ਨਵੀਂ ਦਿੱਲੀ: ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਮੰਗਲਵਾਰ ਸੀਰਮ ਇੰਸਟੀਟਿਊਟ ਆਫ ਇੰਡੀਆਂ ਨੂੰ ਔਕਸਫੋਰਡ ਦੇ ਕੋਵਿਡ-19 ਟੀਕੇ ਦਾ ਉਮੀਦਵਾਰਾਂ 'ਤੇ ਕਲੀਨੀਕਲ ਟ੍ਰਾਇਲ ਫਿਰ ਤੋਂ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।


DCGI ਨੇ ਦੂਜੇ ਤੇ ਤੀਜੇ ਗੇੜ ਦੇ ਪਰੀਖਣ ਲਈ ਕਿਸੇ ਵੀ ਉਮੀਦਵਾਰ ਨੂੰ ਚੁਣਨ ਤੋਂ ਰੋਕਣ ਵਾਲੇ ਆਪਣੇ ਪਹਿਲੇ ਹੁਕਮਾਂ ਨੂੰ ਰੱਦ ਕਰ ਦਿੱਤਾ। ਹਾਲਾਂਕਿ DCGI ਨੇ ਇਸ ਲਈ ਜਾਂਚ ਦੌਰਾਨ ਵਾਧੂ ਧਿਆਨ ਦੇਣ ਸਮੇਤ ਹੋਰ ਕਈ ਸ਼ਰਤਾਂ ਰੱਖੀਆਂ ਹਨ। SII ਤੋਂ DCGI ਨੇ ਉਲਟ ਪਰਿਸਥਿਤੀਆਂ ਨਾਲ ਨਜਿੱਠਣ 'ਚ ਨਿਯਮਾਂ ਮੁਤਾਬਕ ਤੈਅ ਇਲਾਜ ਦੀ ਵੀ ਜਾਣਕਾਰੀ ਇਕੱਠੀ ਕਰਨ ਲਈ ਕਿਹਾ ਹੈ।


ਇਕ ਵਿਅਕਤੀ ਦੀ ਸਿਹਤ ਖਰਾਬ ਹੋਣ ਮਗਰੋਂ ਰੁਪਿਆ ਸੀ ਪਰੀਖਣ:
ਇਸ ਤੋਂ ਪਹਿਲਾਂ 11 ਸਤੰਬਰ ਨੂੰ DCGI ਨੇ ਸੀਰਮ ਇੰਸਟੀਟਿਊਟ ਆਫ ਇੰਡੀਆ ਨੂੰ ਨਿਰਦੇਸ਼ ਦਿੱਤਾ ਸੀ ਕਿ ਕੋਵਿਡ-19 ਦੇ ਸੰਭਾਵਿਤ ਟੀਕੇ ਦੇ ਪਰੀਖਣ 'ਤੇ ਰੋਕ ਲਾਈ ਜਾਵੇ ਕਿਉਂਕਿ ਦਿੱਗਜ਼ ਦਵਾਈ ਕੰਪਨੀ ਐਸਟ੍ਰੈਜੈਨੇਕਾ ਨੇ ਅਧਿਐਨ 'ਚ ਸ਼ਾਮਲ ਇਕ ਵਿਅਕਤੀ ਨੇ ਸਿਹਤ ਖਰਾਬ ਹੋਣ ਤੋਂ ਬਾਅਦ ਹੋਰ ਦੇਸ਼ਾਂ 'ਚ ਪਰੀਖਣ ਰੋਕ ਦਿੱਤਾ ਸੀ।


ਦੁਨੀਆਂ ਭਰ 'ਚ ਇਕ ਦਿਨ 'ਚ 2.75 ਲੱਖ ਕੋਰੋਨਾ ਕੇਸ, 5,942 ਲੋਕਾਂ ਦੀ ਮੌਤ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ