Corona Vaccine For Children : ਭਾਰਤ 'ਚ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਾਅ ਲਈ ਟੀਕਾਕਰਨ ਦਾ ਕੰਮ ਬਹੁਤ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਇਸ ਦੌਰਾਨ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਹੁਣ ਦੇਸ਼ ਵਿਚ ਬੱਚਿਆਂ ਨੂੰ ਵੀ ਕੋਰੋਨਾ ਵੈਕਸੀਨ ਦੀ ਖੁਰਾਕ ਦਿੱਤੀ ਜਾਵੇਗੀ। ਭਾਰਤ ਦੇ ਡਰੱਗ ਕੰਟਰੋਲਰ ਜਨਰਲ ਨੇ ਭਾਰਤ ਬਾਇਓਟੈਕ ਦੀ ਕੋਰੋਨਾ ਵੈਕਸੀਨ, ਕੋਵੈਕਸੀਨ ਨੂੰ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਲਗਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੀ ਮਨਜ਼ੂਰੀ ਤੋਂ ਬਾਅਦ ਪੰਜਾਬ, ਯੂਪੀ, ਬਿਹਾਰ, ਰਾਜਸਥਾਨ ਵਰਗੇ ਵੱਡੇ ਰਾਜਾਂ 'ਚ ਕਰੋੜਾਂ ਬੱਚਿਆਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਜਾਵੇਗਾ। 3 ਜਨਵਰੀ 2022 ਤੋਂ ਬੱਚਿਆਂ ਨੂੰ ਵੈਕਸੀਨ ਦੇਣ ਦਾ ਕੰਮ ਸ਼ੁਰੂ ਹੋ ਜਾਵੇਗਾ।


ਵੈਕਸੀਨ ਟ੍ਰਾਇਲ ਨੂੰ ਤਿੰਨ ਹਿੱਸਿਆਂ 'ਚ ਵੰਡਿਆ


ਭਾਰਤ ਬਾਇਓਟੈੱਕ ਦਾ ਇਹ ਟੀਕਾ ਫੇਜ਼-2 ਅਤੇ 3 'ਚ ਬੱਚਿਆਂ 'ਚ ਟਰਾਇਲ ਕੀਤਾ ਗਿਆ ਸੀ ਅਤੇ ਵਿਸ਼ਾ ਮਾਹਿਰਾਂ ਦੀ ਕਮੇਟੀ ਨੇ ਇਸ ਨੂੰ ਬੱਚਿਆਂ 'ਚ ਦੇਣ ਦੀ ਸਿਫ਼ਾਰਸ਼ ਕੀਤੀ ਸੀ। ਵੈਕਸੀਨ ਦੇ ਟਰਾਇਲ ਨੂੰ ਤਿੰਨ ਉਮਰ ਸਮੂਹਾਂ 'ਚ ਵੰਡਿਆ ਗਿਆ ਸੀ: ਦੋ ਤੋਂ ਛੇ, ਛੇ ਤੋਂ 12 ਅਤੇ 15 ਤੋਂ 18 ਸਾਲ। ਕੋਵੈਕਸੀਨ ਪਹਿਲਾਂ ਹੀ ਟੀਕਾਕਰਨ ਪ੍ਰੋਗਰਾਮ 'ਚ ਸ਼ਾਮਲ ਹੈ ਅਤੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ। 15-18 ਸਾਲ ਦੇ ਅੱਠ ਕਰੋੜ ਬੱਚੇ ਸ਼ਾਮਲ ਹਨ। ਇਸ ਨਾਲ ਹੀ 60 ਸਾਲ ਤੋਂ ਵੱਧ ਉਮਰ ਦੇ 11 ਕਰੋੜ ਲੋਕ ਹਨ। ਜਦਕਿ ਤਿੰਨ ਕਰੋੜ ਫਰੰਟਲਾਈਨ ਵਰਕਰ ਹਨ, ਜਿਨ੍ਹਾਂ ਨੂੰ ਕੋਰੋਨਾ ਦੀ ਬੂਸਟਰ ਡੋਜ਼ ਦਿੱਤੀ ਜਾਵੇਗੀ।


 


12 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੀ ਰਾਜ ਅਨੁਸਾਰ ਸੰਖਿਆ


ਬਿਹਾਰ '1,57,61,450 (1.57 ਕਰੋੜ) ਬੱਚਿਆਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾਵੇਗੀ।


ਪੰਜਾਬ '38,44,625 (38 ਲੱਖ) ਬੱਚਿਆਂ ਨੂੰ ਇਹ ਟੀਕਾ ਲਗਾਇਆ ਜਾਵੇਗਾ।


ਰਾਜਸਥਾਨ '1,10,55,424 (1.10 ਕਰੋੜ) ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ।


ਝਾਰਖੰਡ '51,17,050 (51 ਲੱਖ) ਬੱਚਿਆਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਜਾਵੇਗਾ।


ਛੱਤੀਸਗੜ੍ਹ '38,22,258 (38 ਲੱਖ) ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ।


ਇਹ ਵੀ ਪੜ੍ਹੋ : Trending News: ਸੜਕ 'ਤੇ ਬਰਫਬਾਰੀ ਪੈਣ ਨਾਲ ਦਰਜਨਾਂ ਵਾਹਨ ਟਕਰਾਏ, ਦੇਖੋ ਤਸਵੀਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904