ਲੁਧਿਆਣਾ: ਮੇਰਠ ਦਾ ਇੱਕ ਜੋੜਾ ਜਨਸੰਖਿਆ ਧਮਾਕੇ ਵਰਗੀਆਂ ਸਮੱਸਿਆਵਾਂ ਪ੍ਰਤੀ ਅਨੋਖੇ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ। ਪਤੀ ਦਿਨੇਸ਼ ਤਲਵਾਰ ਸੰਦੇਸ਼ ਲਿਖੀ ਹੋਈ ਤਖ਼ਤੀ ਗਲ਼ ਵਿੱਚ ਲਟਕਾ ਕੇ ਉਲਟਾ ਚੱਲਦਾ ਹੈ ਤੇ ਉਸ ਦੀ ਪਤਨੀ ਦਿਸ਼ਾ ਸਿੱਧੀ ਚੱਲਦੀ ਹੋਈ ਉਸ ਨੂੰ ਰਾਹ ਦਿਖਾਉਂਦੀ ਹੈ। ਹੁਣ ਤਕ ਉਹ 140 ਸ਼ਹਿਰਾਂ ਦੀ ਪੈਦਲ ਯਾਤਰਾ ਕਰ ਚੁੱਕੇ ਹਨ। ਸ਼ਨੀਵਾਰ ਨੂੰ ਉਹ ਲੁਧਿਆਣਾ ਪਹੁੰਚੇ ਸਨ।
ਤਲਵਾਰ ਨੇ ਦੱਸਿਆ ਕਿ ਉਨ੍ਹਾਂ 1994 ਵਿੱਚ ਜਨਸੰਖਿਆ ਕੰਟਰੋਲ ਬਾਰੇ ਕੰਮ ਕਰਨ ਦਾ ਮਨ ਬਣਾਇਆ। ਪ੍ਰਧਾਨ ਮੰਤਰੀ, ਕਈ ਸਿਆਸੀ ਪਾਰਟੀਆਂ ਤੇ ਮੁੱਖ ਮੰਤਰੀਆਂ ਨੂੰ ਚਿੱਟੀਆਂ ਲਿਖੀਆਂ। ਰੈਲੀਆਂ ਤੇ ਜਲੂਸ ਵੀ ਕੱਢੇ। 1998 ਵਿੱਚ ਉਸ ਦਾ ਦਿਸ਼ਾ ਤਲਵਾਰ ਨਾਲ ਵਿਆਹ ਹੋ ਗਿਆ ਤੇ ਉਹ ਵੀ ਉਸ ਦੇ ਅਭਿਆਨ ਵਿੱਚ ਸ਼ਾਮਲ ਹੋ ਗਈ। ਉਨ੍ਹਾਂ ਦੇ ਧੀ ਤੇ ਪੁੱਤ ਵੀ ਉਨ੍ਹਾਂ ਦਾ ਸਾਥ ਦੇ ਰਹੇ ਹਨ।
ਦਿਸ਼ਾ ਤਲਵਾਰ ਨੇ ਦੱਸਿਆ ਕਿ ਉਸ ਦਾ ਪਤੀ ਫਾਈਨਾਂਸ ਸੈਕਟਰ ਵਿੱਚ ਕੰਮ ਕਰਦਾ ਹੈ। ਧੀ ਸਿਮਰਨ ਏਅਰ ਹੋਸਟੈਸ ਹੈ ਤੇ ਪੁੱਤ ਯਸ਼ ਸਕੂਲ ਵਿੱਚ ਪੜ੍ਹਦਾ ਹੈ। ਉਨ੍ਹਾਂ ਦੇ ਬੱਚੇ ਵੀ ਉਨ੍ਹਾਂ ਦਾ ਸਾਥ ਦੇ ਰਹੇ ਹਨ। ਪਹਿਲਾਂ ਤਾਂ ਦੋਵੇਂ ਜਣਿਆਂ ਨੂੰ ਸੜਕ 'ਤੇ ਇਵੇਂ ਚੱਲਣਾ ਅਜੀਬ ਲੱਗਦਾ ਸੀ ਪਰ ਉਨ੍ਹਾਂ ਕਿਹਾ ਕਿ ਇਸ ਪਿੱਛੇ ਵੱਡਾ ਮਕਸਦ ਜੁੜਿਆ ਹੋਇਆ ਹੈ।
ਤਲਵਾਰ ਜੋੜੇ ਦਾ ਕਹਿਣਾ ਹੈ ਕਿ ਉਹ ਪ੍ਰਦਾਨ ਮੰਤਰੀ ਦਫ਼ਤਰ ਨੂੰ ਹੁਣ ਤਕ ਸੈਂਕੜੇ ਚਿੱਠੀਆਂ ਤੇ ਪੱਤਰ ਭੇਜ ਚੁੱਕੇ ਹਨ ਪਰ ਹਾਲੇ ਤਕ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ। ਸਮੱਸਿਆ ਇਹ ਹੈ ਕਿ ਭਾਰ ਵਿੱਚ ਜਨਸੰਖਿਆ ਕੰਟਰੋਲ ਰਾਸ਼ਟਰੀ ਦੀ ਬਜਾਏ ਧਾਰਮਿਕ ਮੁੱਦਾ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਅਭਿਆਨ ਵਿੱਚ ਮਦਦ ਲਈ ਉਨ੍ਹਾਂ ਕਈ ਧਰਮ ਗੁਰੂਆਂ ਨੂੰ ਵੀ ਚਿੱਠੀਆਂ ਲਿਖੀਆਂ ਪਰ ਕੋਈ ਅੱਗੇ ਨਹੀਂ ਆਇਆ।
21 ਸਾਲ ਤੋਂ ਉਲਟਾ ਚੱਲ ਰਿਹਾ ਪਤੀ, ਪਤਨੀ ਦਿਖਾਉਂਦੀ ਰਾਹ, ਜਾਣੋ ਕਾਰਨ
ਏਬੀਪੀ ਸਾਂਝਾ
Updated at:
21 Apr 2019 04:11 PM (IST)
ਪਤੀ ਦਿਨੇਸ਼ ਤਲਵਾਰ ਸੰਦੇਸ਼ ਲਿਖੀ ਹੋਈ ਤਖ਼ਤੀ ਗਲ਼ ਵਿੱਚ ਲਟਕਾ ਕੇ ਉਲਟਾ ਚੱਲਦਾ ਹੈ ਤੇ ਉਸ ਦੀ ਪਤਨੀ ਦਿਸ਼ਾ ਸਿੱਧੀ ਚੱਲਦੀ ਹੋਈ ਉਸ ਨੂੰ ਰਾਹ ਦਿਖਾਉਂਦੀ ਹੈ। ਹੁਣ ਤਕ ਉਹ 140 ਸ਼ਹਿਰਾਂ ਦੀ ਪੈਦਲ ਯਾਤਰਾ ਕਰ ਚੁੱਕੇ ਹਨ। ਸ਼ਨੀਵਾਰ ਨੂੰ ਉਹ ਲੁਧਿਆਣਾ ਪਹੁੰਚੇ ਸਨ।
- - - - - - - - - Advertisement - - - - - - - - -