ICMR ਨੇ ਟਵੀਟ ਕਰਕੇ ਰਿਪੋਰਟ ਨੂੰ ਗੁੰਮਰਾਹ ਕਰਨ ਵਾਲੀ ਕਿਹਾ ਹੈ। ਇਹ ਆਈਸੀਐਮਆਰ ਵੱਲੋਂ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ, ਇਹ ਸਾਡੀ ਅਧਿਕਾਰਤ ਸਥਿਤੀ ਨੂੰ ਨਹੀਂ ਦਰਸਾਉਂਦਾ।
PIB ਨੇ ਇੱਕ ਤੱਥ ਜਾਂਚ ਦੁਆਰਾ ਇਸ ਖ਼ਬਰ ਨੂੰ ਗੁੰਮਰਾਹਕੁੰਨ ਤੇ ਬੇਬੁਨਿਆਦ ਕਰਾਰ ਦਿੱਤਾ ਹੈ। ਪੀਆਈਬੀ ਨੇ ਟਵੀਟ ਕੀਤਾ ਕਿ ਆਈਸੀਐਮਆਰ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਗਿਆ ਕਿ ਕੋਵਿਡ-19 ਮਹਾਮਾਰੀ ਨਵੰਬਰ ਦੇ ਅੱਧ 'ਚ ਆਪਣੇ ਸਿਖਰ 'ਤੇ ਆਵੇਗੀ, ਇਹ ਖ਼ਬਰਾਂ ਨੂੰ ਗੁੰਮਰਾਹ ਕਰਨ ਵਾਲਿਆਂ ਹਨ। ਇਸ ਸਟਡੀ ‘ਚ ਰਿਪੋਰਟ ਦਾ ਜ਼ਿਕਰ ਕੀਤਾ ਗਿਆ ਹੈ, ਉਸ ਨੂੰ ਆਈਸੀਐਮਆਰ ਨੇ ਨਹੀਂ ਕੀਤਾ।
ਅਧਿਐਨ ‘ਚ ਸਹੂਲਤਾਂ ਅਤੇ ਦਵਾਈਆਂ ਦੀ ਘਾਟ ਦਾ ਕੀਤਾ ਸੀ ਜ਼ਿਕਰ:
ਕਥਿਤ ਰਿਪੋਰਟ ਨੂੰ ਆਈਸੀਐਮਆਰ ਮੁਤਾਬਕ ਸਥਾਪਤ ‘ਆਪ੍ਰੇਸ਼ਨ ਰਿਸਰਚ ਗਰੁੱਪ’ ਦੇ ਹਵਾਲਾ ਤੋਂ ਦੱਸਿਆ ਗਿਆ ਸੀ। ਅਧਿਐਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਲੌਕਡਾਊਨ ਤੋਂ ਬਾਅਦ ਜਨਤਕ ਸਿਹਤ ਦੇ ਉਪਾਵਾਂ ਵਿਚ ਵਾਧਾ ਹੋਣ ਤੇ ਇਸ ਦੀ ਪ੍ਰਭਾਵਸ਼ੀਲਤਾ ਦੇ 60 ਪ੍ਰਤੀਸ਼ਤ ਹੋਣ ਦੀ ਸੂਰਤ ਵਿਚ ਮਹਾਮਾਰੀ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਸਿਖਰ ‘ਤੇ ਪਹੁੰਚ ਸਕਦੀ ਹੈ। ਇਸ ਤੋਂ ਬਾਅਦ 5.4 ਮਹੀਨਿਆਂ ਲਈ ਆਈਸੋਲੇਸ਼ਨ ਬੈੱਡ, 4.6 ਮਹੀਨਿਆਂ ਲਈ ਆਈਸੀਯੂ ਬੈੱਡ ਅਤੇ 3.9 ਮਹੀਨਿਆਂ ਲਈ ਵੈਂਟੀਲੇਟਰਾਂ ਦੀ ਕਮੀ ਹੋ ਜਾਏਗੀ।
ਲੌਕਡਾਊਨ ਤੋਂ ਹੋਇਆ ਫਾਇਦਾ:
ਖੋਜਕਰਤਾਵਾਂ ਨੇ ਕਿਹਾ ਕਿ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਸਰਕਾਰ ਵਲੋਂ ਨਿਰੰਤਰ ਚੁੱਕੇ ਸਖ਼ਤ ਕਦਮਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਸੰਕਰਮਣ ਦੀ ਦਰ ਵੱਖ-ਵੱਖ ਹੋਣ ਨਾਲ ਮਹਾਮਾਰੀ ਦੇ ਪ੍ਰਭਾਵਾਂ ਨੂੰ ਘਟਾਇਆ ਜਾ ਸਕਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904