ਪੜਚੋਲ ਕਰੋ
Advertisement
ਸਿਰੇ ਚੜ੍ਹਨ ਤੋਂ ਪਹਿਲਾਂ ਹੀ ਟੁੱਟਿਆ 'ਆਪ' ਤੇ ਕਾਂਗਰਸ ਦਾ ਰਿਸ਼ਤਾ, ਸ਼ੀਲਾ ਨੇ ਮਾਰੀ ਭਾਨੀ
ਨਵੀਂ ਦਿੱਲੀ: ਦਿੱਲੀ ‘ਚ ਕਾਂਗਰਸ ਲੋਕ ਸਭਾ ਚੋਣਾਂ ਇਕੱਲੇ ਹੀ ਲੜੇਗੀ। ਅੱਜ ਕਾਂਗਰਸ ਸੂਬਾ ਪ੍ਰਧਾਨ ਸ਼ੀਲਾ ਦਿਕਸ਼ਿਤ ਨੇ ਸਾਫ ਸ਼ਬਦਾਂ ‘ਚ ਕਹਿ ਦਿੱਤਾ ਹੈ ਕਿ ਪਾਰਟੀ ਦਿੱਲੀ ‘ਚ ਆਮ ਆਦਮੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ। ਦਿਕਸ਼ਿਤ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਬੈਠਕ ਤੋਂ ਬਾਅਦ ਇਹ ਬਿਆਨ ਦਿੱਤਾ ਹੈ।
'ਆਪ' ਨਾਲ ਗਠਜੋੜ ਨੂੰ ਲੈ ਕੇ ਪਾਰਟੀ ਦੋ ਰਾਏ ਸੀ। ਪਾਰਟੀ ਦਾ ਇੱਕ ਧੜਾ ਗਠਜੋੜ ਦੇ ਪੱਖ ‘ਚ ਤੇ ਦੂਜਾ ਗਠਜੋੜ ਨੂੰ ਲੈ ਕੇ ਵਿਰੋਧ ‘ਚ ਸੀ। ਇਸ ‘ਤੇ ਰਾਹੁਲ ਗਾਂਧੀ ਨੇ ਅੱਜ ਬੈਠਕ ‘ਚ ਚਰਚਾ ਕੀਤੀ। ਦਿੱਲੀ ‘ਚ ਹੋਈ ਬੈਠਕ ‘ਚ ਸ਼ੀਲਾ ਦਿਕਸ਼ਿਤ, ਪੀਸੀ ਚਾਕੋ, ਕੁਲਜੀਤ ਨਾਗਰਾ ਤੇ ਹਾਰੂਨ ਯੂਸੁਫ ਮੌਜੂਦ ਸੀ।
ਆਮ ਆਦਮੀ ਪਾਰਟੀ ਨੂੰ ਕਾਂਗਰਸ ਨਾਲ ਗਠੋੜ ਦੀ ਪੂਰੀ ਉਮੀਦ ਸੀ। ਇਕ ਸਮੇਂ 'ਆਪ' ਨੂੰ ਕਾਂਗਰਸ ਦਾ ਕੱਟੜ ਵਿਰੋਧੀ ਮੰਨਿਆ ਜਾਂਦਾ ਸੀ। ਪਿਛਲੀ ਲੋਕ ਸਭਾ ਚੋਣਾਂ ‘ਚ ਦਿੱਲੀ ਦੀਆਂ ਸੱਤ ਸੀਟਾਂ ‘ਤੇ ਬੀਜੇਪੀ ਦਾ ਕਬਜ਼ਾ ਰਿਹਾ ਹੈ। ਕੁਝ ਸਮੇਂ ਪਹਿਲਾਂ ਸਭ ਨੂੰ ਉਮੀਦ ਸੀ ਕਿ ਸ਼ਾਇਦ ਆਪ ਤੇ ਕਾਂਗਰਸ ਹੱਥ ਮਿਲਾ ਰਹੀਆਂ ਹਨ। ਹੁਣ ਇੱਕ ਵਾਰ ਫੇਰ ਸਾਫ ਹੋ ਗਿਆ ਹੈ ਕਿ ਆਪ ਅਤੇ ਕਾਂਗਰਸ ਇਕੱਲਿਆਂ ਚੋਣਾਂ ਲੜਣਗੀਆਂ।Delhi Congress Chief Sheila Dikshit: A unanimous decision has been taken that there will be no alliance in Delhi pic.twitter.com/nnmhnthY6g
— ANI (@ANI) March 5, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement