ਦਿੱਲੀ ਹਿੰਸਾ: ਕ੍ਰਾਇਮ ਬ੍ਰਾਂਚ ਨੂੰ ਮਿਲੀਆਂ 5000 ਤੋਂ ਜ਼ਿਆਦਾ ਤਸਵੀਰਾਂ-ਵੀਡੀਓਜ਼ ਪਰ ਨਹੀਂ ਹੋਈ ਕਿਸੇ ਦੀ ਗ੍ਰਿਫ਼ਤਾਰੀ
ਕ੍ਰਾਇਮ ਬ੍ਰਾਂਚ ਦੇ ਮੁਤਾਬਕ ਪਬਲਿਕ ਜ਼ਰੀਏ ਅਜੇ ਤਕ ਹਿੰਸਾ ਦੌਰਾਨ ਦੀਆਂ 5000 ਤੋਂ ਜ਼ਿਆਦਾ ਵੀਡੀਓ ਤੇ ਫੋਟੋ ਪੁਲਿਸ ਨੂੰ ਸੌਂਪੀ ਗਈ ਹੈ। ਜਿਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਨਵੀਂ ਦਿੱਲੀ: 26 ਜਨਵਰੀ ਨੂੰ ਹੋਈ ਹਿੰਸਾ ਦੇ 9 ਮਾਮਲਿਆਂ ਦੀ ਜਾਂਚ ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਵੱਡੀ ਤੇਜ਼ੀ ਨਾਲ ਕਰ ਰਹੀ ਹੈ। ਪਰ ਲਾਲ ਕਿਲ੍ਹਾ ਮਾਮਲੇ 'ਚ ਅਜੇ ਤਕ ਪੁਲਿਸ ਦੇ ਹੱਥ ਖਾਲੀ ਹਨ। ਪੁਲਿਸ ਅਜੇ ਤਕ ਕਿਸੇ ਨੂੰ ਗ੍ਰਿਫਤਾਰ ਨਹੀਂ ਕਰ ਪਾਈ ਹੈ। ਕ੍ਰਾਇਮ ਬ੍ਰਾਂਚ ਹੁਣ ਤਕ 50 ਤੋਂ ਜ਼ਿਆਦਾ ਲੋਕਾਂ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਨੋਟਿਸ ਭੇਜ ਚੁੱਕੀ ਹੈ। ਜਿਸ 'ਚ ਤਮਾਮ ਕਿਸਾਨ ਲੀਡਰ ਵੀ ਸ਼ਾਮਲ ਹਨ।
ਕ੍ਰਾਇਮ ਬ੍ਰਾਂਚ ਦੇ ਮੁਤਾਬਕ ਗੁਜਰਾਤ ਦੀ FSL ਟੀਮ ਨੂੰ ਬੁਲਾਇਆ ਗਿਆ ਹੈ ਜਿਸ ਨੇ ਅੱਜ ਦੰਗਿਆਂ ਦੀ ਥਾਂ ਦਾ ਦੌਰਾ ਕੀਤਾ। ਇਨ੍ਹਾਂ ਨੇ ਲਾਲ ਕਿਲ੍ਹਾ, ITO, ਗਾਜ਼ੀਪੁਰ ਤੇ ਨਾਂਗਲੋਈ ਦਾ ਦੌਰਾ ਕੀਤਾ। ਗੁਜਰਾਤ ਤੋਂ ਆਈ ਟੀਮ ਖਾਸ ਤੌਰ 'ਤੇ ਵੀਡੀਓ ਫੁਟੇਜ 'ਤੇ ਕੰਮ ਕਰਨ ਲਈ ਆਈ ਹੈ। ਇਸ ਟੀਮ ਨੂੰ ਇਸ ਕੰਮ ਮੁਹਾਰਤ ਹਾਸਲ ਹੈ। ਇਹ ਟੀਮ ਵੀਡੀਓ ਦੀ ਜਾਂਚ ਕਰਕੇ ਛੇਤੀ ਆਪਣੀ ਰਿਪੋਰਟ ਸੌਂਪੇਗੀ।
ਕ੍ਰਾਇਮ ਬ੍ਰਾਂਚ ਦੇ ਮੁਤਾਬਕ ਪਬਲਿਕ ਜ਼ਰੀਏ ਅਜੇ ਤਕ ਹਿੰਸਾ ਦੌਰਾਨ ਦੀਆਂ 5000 ਤੋਂ ਜ਼ਿਆਦਾ ਵੀਡੀਓ ਤੇ ਫੋਟੋ ਪੁਲਿਸ ਨੂੰ ਸੌਂਪੀ ਗਈ ਹੈ। ਜਿਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਇਨ੍ਹਾਂ ਤਮਾਮ ਫੁਟੇਜ ਤੋਂ ਮੁਲਜ਼ਮਾਂ ਦੇ ਚਿਹਰੇ ਕੱਢਣ ਲਈ ਯਾਨੀ ਉਨ੍ਹਾਂ ਦੀ ਪਛਾਣ ਲਈ ਨੈਸ਼ਨਲ ਫੋਰੈਂਸਕ ਲੈਬ, ਗੁਜਰਾਤ ਤੋਂ 2 ਟੀਮ ਦਿੱਲੀ ਪਹੁੰਚ ਚੁੱਕੀ ਹੈ। ਇਨ੍ਹਾਂ ਦਾ ਕੰਮ ਵੀਡੀਓ ਐਨਾਲਸਿਸ ਕਰਨਾ ਹੈ। ਇਹ ਟੀਮ ਉਨ੍ਹਾਂ ਵੀਡੀਓਜ਼ 'ਚੋਂ ਫੋਟੋ ਬਣਾਏਗੀ। ਫਿਰ ਦਿੱਲੀ ਪੁਲਿਸ ਉਨ੍ਹਾਂ ਨੂੰ face recognition system 'ਚ ਪਾਕੇ ਦੇਖੇਗੀ ਕਿ ਇਹ ਕੋਈ ਕ੍ਰਿਮੀਨਲ ਤਾਂ ਨਹੀਂ ਸੀ। ਜੇਕਰ ਕ੍ਰਿਮੀਨਲ ਨਿੱਕਲਿਆ ਤਾਂ ਉਸ ਦਾ ਵੱਖਰੇ ਤੌਰ 'ਤੇ ਟ੍ਰੀਟਮੈਂਟ ਹੋਵੇਗਾ ਯਾਨੀ ਸਖਤ ਧਾਰਾ ਲਾਈ ਜਾਵੇਗੀ ਤੇ ਜੋ ਕਿਸਾਨ ਸ਼ਾਮਲ ਹੋਏ ਉਨ੍ਹਾਂ 'ਤੇ ਵੀ ਕਾਰਵਾਈ ਹੋਵੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ