Coronavirus Cases Today: ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 7495 ਨਵੇਂ ਕੇਸ, 434 ਲੋਕਾਂ ਦੀ ਮੌਤ
Coronavirus Cases Today in India: ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 7495 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 434 ਲੋਕਾਂ ਦੀ ਮੌਤ ਹੋ ਗਈ। ਜਾਣੋ ਦੇਸ਼ ਵਿੱਚ ਅੱਜ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ।
Coronavirus Cases Today in India: ਦੇਸ਼ ਵਿੱਚ ਘਾਤਕ ਕੋਰੋਨਾਵਾਇਰਸ ਦਾ ਪ੍ਰਕੋਪ ਜਾਰੀ ਹੈ। ਵੱਡੀ ਗੱਲ ਇਹ ਹੈ ਕਿ ਹੁਣ ਦੇਸ਼ ਵਿੱਚ ਓਮੀਕ੍ਰੋਨ ਵੇਰੀਐਂਟ ਦੇ ਮਾਮਲੇ ਵੀ ਵਧ ਰਹੇ ਹਨ। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 7495 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 434 ਲੋਕਾਂ ਦੀ ਮੌਤ ਹੋ ਗਈ। ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ ਓਮੀਕਰੋਨ ਵੇਰੀਐਂਟ ਦੇ 236 ਮਾਮਲੇ ਸਾਹਮਣੇ ਆ ਚੁੱਕੇ ਹਨ। ਜਾਣੋ ਦੇਸ਼ ਵਿੱਚ ਅੱਜ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ।
ਹੁਣ ਤੱਕ 4 ਲੱਖ 77 ਹਜ਼ਾਰ 759 ਦੀ ਮੌਤ
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿੱਚ ਹੁਣ ਐਕਟਿਵ ਕੇਸਾਂ ਦੀ ਗਿਣਤੀ 78 ਹਜ਼ਾਰ 190 ਹੈ। ਇਸ ਦੇ ਨਾਲ ਹੀ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 4 ਲੱਖ 77 ਹਜ਼ਾਰ 759 ਹੋ ਗਈ ਹੈ। ਅੰਕੜਿਆਂ ਮੁਤਾਬਕ ਕੱਲ੍ਹ 6960 ਮਰੀਜ਼ਾਂ ਨੇ ਕੋਰੋਨਾ ਤੋਂ ਰਿਕਵਰੀ ਕੀਤੀ, ਜਿਸ ਤੋਂ ਬਾਅਦ ਹੁਣ ਤੱਕ 3 ਕਰੋੜ 42 ਲੱਖ 8 ਹਜ਼ਾਰ 926 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ।
ਹੁਣ ਤੱਕ 139 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ
ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਐਂਟੀ-ਕੋਰੋਨਾਵਾਇਰਸ ਵੈਕਸੀਨ ਦੀਆਂ 139 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਕੱਲ੍ਹ 70 ਲੱਖ 17 ਹਜ਼ਾਰ 671 ਡੋਜ਼ਾਂ ਦਿੱਤੀਆਂ ਗਈਆਂ ਸੀ, ਜਿਸ ਤੋਂ ਬਾਅਦ ਹੁਣ ਤੱਕ 139 ਕਰੋੜ 69 ਲੱਖ 76 ਹਜ਼ਾਰ 774 ਡੋਜ਼ ਵੈਕਸੀਨ ਦਿੱਤੀਆਂ ਜਾ ਚੁੱਕੀਆਂ ਹਨ।
ਦੇਸ਼ ਵਿੱਚ ਹੁਣ ਤੱਕ ਓਮੀਕ੍ਰੋਨ ਦੇ 236 ਮਾਮਲੇ ਦਰਜ
ਦੇਸ਼ ਭਰ 'ਚ ਜਾਨਲੇਵਾ ਕੋਰੋਨਾ ਵਾਇਰਸ ਦਾ ਸਭ ਤੋਂ ਖਤਰਨਾਕ ਰੂਪ ਓਮੀਕ੍ਰੋਨ ਦੇ ਮਾਮਲੇ ਦਿਨ-ਬ-ਦਿਨ ਵਧਦੇ ਜਾ ਰਹੇ ਹਨ। ਦੇਸ਼ 'ਚ ਇਸ ਖਤਰਨਾਕ ਅਤੇ ਤੇਜ਼ੀ ਨਾਲ ਫੈਲਣ ਵਾਲੇ ਰੂਪ ਦੇ 236 ਮਾਮਲੇ ਸਾਹਮਣੇ ਆ ਚੁੱਕੇ ਹਨ। ਰਾਜਧਾਨੀ ਦਿੱਲੀ ਅਤੇ ਮਹਾਰਾਸ਼ਟਰ ਵਿੱਚ ਹਾਲਤ ਸਭ ਤੋਂ ਖ਼ਰਾਬ ਹੈ।
ਓਮੀਕ੍ਰੋਨ ਦੇ ਮੱਦੇਨਜ਼ਰ ਦਿੱਲੀ 'ਚ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੁੰਬਈ ਵਿੱਚ 31 ਦਸੰਬਰ ਤੱਕ ਧਾਰਾ 144 ਲਾਗੂ ਹੈ।
ਭਾਰਤ ਵਿੱਚ Omicron ਦੀ ਤਾਜ਼ਾ ਸਥਿਤੀ
ਕੁੱਲ ਕੇਸ- 236
ਕੁੱਲ ਰਿਕਵਰੀ- 104
ਕਿੰਨੇ ਸੂਬਿਆਂ ਵਿੱਚ ਫੈਲੇ ਕੇਸ- 16
ਕੁੱਲ ਕੇਸਾਂ 'ਚ ਰਾਹਤ
ਮਹਾਰਾਸ਼ਟਰ- 62- ਰਿਕਵਰੀ 35
ਦਿੱਲੀ- 64 -ਰਿਕਵਰੀ 23
ਤੇਲੰਗਾਨਾ- 24 -ਰਿਕਵਰੀ 0
ਰਾਜਸਥਾਨ - 21- ਰਿਕਵਰੀ 19
ਕਰਨਾਟਕ - 19- ਰਿਕਵਰੀ 15
ਕੇਰਲ - 15 -ਰਿਕਵਰੀ 0
ਗੁਜਰਾਤ 14 -ਰਿਕਵਰੀ 4
ਜੰਮੂ-ਕਸ਼ਮੀਰ 3 -ਰਿਕਵਰੀ 3
ਆਂਧਰਾ ਪ੍ਰਦੇਸ਼ 2 -ਰਿਕਵਰੀ 1
ਓਡੀਸ਼ਾ 2 -ਰਿਕਵਰੀ 0
ਉੱਤਰ ਪ੍ਰਦੇਸ਼ 2 -ਰਿਕਵਰੀ 2
ਚੰਡੀਗੜ੍ਹ 1 -ਰਿਕਵਰੀ 0
ਲੱਦਾਖ 1 -ਰਿਕਵਰੀ 1
ਤਾਮਿਲਨਾਡੂ 1- ਰਿਕਵਰੀ 0
ਉਤਰਾਖੰਡ 1 -ਰਿਕਵਰੀ 0
ਪੱਛਮੀ ਬੰਗਾਲ 1 -ਰਿਕਵਰੀ 1
ਇਹ ਵੀ ਪੜ੍ਹੋ: Punjab Election Campaign: ਕੇਜਰੀਵਾਲ ਦੇ ਟਾਕਰੇ ਲਈ ਪੰਜਾਬ ਦੇ ਚੋਣ ਮੈਦਾਨ 'ਚ ਕੁੱਦਣਗੇ ਰਾਹੁਲ ਗਾਂਧੀ, ਕਾਂਗਰਸ ਨੇ ਕੀਤਾ ਐਲਾਨ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: