ਸਿਹਤ ਮੰਤਰਾਲੇ ਨੇ ਦੱਸਿਆ ਦੇਸ਼ 'ਚ ਤੇਜ਼ੀ ਨਾਲ ਘੱਟ ਰਹੇ ਹਨ ਕੋਰੋਨਾ ਕੇਸਾਂ ਤੋਂ ਕਿਵੇਂ ਮਿਲੀ ਰਾਹਤ
Covid Vaccination in India: ਸਿਹਤ ਮੰਤਰਾਲੇ ਵੱਲੋਂ ਦੱਸਿਆ ਗਿਆ ਕਿ ਦੁਨੀਆ ਵਿੱਚ ਅਜੇ ਵੀ ਰੋਜ਼ਾਨਾ 15 ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸਾਵਧਾਨੀ ਵਰਤਣ ਦੀ ਲੋੜ ਹੈ।
corona in india: 0.7 per cent of global cases reported in India, says Health Ministry
COVID 19 India: ਕੋਰੋਨਾ ਵਾਇਰਸ ਦੀ ਤੀਜੀ ਲਹਿਰ ਤੋਂ ਬਾਅਦ ਹੁਣ ਸਥਿਤੀ ਕਾਬੂ ਹੇਠ ਹੈ। ਸਾਰੇ ਸੂਬਿਆਂ ਨੇ ਵੀ ਹੌਲੀ-ਹੌਲੀ ਕੋਰੋਨਾ ਨੂੰ ਲੈ ਕੇ ਲਗਾਈਆਂ ਪਾਬੰਦੀਆਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਸਿਹਤ ਮੰਤਰਾਲੇ ਵੱਲੋਂ ਕੋਰੋਨਾ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਜਿਸ 'ਚ ਕਿਹਾ ਗਿਆ ਸੀ ਕਿ ਦੁਨੀਆ ਦੇ ਕਈ ਦੇਸ਼ਾਂ 'ਚ ਕੋਰੋਨਾ ਦੇ ਮਾਮਲੇ ਅਜੇ ਵੀ ਵਧ ਰਹੇ ਹਨ, 10 ਦੇਸ਼ਾਂ 'ਚ 56.42 ਫੀਸਦੀ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਹਾਲਾਂਕਿ, ਭਾਰਤ ਵਿੱਚ ਕੋਰੋਨਾ ਤੋਂ ਲਗਾਤਾਰ ਰਾਹਤ ਜਾਰੀ ਹੈ।
ਟੀਕਾਕਰਣ ਨੇ ਤੀਜੀ ਲਹਿਰ ਦੇ ਪ੍ਰਭਾਵ ਨੂੰ ਕੀਤਾ ਘੱਟ
ਸਿਹਤ ਮੰਤਰਾਲੇ ਵੱਲੋਂ ਦੱਸਿਆ ਗਿਆ ਕਿ ਦੁਨੀਆ ਵਿੱਚ ਅਜੇ ਵੀ ਰੋਜ਼ਾਨਾ 15 ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸਾਵਧਾਨੀ ਵਰਤਣ ਦੀ ਲੋੜ ਹੈ। ਅਸੀਂ ਤੇਜ਼ੀ ਨਾਲ ਟੀਕਾਕਰਣ ਨਾਲ ਤੀਜੀ ਲਹਿਰ ਵਿੱਚ ਕੋਰੋਨਾ ਦੇ ਪ੍ਰਭਾਵ ਨੂੰ ਕਾਫ਼ੀ ਘੱਟ ਕੀਤਾ ਹੈ। ਦੂਜੀ ਲਹਿਰ ਵਿੱਚ, ਟੀਕੇ ਦੀ ਪਹਿਲੀ ਖੁਰਾਕ ਦਾ ਕਵਰੇਜ ਲਗਪਗ 10 ਪ੍ਰਤੀਸ਼ਤ ਸੀ, ਜਦੋਂ ਕਿ ਜਦੋਂ ਤੀਜੀ ਲਹਿਰ ਆਈ ਤਾਂ 90 ਪ੍ਰਤੀਸ਼ਤ ਤੋਂ ਵੱਧ ਲੋਕਾਂ ਨੂੰ ਪਹਿਲਾ ਟੀਕਾ ਲਗਾਇਆ ਜਾ ਚੁੱਕਾ ਸੀ। ਟੀਕਾਕਰਨ ਸਬੰਧੀ ਸਾਡੀਆਂ ਕੋਸ਼ਿਸ਼ਾਂ ਇਸੇ ਤਰ੍ਹਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ। ਕੋਰੋਨਾ ਤੋਂ ਬਚਾਅ ਅਜੇ ਵੀ ਜ਼ਰੂਰੀ ਹੈ।
ਦੂਜੀ ਲਹਿਰ ਦੇ ਮੁਕਾਬਲੇ ਤੀਜੀ ਲਹਿਰ ਵਿੱਚ ਵਧੇਰੇ ਰਾਹਤ
ਕੋਰੋਨਾ ਦੀ ਦੂਜੀ ਲਹਿਰ ਦਾ ਫੈਲਾਅ 117 ਦਿਨ ਸੀ, ਜਦੋਂ ਕਿ ਤੀਜੀ ਲਹਿਰ ਵਿਚ ਇਹ ਸਿਰਫ 42 ਦਿਨ ਸੀ। ਕੋਰੋਨਾ ਮੌਤਾਂ ਦੀ ਗੱਲ ਕਰੀਏ ਤਾਂ ਦੂਜੀ ਲਹਿਰ ਵਿੱਚ 2 ਲੱਖ 52 ਹਜ਼ਾਰ ਮੌਤਾਂ ਹੋਈਆਂ, ਜਦੋਂ ਕਿ ਤੀਜੀ ਲਹਿਰ ਵਿੱਚ ਲਗਪਗ 27 ਹਜ਼ਾਰ ਲੋਕਾਂ ਦੀ ਮੌਤ ਹੋਈ। ਮੰਤਰਾਲੇ ਵੱਲੋਂ ਦੱਸਿਆ ਗਿਆ ਕਿ ਕੋਰੋਨਾ ਮਾਮਲਿਆਂ ਵਿੱਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ। ਭਾਰਤ ਵਿੱਚ ਇੱਕ ਹਫ਼ਤੇ ਵਿੱਚ ਔਸਤਨ 11000 ਕੋਰੋਨਾ ਮਾਮਲੇ ਦਰਜ ਹੋ ਰਹੇ ਹਨ। ਦੁਨੀਆ ਭਰ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਸਿਰਫ 0.7% ਕੇਸ ਹਨ।
ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਹੁਣ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 77,152 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ 6,561 ਮਾਮਲੇ ਦਰਜ ਕੀਤੇ ਗਏ ਹਨ। ਸੂਬਿਆਂ ਚੋਂ ਸਿਰਫ਼ ਇੱਕ ਸੂਬਾ ਅਜਿਹਾ ਹੈ, ਜਿੱਥੇ ਕੋਰੋਨਾ ਦੇ 10,000 ਤੋਂ ਵੱਧ ਮਾਮਲੇ ਆ ਰਹੇ ਹਨ। ਕੇਰਲ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਘਟਣ ਦੇ ਨਾਲ ਸੂਬੇ ਵਿੱਚ 5,000-10,000 ਕੇਸਾਂ ਵਾਲੇ ਸੂਬਿਆਂ ਦੀ ਗਿਣਤੀ 2 ਹੈ ਅਤੇ ਬਾਕੀ ਸੂਬਿਆਂ ਵਿੱਚ 5,000 ਤੋਂ ਘੱਟ ਕੇਸ ਆ ਰਹੇ ਹਨ।
ਕੋਰੋਨਾ ਬਾਰੇ ਸੂਬਿਆਂ ਲਈ ਦਿਸ਼ਾ-ਨਿਰਦੇਸ਼
ਸਿਹਤ ਮੰਤਰਾਲੇ ਦੀ ਤਰਫੋਂ ਇਸ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ ਕੋਰੋਨਾ ਨੂੰ ਲੈ ਕੇ ਸੂਬਿਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ 'ਚ ਉਨ੍ਹਾਂ ਥਾਵਾਂ 'ਤੇ ਧਿਆਨ ਦੇਣ ਦੀ ਗੱਲ ਕਹੀ ਗਈ ਹੈ, ਜਿੱਥੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਉੱਥੇ ਸਖ਼ਤੀ ਕਰਨ ਲਈ ਵੀ ਕਿਹਾ ਗਿਆ ਹੈ। ਇਸ ਗੱਲ 'ਤੇ ਲਗਾਤਾਰ ਨਜ਼ਰ ਰੱਖਣੀ ਪੈਂਦੀ ਹੈ ਕਿ ਜਿੱਥੇ ਬਹੁਤ ਸਾਰੇ ਕੇਸ ਹਨ, ਉਸ ਸੂਬੇ ਦੇ ਹਸਪਤਾਲ ਦੀਆਂ ਸਹੂਲਤਾਂ ਕੀ ਹਨ।
ਗਾਈਡਲਾਈਨ 'ਚ ਕਿਹਾ ਗਿਆ ਹੈ ਕਿ ਜੇਕਰ ਸਭ ਕੁਝ ਠੀਕ ਪਾਇਆ ਜਾਂਦਾ ਹੈ ਤਾਂ ਹਰ ਤਰ੍ਹਾਂ ਦੇ ਸਮਾਗਮ ਕਰਵਾਏ ਜਾ ਸਕਦੇ ਹਨ, ਸ਼ਾਪਿੰਗ ਕੰਪਲੈਕਸ ਖੋਲ੍ਹੇ ਜਾ ਸਕਦੇ ਹਨ, ਆਫਲਾਈਨ ਕਲਾਸਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਇਸੇ ਤਰ੍ਹਾਂ ਬਾਕੀ ਸਭ ਕੁਝ ਵੀ ਖੋਲ੍ਹਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਸ਼ਿਮਲਾ 'ਚ ਸੈਂਕੜੇ ਮੁਲਾਜ਼ਮਾਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ, ਪੁਲਿਸ ਵਲੋਂ ਕੀਤੀ ਗਈ ਪਾਣੀ ਦੀ ਬੁਛਾੜਾਂ, ਹਾਲਾਤ ਤਣਾਅਪੁਰਨ