Constable Recruitment: ਕਾਂਸਟੇਬਲ ਦੀ ਭਰਤੀ ਲਈ ਦੌੜ 'ਚ 8 ਨੌਜਵਾਨਾਂ ਦੀ ਮੌਤ, 100 ਤੋਂ ਵੱਧ ਬੇਹੋਸ਼
ਐਕਸਾਈਜ਼ ਕਾਂਸਟੇਬਲ ਦੀ ਭਰਤੀ ਦੌਰਾਨ ਨੌਜਵਾਨਾਂ ਦੀ ਮੌਤ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਬਾਰੇ ਸੋਸ਼ਲ ਮੀਡੀਆ ਉਪਰ ਚਰਚਾ ਛਿੜ ਗਈ ਹੈ। ਝਾਰਖੰਡ ਤੋਂ ਐਕਸਾਈਜ਼ ਕਾਂਸਟੇਬਲਾਂ ਦੀ ਭਰਤੀ ਦੌਰਾਨ ਮੌਤਾਂ ਦਾ ਮਾਮਲਾ ਸਾਹਮਣੇ ਆਇਆ ਹੈ।
Excise Constable Recruitment: ਐਕਸਾਈਜ਼ ਕਾਂਸਟੇਬਲ ਦੀ ਭਰਤੀ ਦੌਰਾਨ ਨੌਜਵਾਨਾਂ ਦੀ ਮੌਤ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਬਾਰੇ ਸੋਸ਼ਲ ਮੀਡੀਆ ਉਪਰ ਚਰਚਾ ਛਿੜ ਗਈ ਹੈ। ਝਾਰਖੰਡ ਤੋਂ ਐਕਸਾਈਜ਼ ਕਾਂਸਟੇਬਲਾਂ ਦੀ ਭਰਤੀ ਦੌਰਾਨ ਮੌਤਾਂ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਾਂਸਟੇਬਲ ਭਰਤੀ ਲਈ ਦੌੜ ਪ੍ਰੀਖਿਆ ਦੌਰਾਨ 8 ਨੌਜਵਾਨਾਂ ਦੀ ਮੌਤ ਹੋ ਗਈ ਤੇ 100 ਤੋਂ ਵੱਧ ਬੇਹੋਸ਼ ਹੋ ਗਏ।
ਹਸਪਤਾਲ ਦੀ ਤਰਫੋਂ ਡਾਕਟਰ ਆਰਕੇ ਰੰਜਨ ਨੇ ਸਰੀਰਕ ਜਾਂਚ ਦੌਰਾਨ ਨੌਜਵਾਨਾਂ ਦੀ ਮੌਤ ਦਾ ਕਾਰਨ ਦਵਾਈ ਦਾ ਸੇਵਨ ਦੱਸਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਰੰਜਨ ਨੇ ਕਿਹਾ ਕਿ ਅਸੀਂ ਅਜੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਮੁੱਢਲੀ ਜਾਂਚ ਵਿੱਚ ਸਾਹ ਘੁੱਟਣ ਦਾ ਕਾਰਨ ਸਾਹਮਣੇ ਆਇਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਕੁਝ ਲੱਛਣਾਂ ਨੂੰ ਦੇਖ ਕੇ ਮੈਂ ਇਹ ਕਹਾਂਗਾ ਕਿ ਇਨ੍ਹਾਂ ਨੌਜਵਾਨਾਂ ਦਾ ਸਟੈਮਿਨਾ ਵਧਾਉਣ ਲਈ ਉਨ੍ਹਾਂ ਨੂੰ ਬੇਹੋਸ਼ੀ ਦੀ ਦਵਾਈ ਦਿੱਤੀ ਗਈ ਸੀ, ਜਿਸ ਦੀ ਜ਼ਿਆਦਾ ਖੁਰਾਕ ਲੈਣ ਨਾਲ ਮੌਤ ਵੀ ਹੋ ਸਕਦੀ ਹੈ। ਫਿਲਹਾਲ ਉਨ੍ਹਾਂ ਕਿਹਾ ਹੈ ਕਿ ਇਸ ਸਬੰਧੀ ਅਜੇ ਕੋਈ ਠੋਸ ਜਾਣਕਾਰੀ ਨਹੀਂ ਹੈ।
ਪੁਲਿਸ ਦਾ ਕੀ ਕਹਿਣਾ?
ਝਾਰਖੰਡ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਝਾਰਖੰਡ ਵਿੱਚ ਆਬਕਾਰੀ ਕਾਂਸਟੇਬਲਾਂ ਦੀ ਭਰਤੀ ਲਈ ਸਰੀਰਕ ਪ੍ਰੀਖਿਆ ਦੌਰਾਨ ਕੁਝ ਉਮੀਦਵਾਰਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਝਾਰਖੰਡ ਐਕਸਾਈਜ਼ ਕਾਂਸਟੇਬਲ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਤਹਿਤ ਸਰੀਰਕ ਪ੍ਰੀਖਿਆ ਰਾਂਚੀ, ਗਿਰੀਡੀਹ, ਹਜ਼ਾਰੀਬਾਗ, ਪਲਾਮੂ, ਪੂਰਬੀ ਸਿੰਘਭੂਮ ਤੇ ਸਾਹੇਬਗੰਜ ਜ਼ਿਲ੍ਹਿਆਂ ਦੇ 7 ਕੇਂਦਰਾਂ ਵਿੱਚ ਚੱਲ ਰਹੀ ਸੀ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸੀਐਮ ਹੇਮੰਤ ਸੋਰੇਨ ਨੇ ਕੀ ਕਿਹਾ?
ਇਸ ਮਾਮਲੇ ਦਾ ਨੋਟਿਸ ਲੈਂਦਿਆਂ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ ਕਿ ਅਸੀਂ ਭਰਤੀ ਦੌੜ ਦੌਰਾਨ ਉਮੀਦਵਾਰਾਂ ਦੀ ਮੌਤ ਤੇ ਬੇਹੋਸ਼ ਹੋਣ ਦੇ ਮਾਮਲਿਆਂ ਦੀ ਜਾਂਚ ਕਰ ਰਹੇ ਹਾਂ। ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਭਰਤੀ ਦੌੜ ਦਾ ਸਮਾਂ ਬਦਲ ਕੇ ਸ਼ਨੀਵਾਰ ਤੋਂ ਸਵੇਰੇ 4.30 ਵਜੇ ਕਰ ਦਿੱਤਾ ਗਿਆ ਹੈ।
ਹੁਣ ਇਹ ਸਰੀਰਕ ਟੈਸਟ ਸਵੇਰੇ 9 ਵਜੇ ਤੋਂ ਸ਼ੁਰੂ ਨਹੀਂ ਹੋਵੇਗਾ, ਸਗੋਂ ਸਵੇਰੇ 4.30 ਵਜੇ ਸ਼ੁਰੂ ਹੋਵੇਗਾ। ਦੱਸ ਦਈਏ ਕਿ ਹਸਪਤਾਲ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਦੱਸਿਆ ਜਾ ਰਿਹਾ ਹੈ ਕਿ ਬੈੱਡਾਂ ਦੀ ਕਮੀ ਕਾਰਨ ਕਈ ਨੌਜਵਾਨ ਬਿਨਾਂ ਕੱਪੜਿਆਂ ਦੇ ਫਰਸ਼ 'ਤੇ ਪਏ ਹਨ।