PM Modi Covid19 Meeting: ਕੋਰੋਨਾ ਦੇ ਕਹਿਰ ਮਗਰੋਂ ਦੇਸ਼ 'ਚ ਦਹਿਸ਼ਤ, ਪੀਐਮ ਮੋਦੀ 4.30 ਵਜੇ ਕਰਨਗੇ ਚਰਚਾ
ਕੇਂਦਰੀ ਸਿਹਤ ਮੰਤਰਾਲੇ ਨੇ ਇਸ ਦੇ ਨਾਲ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਇਕ ਹਜ਼ਾਰ, 619 ਲੋਕਾਂ ਦੀ ਮੌਤ ਹੋਈ ਹੈ। ਜਿਸਤੋਂ ਬਾਅਦ ਕੋਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਸੰਖਿਆਂ ਵਧ ਕੇ 1 ਲੱਕ, 78 ਹਜ਼ਾਰ, 769 ਹੋ ਗਈ ਹੈ।
ਨਵੀਂ ਦਿੱਲੀ: ਦੇਸ਼ 'ਚ ਕੋਵਿਡ-19 ਦੇ ਚੱਲਦਿਆਂ ਬਣੀ ਭਿਆਨਕ ਸਥਿਤੀ ਦੇ ਵਿਚ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸੋਮਵਾਰ ਸਵੇਰ ਤਕ ਲੌਕਡਾਊਨ ਲਾ ਦਿੱਤਾ ਗਿਆ ਹੈ। ਦੂਜੇ ਪਾਸੇ ਮਹਾਰਾਸ਼ਟਰ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਸਖਤ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਓਧਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇਸ਼ਭਰ ਦੇ ਪ੍ਰਮੁੱਖ ਡਾਕਟਰਾਂ ਦੇ ਨਾਲ ਅੱਜ ਸ਼ਾਮ ਸਾਢੇ ਚਾਰ ਵਜੇ ਤੋਂ ਵੀਡੀਓ ਕਾਨਫਰੰਸ ਜ਼ਰੀਏ ਚਰਚਾ ਕਰਨਗੇ।
ਇਸ ਦੇ ਨਾਲ ਹੀ ਪੀਐਮ ਮੋਦੀ ਪ੍ਰਮੁੱਖ ਦਵਾਈ ਨਿਰਮਾਤਾ ਕੰਪਨੀਆਂ ਦੇ ਨਾਲ ਸ਼ਾਮ ਛੇ ਵਜੇ ਵੀਡੀਓ ਕਾਨਫਰੰਸਿੰਗ ਕਰਕੇ ਉਨ੍ਹਾਂ ਨਾਲ ਚਰਚਾ ਕਰਨਗੇ। ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਭਾਰਤ 'ਚ ਇਕ ਦਿਨ 'ਚ ਰਿਕਾਰਡ ਦੋ ਲੱਖ, 73 ਹਜ਼ਾਰ, 810 ਕੇਸ ਸਾਹਮਣੇ ਆ ਰਹੇ ਹਨ। ਜੋ ਹੁਣ ਤਕ ਦਾ ਸਭ ਤੋਂ ਵੱਡਾ ਅੰਕੜਾ ਹੈ। ਇਸ ਤੋਂ ਬਾਅਦ ਭਾਰਤ ਚ ਕੋਰੋਨਾ ਇਨਫੈਕਟਡ ਮਰੀਜ਼ਾਂ ਦਾ ਅੰਕੜਾ 15 ਮਿਲੀਅਨ ਤੋਂ ਪਾਰ ਹੋ ਗਿਆ ਹੈ। ਅਮਰੀਕਾ ਤੋਂ ਬਾਅਦ ਭਾਰਤ ਦੁਨੀਆਂ ਦਾ ਦੂਜਾ ਕੋਰੋਨਾ ਪ੍ਰਭਾਵਿਤ ਦੇਸ਼ ਹੈ।
<blockquote class="twitter-tweet"><p lang="en" dir="ltr">Today PM Narendra Modi will interact with leading doctors from across the country via video conferencing on the <a href="https://twitter.com/hashtag/COVID19?src=hash&ref_src=twsrc%5Etfw" rel='nofollow'>#COVID19</a> situation, at 4:30 pm. At 6 pm, he will hold a video conference with top pharma companies in the country. <a href="https://t.co/39cWUhevbf" rel='nofollow'>pic.twitter.com/39cWUhevbf</a></p>— ANI (@ANI) <a href="https://twitter.com/ANI/status/1384070445796790281?ref_src=twsrc%5Etfw" rel='nofollow'>April 19, 2021</a></blockquote> <script async src="https://platform.twitter.com/widgets.js" charset="utf-8"></script>
ਕੇਂਦਰੀ ਸਿਹਤ ਮੰਤਰਾਲੇ ਨੇ ਇਸ ਦੇ ਨਾਲ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਇਕ ਹਜ਼ਾਰ, 619 ਲੋਕਾਂ ਦੀ ਮੌਤ ਹੋਈ ਹੈ। ਜਿਸਤੋਂ ਬਾਅਦ ਕੋਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਸੰਖਿਆਂ ਵਧ ਕੇ 1 ਲੱਕ, 78 ਹਜ਼ਾਰ, 769 ਹੋ ਗਈ ਹੈ। ਭਾਰਤ ਕੋਰੋਨਾ ਨਾਲ ਮੌਤਾਂ ਦੇ ਮਾਮਲੇ 'ਚ ਅਮਰੀਕਾ, ਬ੍ਰਾਜ਼ੀਲ ਤੇ ਮੈਕਸੀਕੋ ਤੋਂ ਬਾਅਦ ਚੌਥਾ ਦੇਸ਼ ਹੈ। ਹਾਲਾਂਕਿ ਦੇਸ਼ਾਂ ਦੇ ਮੁਕਾਬਲੇ ਭਾਰਤ 'ਚ ਕਾਫੀ ਆਬਾਦੀ ਹੈ।