Corona Virus Outbreak: ਸਕੂਲ ਕਾਲਜ ਖੁੱਲ੍ਹਣ ਨਾ ਵਿਦਿਆਰਥੀਆਂ 'ਚ ਤੇਜ਼ੀ ਨਾਲ ਵਧ ਰਿਹੈ ਕੋਰੋਨਾ ਵਾਇਰਸ
ਸ਼ੁੱਕਰਵਾਰ ਨੂੰ ਧਾਰਵਾੜ ਦੇ ਐਸਡੀਐਮ ਕਾਲਜ ਆਫ਼ ਮੈਡੀਕਲ ਸਾਇੰਸਜ਼ ਅਤੇ ਹਸਪਤਾਲ 'ਚ 99 ਹੋਰ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ। ਜਿਸ ਤੋਂ ਬਾਅਦ ਇੱਥੇ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ 281 ਹੋ ਗਈ ਹੈ।
ਦੇਸ਼ 'ਚ ਸਕੂਲ-ਕਾਲਜ ਖੁੱਲ੍ਹੇ ਕੁਝ ਹੀ ਦਿਨ ਹੋਏ ਹਨ ਪਰ ਵਿਦਿਆਰਥੀਆਂ 'ਚ ਕੋਰੋਨਾ ਦੀ ਲਾਗ ਫੈਲਣੀ ਸ਼ੁਰੂ ਹੋ ਗਈ ਹੈ। ਦੇਸ਼ ਦੇ ਕਈ ਰਾਜਾਂ ਤੋਂ ਵੱਡੀ ਗਿਣਤੀ 'ਚ ਵਿਦਿਆਰਥੀਆਂ ਦੇ ਕੋਰੋਨਾ ਸੰਕਰਮਿਤ ਹੋਣ ਦੀਆਂ ਖਬਰਾਂ ਹਨ। ਅਜਿਹੇ 'ਚ ਦੱਖਣੀ ਅਫਰੀਕਾ 'ਚ ਕੋਵਿਡ-19 ਵਾਇਰਸ ਦੇ ਨਵੇਂ ਰੂਪ ਓਮਿਕਰੋਨ ਨੇ ਕੋਰੋਨਾ ਸੰਕਟ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਸਕੂਲਾਂ ਅਤੇ ਕਾਲਜਾਂ 'ਚ ਕੋਰੋਨਾ ਦੀ ਲਾਗ ਫੈਲਣ ਦਾ ਕਾਰਨ ਆਫਲਾਈਨ ਕਲਾਸਾਂ ਨੂੰ ਮੰਨਿਆ ਜਾਂਦਾ ਹੈ। ਕਿਉਂਕਿ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵਿਦਿਆਰਥੀਆਂ 'ਚ ਕੋਵਿਡ-19 ਨਿਯਮਾਂ ਨੂੰ ਨਜ਼ਰਅੰਦਾਜ਼ ਕਰਨ ਦੀ ਸੰਭਾਵਨਾ ਹੈ। ਕਰਨਾਟਕ ਅਤੇ ਓਡੀਸ਼ਾ ਤੋਂ ਵਿਦਿਆਰਥੀਆਂ 'ਚ ਕੋਰੋਨਾ ਸੰਕਰਮਣ ਦੇ ਤਾਜ਼ਾ ਮਾਮਲੇ ਸਾਹਮਣੇ ਆਏ ਹਨ।
ਸ਼ੁੱਕਰਵਾਰ ਨੂੰ ਧਾਰਵਾੜ ਦੇ ਐਸਡੀਐਮ ਕਾਲਜ ਆਫ਼ ਮੈਡੀਕਲ ਸਾਇੰਸਜ਼ ਅਤੇ ਹਸਪਤਾਲ 'ਚ 99 ਹੋਰ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ। ਜਿਸ ਤੋਂ ਬਾਅਦ ਇੱਥੇ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ 281 ਹੋ ਗਈ ਹੈ। ਸ਼ਨੀਵਾਰ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲਾ ਅਧਿਕਾਰੀ ਨਿਤੀਸ਼ ਪਾਟਿਲ ਨੇ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਪਾਏ ਗਏ ਜ਼ਿਆਦਾਤਰ ਲੋਕਾਂ 'ਚ ਵਿਦਿਆਰਥੀ ਸ਼ਾਮਲ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਰੋਨਾ ਸੰਕਰਮਿਤਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ ਕਿਉਂਕਿ ਲਗਪਗ 1,822 ਲੋਕਾਂ ਦੀ ਕੋਵਿਡ ਰਿਪੋਰਟ ਆਉਣੀ ਬਾਕੀ ਹੈ। ਜ਼ਿਲ੍ਹਾ ਕੁਲੈਕਟਰ ਅਨੁਸਾਰ ਇਸ ਸਮੇਂ ਸਾਰੇ ਮਰੀਜ਼ਾਂ 'ਚੋਂ ਸਿਰਫ਼ ਛੇ ਮਰੀਜ਼ਾਂ ਵਿੱਚ ਹੀ ਲਾਗ ਦੇ ਲੱਛਣ ਦਿਖਾਈ ਦੇ ਰਹੇ ਹਨ। ਉਨ੍ਹਾਂ ਤੋਂ ਇਲਾਵਾ ਸਾਰੇ ਸੰਕਰਮਿਤ ਲੋਕਾਂ ਵਿਚ ਕੋਰੋਨਾ ਦੇ ਕੋਈ ਲੱਛਣ ਨਹੀਂ ਦਿਖਾਈ ਦਿੱਤੇ ਹਨ। ਪਾਟਿਲ ਨੇ ਕਿਹਾ ਕਿ ਸਾਰੇ ਲੋਕਾਂ ਨੂੰ ਕੁਆਰੰਟਾਈਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਧਾਰਵਾੜ ਮੈਡੀਕਲ ਕਾਲਜ 'ਚ ਕੋਰੋਨਾ ਪੀੜਤ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਦੌਰਾਨ ਮੈਸੂਰ ਤੋਂ ਨਰਸਿੰਗ ਦੀਆਂ 48 ਵਿਦਿਆਰਥਣਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਖਬਰ ਸਾਹਮਣੇ ਆਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੀੜਤ ਵਿਦਿਆਰਥੀਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੀੜਤ ਵਿਦਿਆਰਥੀ ਦੋ ਨਰਸਿੰਗ ਕਾਲਜਾਂ ਨਾਲ ਸਬੰਧਤ ਹਨ। ਮੈਸੂਰ ਦੇ ਜ਼ਿਲ੍ਹਾ ਕਮਿਸ਼ਨਰ ਬਗਾਦੀ ਗੌਤਮ ਨੇ ਕਿਹਾ ਕਿ ਇਹ ਇਕ ਕਲੱਸਟਰ ਕੇਸ ਹੈ ਅਤੇ ਕੋਵਿਡ -19 ਦੇ ਫੈਲਣ ਨੂੰ ਰੋਕਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਦੁਬਾਰਾ ਟੈਸਟ ਲਿਆ ਜਾਵੇਗਾ। ਗੌਤਮ ਨੇ ਦੱਸਿਆ ਕਿ ਸੰਕਰਮਿਤ ਪਾਏ ਗਏ ਵਿਦਿਆਰਥੀਆਂ ਦਾ ਟੀਕਾਕਰਨ ਪੂਰਾ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ, ਕੋਰੋਨਾ ਸੰਕਰਮਣ ਦੀ ਦੂਜੀ ਲਹਿਰ ਦੌਰਾਨ, ਮੈਸੂਰ ਕਰਨਾਟਕ ਦੇ ਸਭ ਤੋਂ ਪ੍ਰਭਾਵਤ ਜ਼ਿਲ੍ਹਿਆਂ 'ਚੋਂ ਇਕ ਸੀ।
ਇਹ ਵੀ ਪੜ੍ਹੋ: Punjab Election 2022 : ਟੈਂਕੀ 'ਤੇ ਚੜ੍ਹੇ ਅਧਿਆਪਕਾਂ ਨੂੰ ਕੇਜਰੀਵਾਲ ਨੇ ਕਿਹਾ- ਹੇਠਾਂ ਆ ਜਾਓ, ਨਹੀਂ ਤਾਂ ਮੈਂ ਧਰਨੇ ਬੈਠ ਜਾਵਾਂਗਾ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: