖਿਲਾਫ ਕਾਰਵਾਈ ਤਕ ਦੀ ਮੰਗ ਹੋਣ ਲੱਗੀ ਸੀ।
ਸਿੰਘੂ ਬਾਰਡਰ 'ਤੇ ਤਾਇਨਾਤ ਪੁਲਿਸ ਕਰਮੀਆਂ ਨੂੰ ਕਾੜਾ ਤੇ ਗੁੜ-ਛੋਲੇ ਦੇ ਰਹੀ ਦਿੱਲੀ ਪੁਲਿਸ, ਕੋਰੋਨਾ ਦੇ ਨਾਲ ਠੰਡ ਵੱਡੀ ਚੁਣੌਤੀਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ