ਪੜਚੋਲ ਕਰੋ

ਦੇਸ਼ 'ਚ Corona Virus ਦਾ ਕਹਿਰ, 24 ਘੰਟਿਆਂ 'ਚ 3 ਹਜ਼ਾਰ ਤੋਂ ਵੱਧ ਮਾਮਲੇ - ਇਕ ਦਿਨ 'ਚ 40 ਫੀਸਦੀ ਦਾ ਉਛਾਲ

ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 3 ਹਜ਼ਾਰ ਤੋਂ ਵੱਧ ਕੋਰੋਨਾ...

Corona Virus Case : ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 3 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ 6 ਮਹੀਨਿਆਂ ਤੋਂ ਬਾਅਦ ਇਕ ਦਿਨ 'ਚ ਕੋਰੋਨਾ ਦੇ ਇੰਨੇ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਕੋਰੋਨਾ ਨਾਲ ਇਨਫੈਕਟਿਡ 6 ਮਰੀਜ਼ਾਂ ਦੀ ਵੀ ਮੌਤ ਹੋ ਗਈ, ਜਿਨ੍ਹਾਂ ਵਿੱਚ 3 ਮਰੀਜ਼ ਮਹਾਰਾਸ਼ਟਰ ਦੇ ਸਨ।

ਸਿਹਤ ਮੰਤਰਾਲੇ ਦੇ ਨਵੇਂ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 3,016 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦਕਿ ਇਕ ਦਿਨ ਪਹਿਲਾਂ ਬੁੱਧਵਾਰ ਨੂੰ 2,151 ਨਵੇਂ ਮਾਮਲੇ ਸਾਹਮਣੇ ਆਏ ਸਨ। ਦੂਜੇ ਪਾਸੇ, ਦੇਸ਼ ਵਿੱਚ ਰੋਜ਼ਾਨਾ ਸਕਾਰਾਤਮਕਤਾ ਦਰ ਵਧ ਕੇ 2.73% ਹੋ ਗਈ ਹੈ। ਮੁੜ ਤੋਂ ਵੱਧ ਰਹੇ ਮਾਮਲਿਆਂ ਦੇ ਵਿਚਕਾਰ, ਸਰਗਰਮ ਮਾਮਲਿਆਂ ਦੀ ਗਿਣਤੀ ਵਧ ਕੇ 13,509 ਹੋ ਗਈ ਹੈ, ਜੋ ਕਿ ਕੁੱਲ ਕੇਸਾਂ ਦਾ 0.03% ਹੈ। ਰਿਕਵਰੀ ਦਰ 98.78% ਹੈ।

ਕਰੀਬ 1400 ਮਰੀਜ਼ ਹੋਏ ਠੀਕ 

ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਵਧਣ ਲੱਗੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਰੋਨਾ ਨਾਲ 6 ਮਰੀਜ਼ਾਂ ਦੀ ਮੌਤ ਹੋ ਗਈ ਹੈ। ਮਰਨ ਵਾਲੇ 6 ਮਰੀਜ਼ਾਂ ਵਿੱਚੋਂ 3 ਮਰੀਜ਼ ਮਹਾਰਾਸ਼ਟਰ ਅਤੇ 2 ਦਿੱਲੀ ਦੇ ਸਨ ਜਦਕਿ ਇੱਕ ਮਰੀਜ਼ ਹਿਮਾਚਲ ਪ੍ਰਦੇਸ਼ ਦਾ ਸੀ। ਲਗਾਤਾਰ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਤੋਂ 1,396 ਮਰੀਜ਼ ਠੀਕ ਵੀ ਹੋਏ ਹਨ। ਹੁਣ ਤੱਕ ਰਿਕਵਰੀ ਦੀ ਗਿਣਤੀ 4,41,68,321 ਹੋ ਗਈ ਹੈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ 'ਚ ਕੋਰੋਨਾ ਤੋਂ ਇਨਫੈਕਸ਼ਨ ਦੇ 2,151 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ ਇਹ ਪਿਛਲੇ 5 ਮਹੀਨਿਆਂ 'ਚ ਰੋਜ਼ਾਨਾ ਸਾਹਮਣੇ ਆਏ ਸਭ ਤੋਂ ਵੱਧ ਮਾਮਲੇ ਸਨ। ਪਿਛਲੇ ਸਾਲ 28 ਅਕਤੂਬਰ ਨੂੰ ਇੱਕ ਦਿਨ ਵਿੱਚ 2,208 ਨਵੇਂ ਮਾਮਲੇ ਸਾਹਮਣੇ ਆਏ ਸਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼

ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਗਿੱਦੜਬਾਹਾ ਪਹੁੰਚੇ ਰਵਨੀਤ ਬਿੱਟੂ ਦਾ ਵੱਡਾ ਐਲਾਨ, ਕਿਹਾ-2027 ਲਈ ਮੈਂ ਮੁੱਖ ਮੰਤਰੀ ਅਹੁਦੇ ਦਾ ਹਾਂ ਦਾਅਵੇਦਾਰ
Punjab News: ਗਿੱਦੜਬਾਹਾ ਪਹੁੰਚੇ ਰਵਨੀਤ ਬਿੱਟੂ ਦਾ ਵੱਡਾ ਐਲਾਨ, ਕਿਹਾ-2027 ਲਈ ਮੈਂ ਮੁੱਖ ਮੰਤਰੀ ਅਹੁਦੇ ਦਾ ਹਾਂ ਦਾਅਵੇਦਾਰ
ਦੁਖਦਾਈ ਖ਼ਬਰ ! ਵਿਦੇਸ਼ ‘ਚ 2 ਪੰਜਾਬੀਆਂ ਦੀ ਭੇਦਭਰੇ ਹਲਾਤਾਂ ‘ਚ ਮੌਤ, 1 ਦੀ ਸਮੁੰਦਰ ਨੇੜਿਓਂ ਤਾਂ ਦੂਜੇ ਦੀ ਝੀਲ ਚੋਂ ਮਿਲੀ ਲਾਸ਼, ਜਾਣੋ ਪੂਰਾ ਮਾਮਲਾ
ਦੁਖਦਾਈ ਖ਼ਬਰ ! ਵਿਦੇਸ਼ ‘ਚ 2 ਪੰਜਾਬੀਆਂ ਦੀ ਭੇਦਭਰੇ ਹਲਾਤਾਂ ‘ਚ ਮੌਤ, 1 ਦੀ ਸਮੁੰਦਰ ਨੇੜਿਓਂ ਤਾਂ ਦੂਜੇ ਦੀ ਝੀਲ ਚੋਂ ਮਿਲੀ ਲਾਸ਼, ਜਾਣੋ ਪੂਰਾ ਮਾਮਲਾ
SC 'ਚ ਰਾਜੋਆਣਾ ਦੀ ਪਟੀਸ਼ਨ 'ਤੇ ਸੁਣਵਾਈ ਮੁਲਤਵੀ, ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਦੀ ਮੰਗ, ਜਾਣੋ ਪੂਰਾ ਮਾਮਲਾ
SC 'ਚ ਰਾਜੋਆਣਾ ਦੀ ਪਟੀਸ਼ਨ 'ਤੇ ਸੁਣਵਾਈ ਮੁਲਤਵੀ, ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਦੀ ਮੰਗ, ਜਾਣੋ ਪੂਰਾ ਮਾਮਲਾ
Kartarpur Corridor: ਕਰਤਾਰਪੁਰ ਸਾਹਿਬ ਲਾਂਘੇ ਲਈ ਨਹੀਂ ਲੱਗੇਗੀ 20 ਡਾਲਰ ਦੀ ਫੀਸ? ਪਾਕਿਸਤਾਨ ਦੇ ਸਿੱਖ ਮੰਤਰੀ ਨੇ ਕੀਤਾ ਕਲੀਅਰ
Kartarpur Corridor: ਕਰਤਾਰਪੁਰ ਸਾਹਿਬ ਲਾਂਘੇ ਲਈ ਨਹੀਂ ਲੱਗੇਗੀ 20 ਡਾਲਰ ਦੀ ਫੀਸ? ਪਾਕਿਸਤਾਨ ਦੇ ਸਿੱਖ ਮੰਤਰੀ ਨੇ ਕੀਤਾ ਕਲੀਅਰ
Advertisement
ABP Premium

ਵੀਡੀਓਜ਼

ਕੌਣ ਹੈ ਨੀਰੂ ਬਾਜਵਾ ਦਾ ਚੁਗਲੀ Partner , ਹੋ ਗਿਆ ਖੁਲਾਸਾJaipur 'ਚ ਵੀ ਤੁਰੀ ਪੱਗ ਦੀ ਗੱਲ , ਕਮਾਲ ਕਰ ਗਏ ਦਿਲਜੀਤ ਦੋਸਾਂਝਕੁੜੀਆਂ ਭਾਲਦੀਆਂ ਰੋਡਾ ਮੁੰਡਾ ,ਪੱਗ ਵਾਲੇ ... ਵੇਖੋ ਕੇ ਬੋਲੇ ਜੱਸ ਬਾਜਵਾਸਲਮਾਨ ਖਾਨ ਨੂੰ ਕੋਈ ਧਮਕੀ ਨਹੀਂ ਦੇ ਸਕਦਾ , ਗੱਜੇ ਧਾਕੜ ਵਿਲਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਗਿੱਦੜਬਾਹਾ ਪਹੁੰਚੇ ਰਵਨੀਤ ਬਿੱਟੂ ਦਾ ਵੱਡਾ ਐਲਾਨ, ਕਿਹਾ-2027 ਲਈ ਮੈਂ ਮੁੱਖ ਮੰਤਰੀ ਅਹੁਦੇ ਦਾ ਹਾਂ ਦਾਅਵੇਦਾਰ
Punjab News: ਗਿੱਦੜਬਾਹਾ ਪਹੁੰਚੇ ਰਵਨੀਤ ਬਿੱਟੂ ਦਾ ਵੱਡਾ ਐਲਾਨ, ਕਿਹਾ-2027 ਲਈ ਮੈਂ ਮੁੱਖ ਮੰਤਰੀ ਅਹੁਦੇ ਦਾ ਹਾਂ ਦਾਅਵੇਦਾਰ
ਦੁਖਦਾਈ ਖ਼ਬਰ ! ਵਿਦੇਸ਼ ‘ਚ 2 ਪੰਜਾਬੀਆਂ ਦੀ ਭੇਦਭਰੇ ਹਲਾਤਾਂ ‘ਚ ਮੌਤ, 1 ਦੀ ਸਮੁੰਦਰ ਨੇੜਿਓਂ ਤਾਂ ਦੂਜੇ ਦੀ ਝੀਲ ਚੋਂ ਮਿਲੀ ਲਾਸ਼, ਜਾਣੋ ਪੂਰਾ ਮਾਮਲਾ
ਦੁਖਦਾਈ ਖ਼ਬਰ ! ਵਿਦੇਸ਼ ‘ਚ 2 ਪੰਜਾਬੀਆਂ ਦੀ ਭੇਦਭਰੇ ਹਲਾਤਾਂ ‘ਚ ਮੌਤ, 1 ਦੀ ਸਮੁੰਦਰ ਨੇੜਿਓਂ ਤਾਂ ਦੂਜੇ ਦੀ ਝੀਲ ਚੋਂ ਮਿਲੀ ਲਾਸ਼, ਜਾਣੋ ਪੂਰਾ ਮਾਮਲਾ
SC 'ਚ ਰਾਜੋਆਣਾ ਦੀ ਪਟੀਸ਼ਨ 'ਤੇ ਸੁਣਵਾਈ ਮੁਲਤਵੀ, ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਦੀ ਮੰਗ, ਜਾਣੋ ਪੂਰਾ ਮਾਮਲਾ
SC 'ਚ ਰਾਜੋਆਣਾ ਦੀ ਪਟੀਸ਼ਨ 'ਤੇ ਸੁਣਵਾਈ ਮੁਲਤਵੀ, ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਦੀ ਮੰਗ, ਜਾਣੋ ਪੂਰਾ ਮਾਮਲਾ
Kartarpur Corridor: ਕਰਤਾਰਪੁਰ ਸਾਹਿਬ ਲਾਂਘੇ ਲਈ ਨਹੀਂ ਲੱਗੇਗੀ 20 ਡਾਲਰ ਦੀ ਫੀਸ? ਪਾਕਿਸਤਾਨ ਦੇ ਸਿੱਖ ਮੰਤਰੀ ਨੇ ਕੀਤਾ ਕਲੀਅਰ
Kartarpur Corridor: ਕਰਤਾਰਪੁਰ ਸਾਹਿਬ ਲਾਂਘੇ ਲਈ ਨਹੀਂ ਲੱਗੇਗੀ 20 ਡਾਲਰ ਦੀ ਫੀਸ? ਪਾਕਿਸਤਾਨ ਦੇ ਸਿੱਖ ਮੰਤਰੀ ਨੇ ਕੀਤਾ ਕਲੀਅਰ
Punjab News: ਖੇਤਾਂ 'ਚ ਪਰਾਲੀ ਦੇ ਨਿਬੇੜੇ ਲਈ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਕਿਸਾਨਾਂ  ਨੂੰ ਮਿਲਣਗੀਆਂ 22000 ਨਵੀਆਂ ਮਸ਼ੀਨਾਂ
Punjab News: ਖੇਤਾਂ 'ਚ ਪਰਾਲੀ ਦੇ ਨਿਬੇੜੇ ਲਈ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਕਿਸਾਨਾਂ ਨੂੰ ਮਿਲਣਗੀਆਂ 22000 ਨਵੀਆਂ ਮਸ਼ੀਨਾਂ
ਮੁੱਖ ਮੰਤਰੀ ਭਗਵੰਤ ਮਾਨ ਦਾ ਬਰਨਾਲਾ 'ਚ ਰੋਡ ਸ਼ੋਅ, ਹਰਿੰਦਰ ਸਿੰਘ ਧਾਲੀਵਾਲ ਦੇ ਹੱਕ 'ਚ ਕਰਨਗੇ ਪ੍ਰਚਾਰ
ਮੁੱਖ ਮੰਤਰੀ ਭਗਵੰਤ ਮਾਨ ਦਾ ਬਰਨਾਲਾ 'ਚ ਰੋਡ ਸ਼ੋਅ, ਹਰਿੰਦਰ ਸਿੰਘ ਧਾਲੀਵਾਲ ਦੇ ਹੱਕ 'ਚ ਕਰਨਗੇ ਪ੍ਰਚਾਰ
Jalandhar News: ਜਲੰਧਰ 'ਚ ਨੌਜਵਾਨ ਨੇ ਮੌਤ ਨੂੰ ਲਗਾਇਆ ਗਲੇ, ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਨੇ ਕੁੱਟਿਆ ਫਿਰ ਰੱਖੜੀ ਬੰਨ੍ਹਣ ਨੂੰ ਕੀਤਾ ਸੀ ਮਜ਼ਬੂਰ
ਜਲੰਧਰ 'ਚ ਨੌਜਵਾਨ ਨੇ ਮੌਤ ਨੂੰ ਲਗਾਇਆ ਗਲੇ, ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਨੇ ਕੁੱਟਿਆ ਫਿਰ ਰੱਖੜੀ ਬੰਨ੍ਹਣ ਨੂੰ ਕੀਤਾ ਸੀ ਮਜ਼ਬੂਰ
Maruti Suzuki Fronx: ਸਿਰਫ 2 ਲੱਖ ਰੁਪਏ 'ਚ ਖਰੀਦੋ ਮਾਰੂਤੀ ਸੁਜ਼ੂਕੀ ਫ੍ਰਾਂਕਸ, ਫਾਈਨਾਂਸ ਪਲਾਨ ਸਣੇ ਜਾਣੋ ਧਮਾਕੇਦਾਰ ਫੀਚਰਸ
ਸਿਰਫ 2 ਲੱਖ ਰੁਪਏ 'ਚ ਖਰੀਦੋ ਮਾਰੂਤੀ ਸੁਜ਼ੂਕੀ ਫ੍ਰਾਂਕਸ, ਫਾਈਨਾਂਸ ਪਲਾਨ ਸਣੇ ਜਾਣੋ ਧਮਾਕੇਦਾਰ ਫੀਚਰਸ
Embed widget