ਵਿਦੇਸ਼ ਜਾਣ ਵਾਲਿਆਂ ਦੇ ਪਾਸਪੋਰਟ ਨਾਲ ਜੁੜਨਗੇ ਵੈਕਸੀਨ ਸਰਟੀਫਿਕੇਟ, ਕੇਂਦਰ ਨੇ ਜਾਰੀ ਕੀਤੇ ਹੁਕਮ
ਸਰਕਾਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਪਹਿਲੀ ਖੁਰਾਕ ਲੱਗਣ ਦੇ 12-16 ਹਫ਼ਤਿਆਂ ਭਾਵ 84 ਦਿਨ ਬਾਅਦ ਦੂਜੀ ਖੁਰਾਕ ਲੈ ਸਕਦੇ ਹਨ, ਪਰ ਵਿਦੇਸ਼ ਜਾਣ ਵਾਲੇ ਵਿਅਕਤੀ 28 ਦਿਨਾਂ ਬਾਅਦ ਆਪਣੀ ਦੂਜੀ ਖ਼ੁਰਾਕ ਲੈ ਸਕਦੇ ਹਨ। ਇਸੇ ਲਈ ਉਨ੍ਹਾਂ ਦਾ ਪਾਸਪੋਰਟ ਉਨ੍ਹਾਂ ਵੈਕਸੀਨ ਸਰਟੀਫ਼ਿਕੇਟ ਨਾਲ ਜੋੜਿਆ ਜਾਵੇਗਾ।
ਨਵੀਂ ਦਿੱਲੀ: ਪੜ੍ਹਾਈ, ਨੌਕਰੀ ਜਾਂ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਜਾ ਲਈ ਵਿਦੇਸ਼ ਜਾ ਰਹੇ ਭਾਰਤੀਆਂ ਨੂੰ ਆਪਣਾ ਪਾਸਪੋਰਟ CoWIN ਵੈਕਸੀਨੇਸ਼ਨ ਸਰਟੀਫਿਕੇਟ ਨਾਲ ਲਿੰਕ ਕਰਵਾਉਣਾ ਹੋਵੇਗਾ। ਕੇਂਦਰ ਨੇ ਸੋਮਵਾਰ ਨੂੰ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਹੁਕਮ ਟੀਕਾਕਰਨ ਸਬੰਧੀ ਕੁਝ ਹੋਰ ਬਦਲਾਵਾਂ ਦੇ ਨਾਲ ਜਾਰੀ ਕੀਤੇ ਹਨ।
ਨਵੇਂ ਨਿਯਮਾਂ ਮੁਤਾਬਕ, ਪ੍ਰਮਾਣ ਪੱਤਰ ਵਿੱਚ ਟੀਕੇ ਦੀ ਕਿਸਮ ਜਿਵੇਂ ਕਿ 'ਕੋਵੀਸ਼ੀਲਡ' (Covishield) ਦਰਸਾਉਣਾ ਹੀ ਕਾਫੀ ਹੈ ਅਤੇ ਇਸ ਤੋਂ ਇਲਾਵਾ ਹੋਰ ਵੇਰਵਿਆਂ ਦੀ ਲੋੜ ਨਹੀਂ ਹੈ। ਸਰਕਾਰ ਨੇ ਇਸ ਪਿੱਛੇ ਤਰਕ ਦਿੱਤਾ ਹੈ ਕਿ ਆਕਸਫੋਰਡ ਯੂਨੀਵਰਸਿਟੀ ਅਤੇ ਐਸਟ੍ਰਾਜ਼ੈਨੇਕਾ ਵੱਲੋਂ ਵਿਕਸਤ ਕੀਤੀ ਵੈਕਸੀਨ ਹੀ ਵਿਦੇਸ਼ ਵਿੱਚ ਮੰਨੀ ਜਾਂਦੀ ਹੈ। ਭਾਰਤ ਵਿੱਚ ਸੀਰਮ ਇੰਸਟੀਚਿਊਟ ਵੱਲੋਂ ਤਿਆਰ ਕੀਤੀ ਗਈ ਕੋਵੀਸ਼ੀਲਡ ਭਾਰਤ ਸਰਕਾਰ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਪ੍ਰਮਾਣਿਤ ਹੈ।
ਇਹ ਵੀ ਪੜ੍ਹੋ- ਕੋਰੋਨਾ ਵਾਇਰਸ ਦੀ ਉਤਪਤੀ ਮਾਮਲੇ 'ਚ WHO ਦਾ ਚੀਨ ਦੇ ਹੱਕ 'ਚ ਵੱਡਾ ਬਿਆਨ
ਸਰਕਾਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਪਹਿਲੀ ਖੁਰਾਕ ਲੱਗਣ ਦੇ 12-16 ਹਫ਼ਤਿਆਂ ਭਾਵ 84 ਦਿਨ ਬਾਅਦ ਦੂਜੀ ਖੁਰਾਕ ਲੈ ਸਕਦੇ ਹਨ, ਪਰ ਵਿਦੇਸ਼ ਜਾਣ ਵਾਲੇ ਵਿਅਕਤੀ 28 ਦਿਨਾਂ ਬਾਅਦ ਆਪਣੀ ਦੂਜੀ ਖ਼ੁਰਾਕ ਲੈ ਸਕਦੇ ਹਨ। ਇਸੇ ਲਈ ਉਨ੍ਹਾਂ ਦਾ ਪਾਸਪੋਰਟ ਉਨ੍ਹਾਂ ਵੈਕਸੀਨ ਸਰਟੀਫ਼ਿਕੇਟ ਨਾਲ ਜੋੜਿਆ ਜਾਵੇਗਾ। ਯਾਨੀ ਕਿ ਵੈਕਸੀਨੇਸ਼ਨ ਸਰਟੀਫ਼ਿਕੇਟ ਉੱਪਰ ਲਾਭਪਾਤਰੀ ਦਾ ਪਾਸਪੋਰਟ ਨੰਬਰ ਵੀ ਛਾਪਿਆ ਜਾਵੇਗਾ।
ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਨੇ ਕੋਵਿਡ ਰੋਕੂ ਟੀਦੇ ਦੀ ਪਹਿਲੀ ਖੁਰਾਕ ਵੇਲੇ ਆਪਣਾ ਪਾਸਪੋਰਟ ਨੰਬਰ ਦਰਜ ਨਹੀਂ ਸੀ ਕਰਵਾਇਆ ਤਾਂ ਦੂਜੀ ਖੁਰਾਕ ਲੈਣ ਵੇਲੇ ਅਜਿਹਾ ਕਰਨਾ ਜ਼ਰੂਰੀ ਨਹੀਂ ਹੈ। ਹਾਲਾਂਕਿ, ਲੋੜ ਪੈਣ 'ਤੇ ਨਵੇਂ ਟੀਕਾਕਰਨ ਸਰਟੀਫ਼ਿਕੇਟ ਜ਼ਰੂਰ ਜਾਰੀ ਕੀਤੇ ਜਾ ਸਕਦੇ ਹਨ। ਕੇਂਦਰ ਮੁਤਾਬਕ ਇਹ ਸੁਵਿਧਾ 31 ਅਗਸਤ 2021 ਤੱਕ ਕੌਮਾਂਤਰੀ ਸਫਰ ਕਰਨ ਵਾਲਿਆਂ ਲਈ ਉਪਲਬਧ ਹੈ।
ਸਬੰਧਤ ਖ਼ਬਰ- ਦੇਸ਼ ਵਾਸੀਆਂ ਨੂੰ ਮੁਫ਼ਤ ਵੈਕਸੀਨ ਮੁਹੱਈਆ ਕਰਵਾਏਗੀ ਕੇਂਦਰ ਸਰਕਾਰ