ਨਵੀਂ ਦਿੱਲੀ: ਡਾ. ਰੈਡੀਜ਼ ਲੈਬਾਰਟਰੀਜ਼ ਨੇ ਬੁੱਧਵਾਰ ਨੂੰ ਕੋਰੋਨਵਾਇਰਸ ਮਹਾਮਾਰੀ ਦੇ ਇਲਾਜ ਲਈ ਅਵੀਗਨ (Favipiravir) ਟੈਬਲੇਟ ਨੂੰ ਮਾਰਕੀਟ ਵਿੱਚ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਇਹ ਦਵਾਈ ਕੋਵਿਡ-19 ਦੇ ਹਲਕੇ ਤੋਂ ਆਮ ਲਾਗ ਦੇ ਇਲਾਜ ਲਈ ਵਰਤੀ ਜਾਂਦੀ ਹੈ। ਇਸ ਤੋਂ ਪਹਿਲਾਂ ਵੀ ਕੁਝ ਵੱਖ-ਵੱਖ ਕੰਪਨੀਆਂ ਨੇ ਭਾਰਤੀ ਬਾਜ਼ਾਰ ਵਿੱਚ ਫੈਵਪੀਰਵਿਰ ਦੇ ਆਮ ਵਰਜਨ ਲਾਂਚ ਕੀਤੇ ਹਨ।



ਡਾ. ਰੈਡੀਜ਼ ਲੈਬਾਰਟਰੀਜ਼ ਨੇ Fujifilm Toyama Chemical Co Ltd ਦੇ ਨਾਲ ਮਿਲ ਕੇ ਇਸ ਦੇ ਨਿਰਮਾਣ ਅਤੇ ਵੰਡ ਲਈ ਸਮਝੌਤਾ ਕੀਤਾ ਹੈ। ਡਾ. ਰੈਡੀਜ਼ ਦੀ ਲੈਬ ਨੇ Avigan ਨੂੰ 200 ਮਿਲੀਗ੍ਰਾਮ ਦੀ ਗੋਲੀ ਦੇ ਤੌਰ 'ਤੇ ਲਾਂਚ ਕੀਤਾ ਹੈ। ਦੱਸ ਦਈਏ ਕਿ ਅਵੀਗਨ ਨੂੰ ਭਾਰਤ ਦੇ ਡਰੱਗ ਕੰਟਰੋਲਰ (DGCI) ਤੋਂ ਮਨਜ਼ੂਰੀ ਮਿਲ ਚੁੱਕੀ ਹੈ।



ਡਾ. ਰੈਡੀਜ਼ ਲੈਬਾਰਟਰੀਜ਼ ਦੇ ਬ੍ਰਾਂਡਡ ਮਾਰਕੇਟ (ਇੰਡੀਆ ਤੇ ਇਮਰਜਿੰਗ ਮਾਰਕਿਟਸ) ਦੇ ਸੀਈਓ ਐਮਵੀ ਰਮੰਨਾ ਨੇ ਕਿਹਾ, "ਸਾਡੇ ਲਈ ਉੱਚ ਪੱਧਰੀ, ਬਿਹਤਰ ਕੁਸ਼ਲਤਾ, ਕਫਾਇਤੀ ਅਤੇ ਬਿਮਾਰੀ ਦਾ ਬਿਹਤਰ ਪ੍ਰਬੰਧਨ ਪਹਿਲ ਦੀਆਂ ਤਰਜੀਹਾਂ ਹਨ। ਮੇਰਾ ਮੰਨਣਾ ਹੈ ਕਿ ਅਵੀਗਨ ਟੈਬਲੇਟ ਭਾਰਤ ਵਿੱਚ ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਲਈ ਪ੍ਰਭਾਵਸ਼ਾਲੀ ਇਲਾਜ ਮੁਹੱਈਆ ਕਰਵਾਏਗੀ।”

ਦੱਸ ਦਈਏ ਕਿ ਕੰਪਨੀ ਨੇ ਇਹ ਦਵਾਈ 122 ਗੋਲੀਆਂ ਦੇ ਪੈਕ ਵਿੱਚ ਲਾਂਚ ਕੀਤੀ ਹੈ। ਦਵਾਈ ਦੀ ਮਿਆਦ ਦੋ ਸਾਲਾਂ ਲਈ ਹੋਵੇਗੀ। ਕੰਪਨੀ ਦੇਸ਼ ਦੇ 41 ਸ਼ਹਿਰਾਂ ਵਿਚ ਦਵਾਈ ਦੀ ਫਰੀ ਹੋਮ ਡਿਲਿਵਰੀ ਸੇਵਾ ਵੀ ਪ੍ਰਦਾਨ ਕਰੇਗੀ। ਇਸ ਲਈ ਤੁਸੀਂ ਕੰਪਨੀ ਦੇ ਟੌਲ ਫ੍ਰੀ ਹੈਲਪਲਾਈਨ ਨੰਬਰ 1800-267-0810 ਤੋਂ ਜਾਂ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ www.readytofightcovid.in 'ਤੇ ਆਰਡਰ ਕਰ ਸਕਦੇ ਹੋ।

Union Cabinet Announcement: ਮੋਦੀ ਸਰਕਾਰ ਦਾ ਫੈਸਲਾ: ਦੇਸ਼ ਦੇ ਤਿੰਨ ਹਵਾਈ ਅੱਡੇ 50 ਸਾਲਾਂ ਲਈ ਠੇਕੇ 'ਤੇ

Delhi Rains: ਦਿੱਲੀ 'ਚ ਵਰ੍ਹਿਆ ਕੜਾਕੇਦਾਰ ਮੀਂਹ, ਕਿਸੇ ਦੀਆਂ ਮੌਜਾਂ ਤੇ ਕਿਸੇ ਲਈ ਸਿਆਪਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904