ਦੁਨੀਆ ਭਰ ਵਿਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦੇ ਹੁਣ ਨਵੇਂ ਵੈਰੀਐਂਟ ਦੇ ਦਸਤਕ ਦਿੱਤੀ ਹੈ। ਇਹ ਵਾਇਰਸ JN.1 ਵੇਰੀਐਂਟ ਤੋਂ ਵੀ ਜ਼ਿਆਦਾ ਖਤਰਨਾਕ ਸਾਬਤ ਹੋ ਰਿਹਾ ਹੈ। ਕੋਰੋਨਾ ਦੇ ਇਸ ਨਵੇਂ ਰੂਪ ਦਾ ਨਾਮ KP.3 ਹੈ। 


ਖ਼ਤਰਾ ਤੇਜ਼ੀ ਨਾਲ ਵਧਣਾ ਸ਼ੁਰੂ


ਜਾਪਾਨ ਵਿਚ ਇਸ ਦਾ ਖ਼ਤਰਾ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਜਾਪਾਨ ਵਿਚ ਕੋਵਿਡ-19 ਸੰਕਰਮਣ ਦੀ ਇਹ 11ਵੀਂ ਲਹਿਰ ਹੈ। ਇਸ ਦੇ ਨਾਲ ਹੀ ਤੇਜ਼ੀ ਨਾਲ ਵਧ ਰਹੇ ਕੋਰੋਨਾ ਦੇ ਇਸ ਨਵੇਂ ਵੇਰੀਐਂਟ ਨੇ ਲੋਕਾਂ ਵਿਚ ਫਿਰ ਖੌਫ਼ ਭਰ ਦਿੱਤਾ ਹੈ। ਸੰਕਰਮਿਤ ਲੋਕਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਸਿਹਤ ਮੰਤਰਾਲੇ ਨੇ ਚਿਤਾਵਨੀ ਜਾਰੀ ਕਰ ਦਿੱਤੀ ਹੈ। 



ਅਜਿਹੇ ‘ਚ ਇਨਫੈਕਸ਼ਨ ਦੇ ਕੁਝ ਲੱਛਣਾਂ ‘ਤੇ ਖਾਸ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਹੁਣ ਸਵਾਲ ਇਹ ਹੈ ਕਿ ਆਖਿਰ ਕੋਰੋਨਾ ਦੇ ਨਵੇਂ ਵਾਇਰਸ KP.3 ਦੇ ਲੱਛਣ ਕੀ ਹਨ? ਕਿਵੇਂ ਕਰੀਏ ਬਚਾਅ ?


ਕੋਰੋਨਾ ਦੇ ਨਵੇਂ ਵੇਰੀਐਂਟ ਦੇ ਲੱਛਣ
ਮਾਹਿਰਾਂ ਅਨੁਸਾਰ ਕੋਰੋਨਾ ਦੇ ਨਵੇਂ ਵੇਰੀਐਂਟ KP.3 ਦੇ ਲੱਛਣ JN.1 ਵੇਰੀਐਂਟ ਨਾਲ ਮਿਲਦੇ ਜੁਲਦੇ ਹਨ। ਸਮਾਂ ਰਹਿੰਦੇ ਇਨ੍ਹਾਂ ਲੱਛਣਾਂ ਦੀ ਪਛਾਣ ਕਰਕੇ ਇਨ੍ਹਾਂ ਦਾ ਇਲਾਜ ਜ਼ਰੂਰੀ ਹੈ। ਇਸ ਸੰਕਰਮਣ ਵਿੱਚ ਬੁਖਾਰ ਜਾਂ ਠੰਢ ਲੱਗਣਾ, ਖੰਘ, ਸਾਹ ਲੈਣ ਵਿੱਚ ਤਕਲੀਫ , ਥਕਾਵਟ, ਮਾਸਪੇਸ਼ੀਆਂ ਜਾਂ ਸਰੀਰ ਵਿੱਚ ਦਰਦ, ਸਿਰ ਦਰਦ, ਗਲਾ ਖ਼ਰਾਬ ਹੋਣਾ, ਨੱਕ ਬੰਦ ਹੋਣਾ ਜਾਂ ਵਗਣਾ, ਮਤਲੀ ਜਾਂ ਉਲਟੀਆਂ ਅਤੇ ਦਸਤ ਵਰਗੀਆਂ ਪ੍ਰੇਸ਼ਾਨੀਆਂ ਸ਼ੁਰੂਆਤੀ ਲੱਛਣ ਹਨ। 


ਇਸ ਤੋਂ ਇਲਾਵਾ ਛਾਤੀ ਵਿਚ ਲਗਾਤਾਰ ਦਰਦ, ਉੱਠਣ ‘ਚ ਦਿੱਕਤ, ਚਮੜੀ ਦੇ ਰੰਗ ‘ਚ ਬਦਲਾਅ, ਬੁੱਲਾਂ ਜਾਂ ਨਹੁੰਆਂ ਦਾ ਰੰਗ ਪੀਲਾ ਹੋਣ ਵਰਗੀਆਂ ਸਮੱਸਿਆਵਾਂ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੈ। KP.3 ਵੇਰੀਐਂਟ Omicron ਤੋਂ ਨਿਕਲਿਆ ਹੈ। 


ਇਹ ਵੇਰੀਐਂਟ ਪਹਿਲਾਂ ਦੇ JN.1 ਵੇਰੀਐਂਟ ਨਾਲੋਂ ਵੀ ਜ਼ਿਆਦਾ ਖਤਰਨਾਕ ਸਾਬਤ ਹੋ ਰਿਹਾ ਹੈ। ਅਜਿਹੀ ਸਥਿਤੀ ਵਿਚ ਸਾਵਧਾਨੀ ਬਹੁਤ ਜ਼ਰੂਰੀ ਹੈ। ਇਸ ਵੇਰੀਐਂਟ ਵਿਚ ਬਜ਼ੁਰਗਾਂ, ਸ਼ੂਗਰ ਅਤੇ ਦਿਲ ਦੇ ਮਰੀਜ਼ਾਂ ਵਿਚ ਖ਼ਤਰਾ ਜ਼ਿਆਦਾ ਹੈ। ਦਰਅਸਲ, ਇਸ ਸੰਕਰਮਣ ਦੀ ਚਪੇਟ ਵਿਚ ਆਉਂਦੇ ਹੀ ਇਮਿਊਨਿਟੀ ਤੇਜ਼ੀ ਨਾਲ ਘੱਟਦੀ ਹੈ, ਜਿਸ ਕਾਰਨ ਇਨਫੈਕਸ਼ਨ ਵਧਣ ਦਾ ਖ਼ਤਰਾ ਵੱਧ ਜਾਂਦਾ ਹੈ।


ਕਿੰਨਾ ਖਤਰਨਾਕ ਹੈ KP.3 ਵੇਰੀਐਂਟ?
ਰਾਹਤ ਦੀ ਗੱਲ ਇਹ ਹੈ ਕਿ KP.3 ਵੇਰੀਐਂਟ ਦੇ ਜ਼ਿਆਦਾਤਰ ਕੇਸ ਗੰਭੀਰ ਹਾਲਤ ਵਿੱਚ ਨਹੀਂ ਹਨ। ਜਾਪਾਨ ਦੇ ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਭਰ ਵਿੱਚ ਮੈਡੀਕਲ ਸਹੂਲਤਾਂ ਵਿੱਚ ਪਿਛਲੇ ਹਫ਼ਤੇ ਦੀ ਤੁਲਨਾ ਵਿੱਚ 1 ਤੋਂ 7 ਜੁਲਾਈ ਤੱਕ ਸੰਕਰਮਣ ਵਿੱਚ 1.39 ਗੁਣਾ ਅਤੇ 39 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ।