ਪੜਚੋਲ ਕਰੋ
Advertisement
ਮੋਦੀ ਸਰਕਾਰ ਦਾ ਨਵਾਂ ਕਾਰਨਾਮਾ! ਹੁਣ ਗਾਂ ਦੇ ਗੋਹੇ ਵਾਲਾ ਸਾਬਣ ਤੇ ਬਾਂਸ ਦੀ ਬੋਤਲ ਵਰਤੋ
ਬਾਜ਼ਾਰ ‘ਚ ਹੁਣ ਗਾਂ ਦੇ ਗੋਹੇ ਤੋਂ ਬਣਿਆ ਸਾਬਣ ਤੇ ਬਾਂਸ ਦੀ ਬੋਤਲ ਵੀ ਆ ਗਈ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਇਨ੍ਹਾਂ ਨਵੇਂ ਉਤਪਾਦਾਂ ਨੂੰ ਲੌਂਚ ਕੀਤਾ। ਇਨ੍ਹਾਂ ਨੂੰ ਖਾਦੀ ਤੇ ਪੇਂਡੂ ਉਦਯੋਗ ਨੇ ਤਿਆਰ ਕੀਤਾ ਹੈ।
ਨਵੀਂ ਦਿੱਲੀ: ਬਾਜ਼ਾਰ ‘ਚ ਹੁਣ ਗਾਂ ਦੇ ਗੋਹੇ ਤੋਂ ਬਣਿਆ ਸਾਬਣ ਤੇ ਬਾਂਸ ਦੀ ਬੋਤਲ ਵੀ ਆ ਗਈ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਇਨ੍ਹਾਂ ਨਵੇਂ ਉਤਪਾਦਾਂ ਨੂੰ ਲੌਂਚ ਕੀਤਾ। ਇਨ੍ਹਾਂ ਨੂੰ ਖਾਦੀ ਤੇ ਪੇਂਡੂ ਉਦਯੋਗ ਨੇ ਤਿਆਰ ਕੀਤਾ ਹੈ। ਹੁਣ ਗੋਹੇ ਵਾਲਾ ਸਾਬਣ ਤੇ ਬਾਂਸ ਦੀ ਬੋਤਲ ਬਾਜ਼ਾਰ ਵਿੱਚ ਮਿਲਿਆ ਕਰੇਗੀ।
ਦਰਅਸਲ ਮੋਦੀ ਸਰਕਾਰ ਇਸ ਨੂੰ ਦੇਸ਼ ‘ਚ ਪਲਾਸਟਿਕ ਖਿਲਾਫ ਮੁਹਿੰਮ ਨਾਲ ਜੋੜ ਰਹੀ ਹੈ। ਇਸ ਨੂੰ ਕਾਮਯਾਬ ਬਣਾਉਣ ਲਈ ਮੋਦੀ ਸਰਕਾਰ ਨੇ ਪਲਾਸਟਿਕ ਦਾ ਬਦਲ ਦਿੱਤਾ ਹੈ। ਬਾਂਸ ਦੀ ਬੋਤਲ ਦੀ ਕੀਮਤ 560 ਰੁਪਏ ਹੈ ਜੋ ਆਉਣ ਵਾਲੇ ਦਿਨਾਂ ‘ਚ ਖਾਦੀ ਸਟੋਰਸ ਤੋਂ ਸਿਰਫ 350 ਰੁਪਏ ‘ਚ ਮਿਲੇਗੀ। ਇਸ ਦੇ ਨਾਲ 125 ਗ੍ਰਾਮ ਗੋਹੇ ਵਾਲੇ ਸਾਬਣ ਦੀ ਕੀਮਤ 125 ਰੁਪਏ ਰੱਖੀ ਗਈ ਹੈ।
ਨਿਤਿਨ ਗਡਕਰੀ ਨੇ ਕਿਹਾ ਕਿ ਮੰਤਰਾਲਾ ਨੇ ਇੱਕ ਯੋਜਨਾ ਦਾ ਪ੍ਰਸਤਾਵ ਤਿਆਰ ਕੀਤਾ ਹੈ ਜਿਸ ਤਹਿਤ ਇਸ ਤਰ੍ਹਾਂ ਦੀ ਐਮਐਸਐਮਈ ਇਕਾਈਆਂ ‘ਚ 10 ਫੀਸਦ ਇਕਵੀਟੀ ਦੀ ਹਿੱਸੇਦਾਰੀ ਕੇਂਦਰ ਸਰਕਾਰ ਦੀ ਹੋਵੇਗੀ। ਇਸ ਦੇ ਨਾਲ ਹੀ ਗਡਕਰੀ ਨੇ ਕੇਵੀਆਈਸੀ ਵੱਲੋਂ ਵੇਚੇ ਜਾਣ ਵਾਲੇ ਉਤਪਾਦਾਂ ਦੀ ਬ੍ਰਾਂਡਿੰਗ ਦੇ ਮਹੱਤਵ ਤੇ ਗਾਹਕਾਂ ‘ਚ ਜੈਵਿਕ ਵਸਤੂਆਂ ਨੂੰ ਇਸਤੇਮਾਲ ਕਰਨ ਲਈ ਕੁਝ ਨਿਯਮ ਬਣਾਏ ਹਨ। ਉਨ੍ਹਾਂ ਨੇ ਕਿਹਾ, “ਅਸੀਂ ਗੁਣਵਤਾ ਤੇ ਬਿਹਤਰ ਪੈਕੇਜਿੰਗ ਦੇ ਨਾਲ ਮਹਾਤਮਾ ਗਾਂਧੀ ਦੇ ਆਰਥਿਕ ਵਿਚਾਰਾਂ ਦੀ ਭਾਵਨਾ ਦਾ ਸਮਝੌਤਾ ਕੀਤੇ ਬਗੈਰ ਪੇਸ਼ੇਵਰ ਤੇ ਪਾਰਦਰਸ਼ੀ ਰੁਖ ਦੀ ਲੋੜ ਹੈ।”Visited and inaugurated range of Khadi products at #KhadiIndia outlet, New Delhi. We have extended all possible support to promote and modernise Khadi Industry. pic.twitter.com/JVO75rMgZW
— Nitin Gadkari (@nitin_gadkari) October 1, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਚੰਡੀਗੜ੍ਹ
ਪੰਜਾਬ
Advertisement