ਦਿੱਲੀ 'ਚ ਕੋਰੋਨਾ ਕਾਰਨ ਵਿਗੜੇ ਹਾਲਾਤ ਮੁੜ ਸੱਦੀ ਗਈ ਹੰਗਾਮੀ ਮੀਟਿੰਗ
ਸਵੇਰ 11 ਵਜੇ ਐਲਜੀ ਰਿਹਾਇਸ਼ 'ਤੇ ਬੈਠਕ ਹੋਵੇਗੀ। ਅੱਜ ਹੋਣ ਵਾਲੀ ਬੈਠਕ 'ਚ ਚਰਚਾ ਹੋਵੇਗੀ ਕਿ ਪਿਛਲੀ ਬੈਠਕ ਤੋਂ ਬਾਅਦ ਹੁਣ ਤਕ ਕਿਹੜੇ ਕਦਮ ਚੁੱਕੇ ਗਏ। ਮੁੰਬਈ ਗਦੀ ਤਰਜ਼ 'ਤੇ ਕਿਵੇਂ ਆਰਜ਼ੀ ਤੌਰ 'ਤੇ ਵੱਡੇ ਹਸਪਤਾਲ ਤਿਆਰ ਕੀਤੇ ਜਾਣ ਇਸ ਗੱਲ 'ਤੇ ਵਿਚਾਰ ਕੀਤਾ ਜਾਵੇਗਾ।
ਨਵੀਂ ਦਿੱਲੀ: ਦਿੱਲੀ ਦੇ ਉਪਰਾਜਪਾਲ ਨੇ ਦਿੱਲੀ 'ਚ ਵਿਗੜਦੇ ਕੋਰੋਨਾ ਵਾਇਰਸ ਦੇ ਹਾਲਾਤ ਨੂੰ ਦੇਖਦਿਆਂ ਮੰਗਲਵਾਰ ਮੁੜ ਤੋਂ ਆਫ਼ਤ ਪ੍ਰਬੰਧਨ ਅਥਾਰਿਟੀ ਦੀ ਬੈਠ ਬੁਲਾਈ ਹੈ। ਬੈਠਕ 'ਚ ਦਿੱਲੀ ਦੇ ਮੁੱਖ ਮੰਤਰੀ ਤੇ ਸਿਹਤ ਮੰਤਰੀ ਸਮੇਤ ਆਫ਼ਤ ਪ੍ਰਬੰਧਨ ਅਥਾਰਿਟੀ ਨਾਲ ਜੁੜੇ ਬਾਕੀ ਲੋਕ ਸ਼ਾਮਲ ਹੋਣਗੇ।
ਸਵੇਰ 11 ਵਜੇ ਐਲਜੀ ਰਿਹਾਇਸ਼ 'ਤੇ ਬੈਠਕ ਹੋਵੇਗੀ। ਅੱਜ ਹੋਣ ਵਾਲੀ ਬੈਠਕ 'ਚ ਚਰਚਾ ਹੋਵੇਗੀ ਕਿ ਪਿਛਲੀ ਬੈਠਕ ਤੋਂ ਬਾਅਦ ਹੁਣ ਤਕ ਕਿਹੜੇ ਕਦਮ ਚੁੱਕੇ ਗਏ। ਮੁੰਬਈ ਗਦੀ ਤਰਜ਼ 'ਤੇ ਕਿਵੇਂ ਆਰਜ਼ੀ ਤੌਰ 'ਤੇ ਵੱਡੇ ਹਸਪਤਾਲ ਤਿਆਰ ਕੀਤੇ ਜਾਣ ਇਸ ਗੱਲ 'ਤੇ ਵਿਚਾਰ ਕੀਤਾ ਜਾਵੇਗਾ। ਖ਼ਾਲੀ ਪਏ ਫਲੈਟਸ ਨੂੰ ਕਿਸ ਤਰ੍ਹਾਂ ਕੋਰੋਨਾ ਹਸਪਤਾਲ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਵੇ ਇਸ 'ਤੇ ਵੀ ਚਰਚਾ ਹੋਵੇਗੀ।
RWA ਨੂੰ ਆਕਸੀਜ਼ਨ ਸਿਲੰਡਰ ਤੇ ਹੋਰ ਬੁਨਿਆਦੀ ਸੁਵਿਧਾਵਾਂ ਦਿੱਤੀਆਂ ਜਾਣ ਜਿਸ ਨਾਲ ਕਮੇਟੀ ਸੈਂਟਰ 'ਚ ਹੀ ਮਰੀਜ਼ਾਂ ਦਾ ਇਲਾਜ ਹੋ ਸਕੇ। ਹਸਪਤਾਲਾਂ 'ਚ ਹੀ ਮ੍ਰਿਤਕ ਦੇਹਾਂ ਦਾ ਸੰਸਕਾਰ ਕਿਵੇਂ ਕੀਤਾ ਜਾ ਸਕਦਾ ਹੈ। ਨਿੱਜੀ ਹਸਪਤਾਲਾਂ ਵੱਲੋਂ ਵਸੂਲੇ ਜਾ ਰਹੇ ਮਨਮਾਨੇ ਪੈਸੇ 'ਤੇ ਕਿਵੇਂ ਰੋਕ ਲਾਈ ਜਾ ਸਕਦੀ ਹੈ। ਇਨ੍ਹਾਂ ਸਾਰੀਆਂ ਗੱਲਾਂ 'ਤੇ ਚਰਚਾ ਹੋਵੇਗੀ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ: ਦੇਸ਼ 'ਚ ਹਾਲਾਤ ਗੰਭੀਰ, ਮੋਦੀ ਅੱਜ ਕਰਨਗੇ ਮੁੱਖ ਮੰਤਰੀਆਂ ਨਾਲ ਗੱਲਬਾਤ
ਕੋਰੋਨਾ ਟੈਸਟ ਦੀ ਜਾਂਚ ਲਈ ਵਸੂਲੇ ਜਾਣ ਵਾਲੇ ਪੈਸੇ 'ਚ ਕਿਵੇਂ ਕਮੀ ਲਿਆਂਦੀ ਜਾਵੇ ਇਸ ਗੱਲ ਤੇ ਮੀਟਿੰਗ ਚ ਗੱਲਬਾਤ ਹੋ ਸਕਦੀ ਹੈ। ਚੱਲਦੀ ਫਿਰਦੀ ਕੋਵਿਡ-19 ਟੈਸਟਿੰਗ ਲੈਬ ਤਿਆਰ ਕਰਨ ਅਤੇ ਬਿਮਾਰੀ ਨਾਲ ਲੜਨ ਲਈ ਮੈਡੀਕਲ ਸਟਾਫ ਦੀ ਉਪਲਬਧਤਾ ਤੇ ਨਿਯੁਕਤੀ ਨੂੰ ਲੈਕੇ ਵੀ ਚਰਚਾ ਹੋਵੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ