Coronavirus Cases: ਭਾਰਤ 'ਚ ਕੋਰੋਨਾ ਬੇਕਾਬੂ, ਇੱਕੋ ਦਿਨ 3,000 ਤੋਂ ਵੱਧ ਮੌਤਾਂ
Coronavirus Cases in India Today: ਕੇਂਦਰੀ ਸਿਹਤ ਮੰਤਰਾਲੇ ਨੇ ਮੁਤਾਬਕ ਪਿਛਲੇ 24 ਘੰਟਿਆਂ 'ਚ ਭਾਰਤ 'ਚ ਤਿੰਨ ਲੱਖ, 68 ਹਜ਼ਾਰ ਨਵੇਂ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ। ਜਦਕਿ ਤਿੰਨ ਹਜ਼ਾਰ, 417 ਮਰੀਜ਼ਾਂ ਦੀ ਮੌਤ ਹੋ ਗਈ।
India Corona Case Updates: ਭਾਰਤ 'ਚ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਕਾਫੀ ਘਾਤਕ ਹੋ ਗਈ ਹੈ। ਹਰ ਦਿਨ ਮਰੀਜ਼ਾਂ ਦੀ ਸੰਖਿਆ ਵਧਦੀ ਜਾ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਮੁਤਾਬਕ ਪਿਛਲੇ 24 ਘੰਟਿਆਂ 'ਚ ਭਾਰਤ 'ਚ ਤਿੰਨ ਲੱਖ, 68 ਹਜ਼ਾਰ ਨਵੇਂ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ। ਜਦਕਿ ਤਿੰਨ ਹਜ਼ਾਰ, 417 ਮਰੀਜ਼ਾਂ ਦੀ ਮੌਤ ਹੋ ਗਈ। ਉੱਥੇ ਹੀ ਤਿੰਨ ਲੱਖ 732 ਲੋਕ ਠੀਕ ਨੇ ਕੋਰੋਨਾ ਨੂੰ ਹਰਾਇਆ ਹੈ ਤੇ ਡਿਸਚਾਰਜ ਹੋ ਗਏ ਹਨ।
ਭਾਰਤ 'ਚ ਕੋਰੋਨਾ ਦੀ ਸਥਿਤੀ
ਕੁੱਲ ਕੋਰੋਨਾ ਮਾਮਲੇ- 1,99,25,604
ਕੁੱਲ ਡਿਸਚਾਰਜ- 16,29,3003
ਕੁੱਲ ਮੌਤਾਂ- 2,18,959
ਐਕਟਿਵ ਮਾਮਲੇ- 34,13,642
ਕੁੱਲ ਟੀਕਾਕਰਨ- 15,71,98,207

India reports 3,68,147 new #COVID19 cases, 3,00,732 discharges, and 3,417 deaths in the last 24 hours, as per Union Health Ministry

Total cases: 1,99,25,604
Total recoveries: 16,29,3003
Death toll: 2,18,959
Active cases: 34,13,642

Total vaccination: 15,71,98,207 pic.twitter.com/C0UrYU3q44
— ANI (@ANI) May 3, 2021

ਦੇਸ਼ 'ਚ ਲਗਾਤਾਰ ਵਧ ਰਹੇ ਕੋਰੋਨਾ ਕੇਸਾਂ 'ਤੇ ਸੁਪਰੀਮ ਕੋਰਟ ਸਖਤ ਹੈ। ਇਸ ਦੇ ਮੱਦੇਨਜ਼ਰ ਦੇਸ਼ ਦੀ ਸਿਖਰਲੀ ਅਦਾਲਤ ਨੇ ਕੇਂਦਰ ਦੇ ਨਾਲ-ਨਾਲ ਸੂਬਿਆਂ ਨੂੰ ਵੀ ਲੌਕਡਾਊਨ ਲਾਉਣ ਬਾਰੇ ਵਿਚਾਰ ਕਰਨ ਲਈ ਕਿਹਾ ਹੈ।
4 ਦਿਨ 'ਚ ਆਕਸੀਜਨ ਭੰਡਾਰ ਬਣੇ
ਮਾਮਲੇ 'ਤੇ ਖੁਦ ਨੋਟਿਸ ਲੈਕੇ ਸੁਣਵਾਈ ਕਰ ਰਹੇ ਸੁਪਰੀਮ ਕੋਰਟ ਨੇ 30 ਅਪ੍ਰੈਲ ਨੂੰ ਲਗਪਗ 4 ਘੰਟੇ ਦੀ ਸੁਣਵਾਈ ਤੋਂ ਬਾਅਦ ਹੁਕਮ ਸੁਰੱਖਿਅਤ ਰੱਖਿਆ ਸੀ। ਹੁਣ ਕੋਰਟ ਨੇ 64 ਪੰਨਿਆਂ ਦਾ ਹੁਕਮ ਆਪਣੀ ਵੈਬਸਾਈਟ 'ਤੇ ਅਪਲੋਡ ਕੀਤਾ ਹੈ। ਇਸ 'ਚ ਕੇਂਦਰ ਸਰਕਾਰ ਨੂੰ ਇਹ ਕਿਹਾ ਗਿਆ ਹੈ ਕਿ ਉਹ 4 ਦਿਨ ਦੇ ਅੰਦਰ ਸੂਬਿਆਂ 'ਚ ਆਕਸੀਜਨ ਦਾ ਐਮਰਜੈਂਸੀ ਭੰਡਾਰ ਤਿਆਰ ਕਰੇ। ਕੋਰਟ ਨੇ ਕਿਹਾ ਕਿ ਜੇਕਰ ਭਵਿੱਖ 'ਚ ਕਦੇ ਵੀ ਆਕਸੀਜਨ ਦੀ ਪੂਰਤੀ 'ਚ ਕੋਈ ਅੜਿੱਕਾ ਆਉਂਦਾ ਹੈ ਤਾਂ ਇਸ ਐਮਰਜੈਂਸੀ ਭੰਡਾਰ ਦਾ ਇਸਤੇਮਾਲ ਕਰਕੇ ਮਰੀਜ਼ਾਂ ਦੀ ਜਾਨ ਬਚਾਈ ਜਾ ਸਕੇਗੀ।