ਕੋਰੋਨਾ ਵਾਇਰਸ: ਭਾਰਤ 'ਚ ਖਤਰਨਾਕ ਰੁਝਾਨ, ਇੱਕ ਦਿਨ 'ਚ ਹੁਣ ਤਕ ਦੇ ਸਭ ਤੋਂ ਵੱਧ ਕੇਸ
ਭਾਰਤ 'ਚ ਹੁਣ ਕੋਰੋਨਾ ਪੀੜਤਾਂ ਦਾ ਕੁੱਲ ਅੰਕੜਾ 40 ਲੱਖ ਦੇ ਕਰੀਬ ਪਹੁੰਚ ਗਿਆ। ਇਸ ਤੋਂ ਪਹਿਲਾਂ ਦੇਸ਼ 'ਚ ਤਿੰਨ ਸਤੰਬਰ ਨੂੰ 83,883 ਮਾਮਲੇ ਸਾਹਮਣੇ ਆਏ ਸਨ।
Corona virus: ਭਾਰਤ 'ਚ ਕੋਰੋਨਾ ਕੇਸ ਰੋਜ਼ਾਨਾ ਤੇਜ਼ੀ ਨਾਲ ਵਧ ਰਹੇ ਹਨ। ਇਸ ਵੇਲੇ ਦੁਨੀਆਂ ਭਰ 'ਚ ਸਭ ਤੋਂ ਵੱਧ ਕੇਸ ਭਾਰਤ 'ਚ ਹੀ ਦਰਜ ਕੀਤੇ ਜਾ ਰਹੇ ਹਨ। ਦੇਸ਼ 'ਚ ਪਿਛਲੇ 24 ਘੰਟਿਆਂ 'ਚ 84,156 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 1083 ਲੋਕਾਂ ਦੀ ਇੱਕ ਦਿਨ 'ਚ ਕੋਰੋਨਾ ਵਾਇਰਸ ਕਾਰਨ ਮੌਤ ਹੋਈ।
ਭਾਰਤ 'ਚ ਹੁਣ ਕੋਰੋਨਾ ਪੀੜਤਾਂ ਦਾ ਕੁੱਲ ਅੰਕੜਾ 40 ਲੱਖ ਦੇ ਕਰੀਬ ਪਹੁੰਚ ਗਿਆ। ਇਸ ਤੋਂ ਪਹਿਲਾਂ ਦੇਸ਼ 'ਚ ਤਿੰਨ ਸਤੰਬਰ ਨੂੰ 83,883 ਮਾਮਲੇ ਸਾਹਮਣੇ ਆਏ ਸਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਕੁੱਲ ਕੋਰੋਨਾ ਪੀੜਤਾਂ ਦੀ ਸੰਖਿਆ 39 ਲੱਖ, 30 ਹਜ਼ਾਰ ਹੋ ਗਈ ਹੈ।
ਇਨ੍ਹਾਂ 'ਚੋਂ 68, 569 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਕੇਸਾਂ ਦੀ ਸੰਖਿਆਂ 8 ਲੱਖ, 29 ਹਜ਼ਾਰ ਹੋ ਗਈ ਤੇ 30 ਲੱਖ, 34 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ।
ਕੋਰੋਨਾ ਵਾਇਰਸ: ਇਕ ਦਿਨ 'ਚ 2.86 ਲੱਖ ਨਵੇਂ ਕੇਸ, 6,000 ਦੇ ਕਰੀਬ ਮੌਤਾਂ, ਜਾਣੋ ਵੱਖ-ਵੱਖ ਦੇਸ਼ਾਂ ਦਾ ਹਾਲ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ