ਪਾਣੀ 'ਚ ਕੋਰੋਨਾਵਾਇਰਸ ਮਿਲਣ ਮਗਰੋਂ ਮਚਿਆ ਹੜਕੰਪ, ਤਿੰਨ ਥਾਵਾਂ ਤੋਂ ਲਏ ਗਏ ਸੀ ਸੈਂਪਲ
ਸੀਵਰੇਜ ਦੇ ਪਾਣੀ ਵਿੱਚ ਕੋਰੋਨਾਵਾਇਰਸ ਹੋਣ ਦੀ ਪੁਸ਼ਟੀ ਹੋਣ ਮਗਰੋਂ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਹਫੜਾ-ਦਫੜੀ ਮੱਚ ਗਈ। ਲਖਨਊ ਪੀਜੀਆਈ ਨੇ ਤਿੰਨ ਪਾਣੀ ਦੇ ਸੈਂਪਲਾਂ ਦੀ ਜਾਂਚ ਕੀਤੀ। ਇਸ ਤੋਂ ਬਾਅਦ ਪਾਣੀ ਵਿੱਚ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ।
ਲਖਨਊ: ਸੀਵਰੇਜ ਦੇ ਪਾਣੀ ਵਿੱਚ ਕੋਰੋਨਾਵਾਇਰਸ ਹੋਣ ਦੀ ਪੁਸ਼ਟੀ ਹੋਣ ਮਗਰੋਂ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਹਫੜਾ-ਦਫੜੀ ਮੱਚ ਗਈ। ਲਖਨਊ ਪੀਜੀਆਈ ਨੇ ਤਿੰਨ ਪਾਣੀ ਦੇ ਸੈਂਪਲਾਂ ਦੀ ਜਾਂਚ ਕੀਤੀ। ਇਸ ਤੋਂ ਬਾਅਦ ਪਾਣੀ ਵਿੱਚ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ।
PGI ਮਾਈਕਰੋਬਾਇਓਲੋਜੀ ਵਿਭਾਗ ਮੁਤਾਬਕ ਦੇਸ਼ ਵਿੱਚ ਸੀਵਰੇਜ ਦੇ ਨਮੂਨੇ ਦੀ ਸ਼ੁਰੂਆਤ ICMR-WHO ਵੱਲੋਂ ਕੀਤੀ ਗਈ ਸੀ। ਇਸ ਵਿੱਚ ਯੂਪੀ ਵਿੱਚ ਸੀਵਰੇਜ ਦੇ ਨਮੂਨੇ ਵੀ ਲਏ ਗਏ ਸੀ।
ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?
SGPI ਲੈਬ ਵਿੱਚ ਸੀਵਰੇਜ ਦੇ ਨਮੂਨੇ ਵਾਲੇ ਪਾਣੀ ਵਿੱਚ ਵਾਇਰਸ ਦੀ ਪੁਸ਼ਟੀ ਹੋਈ ਹੈ। ਸੀਵਰੇਜ ਦੇ ਨਮੂਨੇ ਲਖਨਊ ਵਿਚ ਖਦਰਾ ਦੇ ਰੁਕਪੁਰ, ਘੰਟਘਰ ਤੇ ਮਾਛੀ ਮੁਹੱਲ ਦੇ ਨਾਲਿਆਂ ਤੋਂ ਲਏ ਗਏ ਸੀ। ਇਹ ਉਹ ਜਗ੍ਹਾ ਹੈ ਜਿੱਥੇ ਪੂਰੇ ਮੁਹੱਲੇ ਦਾ ਸੀਵਰੇਜ ਇਕ ਜਗ੍ਹਾ 'ਤੇ ਡਿੱਗਦਾ ਹੈ। ਇਸ ਨਮੂਨੇ ਦੀ ਜਾਂਚ 19 ਮਈ ਨੂੰ ਕੀਤੀ ਗਈ ਤੇ ਰੁਕਪੁਰ ਖਡੜਾ ਦੇ ਸੀਵਰੇਜ ਦੇ ਨਮੂਨੇ ਵਿੱਚ ਕੋਰੋਨਾ ਵਾਇਰਸ ਪਾਇਆ ਗਿਆ।
ਫਿਲਹਾਲ ਇਹ ਮੁਢਲਾ ਅਧਿਐਨ ਹੈ। ਭਵਿੱਖ ਵਿੱਚ ਇਸਦਾ ਵਿਸਥਾਰ ਨਾਲ ਅਧਿਐਨ ਕੀਤਾ ਜਾਵੇਗਾ। ਕੁਝ ਸਮਾਂ ਪਹਿਲਾਂ ਪੀਜੀਆਈ ਦੇ ਮਰੀਜ਼ਾਂ ਵਿੱਚ ਇੱਕ ਅਧਿਐਨ ਕੀਤਾ ਗਿਆ ਸੀ, ਉਸ ਸਮੇਂ ਪਤਾ ਲੱਗਿਆ ਸੀ ਕਿ ਮਲ ਵਿੱਚ ਮੌਜੂਦ ਵਾਇਰਸ ਪਾਣੀ ਵਿੱਚ ਪਹੁੰਚ ਸਕਦਾ ਹੈ। ਕਈ ਹੋਰ ਖੋਜ ਪੱਤਰਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ 50% ਮਰੀਜ਼ਾਂ ਦੇ ਮਲ ਰਾਹੀਂ ਵਾਇਰਸ ਸੀਵਰੇਜ ਤੱਕ ਪਹੁੰਚਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :