ਕੋਰੋਨਾ ਵਾਇਰਸ ਕਾਰਨ ਧਾਰਾ 144 ਲਾਗੂ, ਹੋਲੀ ਮੌਕੇ ਵੀ ਪਾਬੰਦੀ ਰਹੇਗੀ ਜਾਰੀ
ਹੁਣ ਤਕ ਦੇਸ਼ ਭਰ 'ਚ ਇਕ ਕਰੋੜ, 14 ਲੱਖ, 73 ਹਜ਼ਾਰ 496 ਤੋਂ ਜ਼ਿਆਦਾ ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚ ਕਰੀਬ ਇਕ ਕਰੋੜ, 10 ਲੱਖ, 60 ਹਜ਼ਾਰ, 951 ਤੋਂ ਜ਼ਿਆਦਾ ਲੋਕ ਇਲਾਜ ਤੋਂ ਬਾਅਦ ਠੀਕ ਵੀ ਹੋਏ ਹਨ।
ਗਾਜ਼ੀਆਬਾਦ: ਦੇਸ਼ ਭਰ 'ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਕੋਵਿਡ-19 ਦੇ ਮਾਮਲਿਆਂ 'ਚ ਵਾਧੇ ਨੂੰ ਦੇਖਦਿਆਂ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਪ੍ਰਸ਼ਾਸਨ ਨੇ ਜ਼ਿਲ੍ਹੇ 'ਚ 10 ਮਈ ਤਕ ਧਾਰਾ 144 ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਮੱਧ ਪ੍ਰਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ 'ਚ ਤੇਜ਼ੀ ਆਉਣ ਤੋਂ ਬਾਅਦ ਰਾਜਧਾਨੀ ਭੋਪਾਲ ਤੇ ਇੰਦੌਰ 'ਚ ਨਾਈਟ ਕਰਫਿਊ ਲਾਇਆ ਗਿਆ ਹੈ।
ਗਾਜ਼ੀਆਬਾਦ 'ਚ 10 ਮਈ ਤਕ ਧਾਰਾ 144 ਲਾਗੂ
ਬੁੱਧਵਾਰ ਜ਼ਿਲ੍ਹਾ ਅਧਿਕਾਰੀ ਅਜਯ ਸ਼ੰਕਰ ਪਾਂਡੇ ਨੇ ਪੀਟੀਆਈ ਭਾਸ਼ਾ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਇਹ ਹੁਕਮ ਦਿੱਤੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਕੋਵਿਡ-19 ਫੈਲਾਅ ਵਾਲੇ ਖੇਤਰ 'ਚ ਇਕੱਠ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਹੋਲੀ 'ਤੇ ਵੀ ਪਾਬੰਦੀ ਰਹੇਗੀ।
ਦੇਸ਼ ਭਰ 'ਚ ਵਧੇ ਕੋਰੋਨਾ ਮਰੀਜ਼
ਹੁਣ ਤਕ ਦੇਸ਼ ਭਰ 'ਚ ਇਕ ਕਰੋੜ, 14 ਲੱਖ, 73 ਹਜ਼ਾਰ 496 ਤੋਂ ਜ਼ਿਆਦਾ ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚ ਕਰੀਬ ਇਕ ਕਰੋੜ, 10 ਲੱਖ, 60 ਹਜ਼ਾਰ, 951 ਤੋਂ ਜ਼ਿਆਦਾ ਲੋਕ ਇਲਾਜ ਤੋਂ ਬਾਅਦ ਠੀਕ ਵੀ ਹੋਏ ਹਨ। ਹੁਣ ਤਕ ਕੋਰੋਨਾ ਵਾਇਰਸ ਕਾਰਨ ਦੇਸ਼ 'ਚ ਇਕ ਲੱਖ, 59 ਹਜ਼ਾਰ, 249 ਲੋਕਾਂ ਦੀ ਮੌਤ ਹੋਈ ਹੈ।
ਕੋਰੋਨਾ ਵੈਕਸੀਨ ਲਾਈ ਜਾ ਰਹੀ
ਦੇਸ਼ ਭਰ 'ਚ ਕੋਰੋਨਾ ਵੈਕਸੀਨ ਦੀ ਸ਼ੁਰੂਆਤ 16 ਜਨਵਰੀ ਤੋਂ ਹੋਈ ਹੈ। ਕੌਮੀ ਪੱਧਰ 'ਤੇ ਟੀਕਾਕਰਨ ਦੇ 61ਵੇਂ ਦਿਨ 17 ਮਾਰਚ ਦੀ ਸ਼ਾਮ 7 ਵਜੇ ਤਕ ਕੁੱਲ 14 ਲੱਖ, 3 ਹਜ਼ਾਰ, 208 ਲੋਕਾਂ ਨੂੰ ਵੈਕਸੀਨ ਖੁਰਾਕ ਦਿੱਤੀ ਗਈ। ਜਿੰਨ੍ਹਾਂ 'ਚੋਂ 12 ਲੱਖ, 10 ਹਜ਼ਾਰ, 498 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ ਟੀਕਾ ਲਾਇਆ ਗਿਆ ਜਦਕਿ ਇਕ ਲੱਖ 92 ਹਜ਼ਾਰ, 710 ਹੈਲਥਕੇਅਰ ਤੇ ਫਰੰਟਲਾਈਨ ਵਰਕਰਾਂ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ।