ਰੌਬਟ
ਚੰਡੀਗੜ੍ਹ: ਵਿਸ਼ਵ ਸਿਹਤ ਸਗੰਠਨ WHO ਦਾ ਕਹਿਣਾ ਹੈ ਕਿ ਜਿਨ੍ਹੀਂ ਦੇਰ ਕੋਰੋਨਾਵਾਇਰਸ ਦੇ ਵੱਧ ਤੋਂ ਵੱਧ ਟੈਸਟ ਨਹੀਂ ਹੁੰਦੇ। ਉਨੀਂ ਦੇਰ ਇਸ ਮਹਾਮਾਰੀ ਦੇ ਸਹੀ ਅੰਕੜਿਆਂ ਦਾ ਪਤਾ ਨਹੀਂ ਲੱਗੇਗਾ ਤੇ ਸੰਕਰਮਣ ਬੇਕਾਬੂ ਹੁੰਦਾ ਜਾਏਗਾ। ਮਰੀਜ਼ਾਂ ਦੀ ਲਗਾਤਾਰ ਵੱਧਦੀ ਸੰਖਿਆ ਦੇ ਵਿਚਕਾਰ ਰਾਜ ਤੇ ਕੇਂਦਰ ਸਰਕਾਰਾਂ ਟੈਸਟਿੰਗ ਵਧਾਉਣ ਬਾਰੇ ਲਗਾਤਾਰ ਕੰਮ ਕਰ ਰਹੀਆਂ ਹਨ।


ਸਿਹਤ ਮੰਤਰਾਲੇ ਅਨੁਸਾਰ, ਵੀਰਵਾਰ ਸਵੇਰ ਤੱਕ ਦੇਸ਼ ਵਿੱਚ ਕੁੱਲ 5 ਹਜ਼ਾਰ 734 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਏ ਸਨ। ਇਨ੍ਹਾਂ ਵਿੱਚੋਂ 61% ਮਰੀਜ਼ ਦਿੱਲੀ, ਮਹਾਰਾਸ਼ਟਰ, ਤਾਮਿਲਨਾਡੂ, ਤੇਲੰਗਾਨਾ, ਕਰਨਾਟਕ ਤੇ ਕੇਰਲ ਵਿੱਚ ਹਨ। ਇਹ ਛੇ ਰਾਜ ਦੇਸ਼ ਦੀ ਆਬਾਦੀ ਦਾ 27.3% ਬਣਦੇ ਹਨ, ਪਰ ਕੋਰੋਨਾਵਾਇਰਸ ਲਈ ਟੈਸਟ ਦੇਣ ਵਾਲੀਆਂ ਲੈਬਾਂ ਵਿੱਚੋਂ 52% ਇੱਥੇ ਹਨ।

ਤੇਜ਼ੀ ਨਾਲ ਜਾਂਚ ਲਈ ਵੱਖ-ਵੱਖ ਰਾਜਾਂ ਵਿੱਚ 21 ਨਵੀਆਂ ਲੈਬਾਂ ਬਣਾਉਣ ਦੀ ਤਿਆਰੀ ਹੈ। ਇਨ੍ਹਾਂ ਛੇ ਰਾਜਾਂ ਵਿੱਚ ਸੱਤ ਨਵੀਆਂ ਲੈਬਾਂ ਬਣਾਉਣ ਦਾ ਪ੍ਰਸਤਾਵ ਹੈ। ਜਦੋਂ ਦੇਸ਼ ਵਿੱਚ ਵਾਇਰਸ ਦੀ ਸੰਖਿਆ 4 ਹਜ਼ਾਰ 67 ਸੀ, ਤਦ 284 ਜ਼ਿਲ੍ਹੇ ਇਸ ਬਿਮਾਰੀ ਤੋਂ ਪ੍ਰਭਾਵਤ ਹੋਏ ਸਨ। ਇਨ੍ਹਾਂ ਵਿੱਚੋਂ 156 ਜ਼ਿਲ੍ਹੇ ਇਨ੍ਹਾਂ ਛੇ ਰਾਜਾਂ ਵਿੱਚ ਹਨ।

ਵੱਧ ਲੈਬ ਤੇ ਮਰੀਜ਼ ਵੀ ਵੱਧ
ਰਾਜ               ਲੈਬ                ਮਰੀਜ਼
ਮਹਾਰਾਸ਼ਟਰ      29                 1135
ਤਾਮਿਲਨਾਡੂ       20                  738
ਦਿੱਲੀ              15                   669
ਤੇਲੰਗਾਨਾ         25                   427
ਕੇਰਲ             14                   345
ਕਰਨਾਟਕ        14                   181


ਘੱਟ ਲੈਬ ਤੇ ਮਰੀਜ਼ ਵੀ ਘੱਟ
ਰਾਜ               ਲੈਬ                ਮਰੀਜ਼
ਝਾਰਖੰਡ             2                    4
ਬਿਹਾਰ              4                   38
ਛੱਤੀਸਗੜ੍ਹ         2                   10
ਓਡੀਸ਼ਾ             4                   42
ਉਤਰਾਖੰਡ          1                   33