ਕੋਰੋਨਾ ਵੈਕਸੀਨ ਦੀ ਰੇਸ 'ਚ ਭਾਰਤ ਨੇ ਵੀ ਫੜੀ ਰਫ਼ਤਾਰ
ਦੇਸ਼ 'ਚ ਹੈਦਰਾਬਾਦ ਦੀ ਭਾਰਤ ਬਾਇਓਟੈਕ ਤੇ ਅਹਿਮਦਾਬਾਦ ਦੀ ਜਾਇਡਸ ਕੈਡਿਲਾ ਕੰਪਨੀ ਨੇ ਹਿਊਮਨ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਡਰੱਗਜ਼ ਕੰਟਰੋਲਰ ਜਨਰਲ ਨੇ ਇਨ੍ਹਾਂ ਵੈਕਸੀਨਜ਼ ਨੂੰ ਹਿਊਮਨ ਟ੍ਰਾਇਲ ਦੀ ਮਨਜ਼ੂਰੀ ਦੇ ਦਿੱਤੀ ਹੈ।
ਨਵੀਂ ਦਿੱਲੀ: ਕੋਰੋਨਾ ਸੰਕਟ ਤੋਂ ਨਿਜਾਤ ਪਾਉਣ ਲਈ ਹਰ ਇੱਕ ਨੂੰ ਵੈਕਸੀਨ ਦਾ ਇੰਤਜ਼ਾਰ ਹੈ। ਅਮਰੀਕਾ, ਰੂਸ, ਬ੍ਰਿਟੇਨ ਤੋਂ ਇਲਾਵਾ ਭਾਰਤ 'ਚ ਵੀ ਕੋਰੋਨਾ ਵੈਕਸੀਨ 'ਤੇ ਕੰਮ ਜ਼ੋਰਾਂ 'ਤੇ ਹੈ। ਭਾਰਤ 'ਚ ਵੀ ਵੈਕਸੀਨ 'ਤੇ ਟ੍ਰਾਇਲ ਚੱਲ ਰਿਹਾ ਹੈ।
ਦੇਸ਼ 'ਚ ਹੈਦਰਾਬਾਦ ਦੀ ਭਾਰਤ ਬਾਇਓਟੈਕ ਤੇ ਅਹਿਮਦਾਬਾਦ ਦੀ ਜਾਇਡਸ ਕੈਡਿਲਾ ਕੰਪਨੀ ਨੇ ਹਿਊਮਨ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਡਰੱਗਜ਼ ਕੰਟਰੋਲਰ ਜਨਰਲ ਨੇ ਇਨ੍ਹਾਂ ਵੈਕਸੀਨਜ਼ ਨੂੰ ਹਿਊਮਨ ਟ੍ਰਾਇਲ ਦੀ ਮਨਜ਼ੂਰੀ ਦੇ ਦਿੱਤੀ ਹੈ।
ਭਾਰਤ ਦੀ ਪਹਿਲੀ ਸੰਭਾਵੀ ਵੈਕਸੀਨ:
ਭਾਰਤ ਦੀ ਪਹਿਲੀ ਸੰਭਾਵੀ ਕੋਰੋਨਾ ਰੋਧਕ ਵੈਕਸੀਨ ਕੋਵੈਕਸੀਨ ਦਾ ਹਿਊਮਨ ਕਲੀਨੀਕਲ ਟ੍ਰਾਇਲ ਦਿੱਲੀ, ਪਟਨਾ, ਭੁਵਨੇਸ਼ਵਰ, ਚੰਡੀਗੜ੍ਹ ਸਮੇਤ ਦੇਸ਼ ਦੇ 12 ਹਿੱਸਿਆਂ 'ਚ ਚੱਲ ਰਿਹਾ ਹੈ। ਕੋ ਵੈਕਸੀਨ ਦਾ ਨਿਰਮਾਣ ਭਾਰਤ ਬਾਇਓਟਿਕ, ਆਈਸੀਐਮਆਰ ਤੇ ਨੈਸ਼ਨਲ ਇੰਸਟੀਟਿਊਟ ਆਫ ਵਾਇਰਲੋਜੀ ਨੇ ਮਿਲ ਕੇ ਕੀਤਾ ਹੈ। ਇਸ ਦੀ ਮੈਨੂਫੈਕਚਰਿੰਗ ਕੰਪਨੀ ਦੇ ਹੈਦਰਾਬਾਦ ਕਾਰਖਾਨੇ 'ਚ ਕੀਤੀ ਜਾਵੇਗੀ।
ਜਾਇਡਸ ਕੈਡਿਲਾ ਨੇ ਕਲੀਨੀਕਲ ਟ੍ਰਾਇਲ ਦਾ ਦੂਜਾ ਗੇੜ ਸ਼ੁਰੂ:
ਭਾਰਤੀ ਦਵਾਈ ਬਣਾਉਣ ਵਾਲੀ ਕੰਪਨੀ ਜਾਇਡਸ ਕੈਡਿਲਾ ਨੇ ਪਲਾਜ਼ਿਮਡ ਡੀਐਨਏ ਵੈਕਸੀਨ ਜਾਇਕੋਵੋ-ਡੀ ਦਾ ਛੇ ਅਗਸਤ ਨੂੰ ਦੂਜੇ ਗੇੜ ਦਾ ਕਲੀਨੀਕਲ ਪਰੀਖਣ ਸ਼ੁਰੂ ਕਰ ਦਿੱਤਾ ਹੈ। ਪਹਿਲੇ ਗੇੜ ਦਾ ਕਲੀਨੀਕਲ ਪਰੀਖਣ ਨੁਕਸਾਨ ਰਹਿਤ ਰਿਹਾ ਸੀ। ਕੰਪਨੀ ਨੇ ਕਿਹਾ ਕਿ ਪਹਿਲੇ ਗੇੜ ਦੇ ਕਲੀਨੀਕਲ ਪ੍ਰੀਖਣ 'ਚ ਵੈਕਸੀਨ ਦੀ ਖੁਰਾਕ ਦਿੱਤੇ ਜਾਣ 'ਤੇ ਵਾਲੰਟੀਅਰ ਸਿਹਤਮੰਦ ਪਾਏ ਗਏ। ਉਨ੍ਹਾਂ ਇਸ ਖੁਰਾਕ ਨੂੰ ਚੰਗੀ ਤਰ੍ਹਾਂ ਸਹਿਣ ਕਰ ਲਿਆ। ਇਸ ਦਾ ਪਰੀਖਣ 15 ਜੁਲਾਈ ਨੂੰ ਸ਼ੁਰੂ ਹੋਇਆ ਸੀ।
ਭਾਰਤੀ ਦਵਾ ਕੰਪਨੀ ਅਰਵਿੰਦੋ ਫਾਰਮਾ:
ਹੈਦਰਾਬਾਦ ਸਥਿਤ ਭਾਰਤੀ ਦਵਾਈ ਕੰਪਨੀ ਅਰਵਿੰਦੋ ਫਾਰਮਾ ਵੀ ਕੋਰੋਨਾ ਵੈਕਸੀਨ 'ਤੇ ਕੰਮ ਕਰ ਰਹੀ ਹੈ। ਇਸ ਲਈ ਕੰਪਨੀ ਨੂੰ ਜੀਵ ਬਾਇਓਟੈਕਨਾਲੋਜੀ ਵਿਭਾਗ ਤੋਂ ਮਨਜ਼ੂਰੀ ਮਿਲ ਗਈ ਹੈ। ਕੰਪਨੀ ਨਿਊਮੋਕੋਕਲ ਕੰਜੁਗੇਟ ਵੈਕਸੀਨ ਵਿਕਸਿਤ ਕਰ ਰਹੀ ਹੈ।
ਰਾਹੁਲ ਗਾਂਧੀ ਨੇ ਕਿਉਂ ਕਿਹਾ? 'ਮੋਦੀ ਹੈ ਤਾਂ ਮੁਮਕਿਨ ਹੈ'
ਕੰਪਨੀ ਨੇ ਪਹਿਲੇ ਤੇ ਦੂਜੇ ਗੇੜ ਦੇ ਅਧਿਐਨ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਤੀਜੇ ਗੇੜ ਦਾ ਕਲੀਨੀਕਲ ਟ੍ਰਾਇਲ ਦਸੰਬਰ, 2020 ਤਕ ਸ਼ੁਰੂ ਹੋਣ ਦਾ ਅੰਦਾਜ਼ਾ ਹੈ। ਅਰਵਿੰਦੋ ਫਾਰਮਾ ਨੇ ਕਿਹਾ ਕਿ ਵੈਕਸੀਨ ਸਾਲ 2021-22 ਦੇ ਅੰਤ ਤਕ ਪੇਸ਼ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਸੀਰਮ ਇੰਸਟੀਟਿਊਟ ਆਫ ਇੰਡੀਆਂ ਨੂੰ ਉਮੀਦ ਹੈ ਕਿ ਉਹ ਇਸ ਸਾਲ ਦੇ ਅੰਤ ਤਕ ਕੋਰੋਨਾ ਵੈਕਸੀਨ ਤਿਆਰ ਕਰ ਲਈ ਜਾਵੇਗੀ। ਸੀਰਮ ਇੰਸਟੀਟਿਊਟ ਐਸਟ੍ਰਜੇਨੇਕਾ ਔਕਸਫੋਰਡ ਵੈਕਸੀਨ 'ਤੇ ਕੰਮ ਕਰ ਰਹੀ ਹੈ, ਜਿਸ ਦਾ ਤੀਜੇ ਗੇੜ ਦਾ ਕਲੀਨੀਕਲ ਪਰੀਖਣ ਚੱਲ ਰਿਹਾ ਹੈ। ਇਸ ਦਾ ਭਾਰਤ 'ਚ ਅਗਸਤ 'ਚ ਮਨੁੱਖੀ ਪਰੀਖਣ ਸ਼ੁਰੂ ਹੋਣ ਦੀ ਉਮੀਦ ਹੈ।
ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ, ਇਲਾਜ ਲਈ ਜਲਦ ਜਾ ਸਕਦੇ ਅਮਰੀਕਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ