ਪੜਚੋਲ ਕਰੋ
Cyber Attack on Haldiram: ਹਲਦੀਰਾਮ 'ਤੇ ਸਾਈਬਰ ਅਟੈਕ, ਹੈਕਰਾਂ ਨੇ ਮੰਗੀ ਲੱਖਾਂ ਰੁਪਏ ਦੀ ਫਿਰੌਤੀ
ਸਾਈਬਰ ਅਪਰਾਧੀ ਨੇ ਕੰਪਨੀ ਦੇ ਮਾਰਕੀਟਿੰਗ, ਕਾਰੋਬਾਰ ਤੋਂ ਅਹਿਮ ਡੇਟਾ ਨੂੰ ਡਿਲੀਟ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਡੇਟਾ ਵਾਪਸ ਕਰਨ ਲਈ 7.5 ਲੱਖ ਰੁਪਏ ਦੀ ਫਿਰੌਤੀ ਵੀ ਮੰਗੀ ਹੈ।

ਨੋਇਡਾ: ਫੂਡ ਐਂਡ ਪੈਕਜਿੰਗ ਕੰਪਨੀ ਹਲਦੀਰਾਮ ਦੀ ਵੈੱਬਸਾਈਟ 'ਤੇ ਵੱਡਾ ਸਾਈਬਰ ਹਮਲਾ ਹੋਇਆ ਹੈ। ਸਾਈਬਰ ਅਪਰਾਧੀ ਨੇ ਕੰਪਨੀ ਦੇ ਮਾਰਕੀਟਿੰਗ, ਕਾਰੋਬਾਰ ਤੋਂ ਅਹਿਮ ਡੇਟਾ ਨੂੰ ਡਿਲੀਟ ਕਰ ਦਿੱਤਾ ਹੈ। ਫਿਰ ਸਾਈਬਰ ਅਪਰਾਧੀ ਨੇ ਵੀ ਡੇਟਾ ਵਾਪਸ ਕਰਨ ਲਈ 7.5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਕੰਪਨੀ ਦਾ ਕਹਿਣਾ ਹੈ ਕਿ ਇਹ ਸਾਈਬਰ ਹੈਕਿੰਗ 12 ਜੁਲਾਈ ਦੀ ਦੇਰ ਰਾਤ ਹੋਈ। ਇਸ ਮਾਮਲੇ ਵਿੱਚ ਹਲਦੀਰਾਮ ਕੰਪਨੀ ਦੇ ਡੀਜੀਐਮ (ਆਈਟੀ) ਦੀ ਸ਼ਿਕਾਇਤ ’ਤੇ 14 ਅਕਤੂਬਰ ਦੀ ਦੇਰ ਰਾਤ ਸੈਕਟਰ-58 ਥਾਣੇ ਵਿੱਚ ਇੱਕ ਰਿਪੋਰਟ ਦਰਜ ਕੀਤੀ ਗਈ ਸੀ। ਨੋਇਡਾ ਸੈਕਟਰ-62 ਦੇ ਸੀ ਬਲਾਕ ਵਿੱਚ ਕੰਪਨੀ ਦਾ ਕਾਰਪੋਰੇਟ ਦਫਤਰ ਹੈ। ਇੱਥੋਂ ਕੰਪਨੀ ਦਾ ਆਈਟੀ ਵਿਭਾਗ ਸੰਚਾਲਿਤ ਤੇ ਨਿਯੰਤਰਿਤ ਹੁੰਦਾ ਹੈ। ਡੀਜੀਐਮ ਆਈਟੀ ਅਜ਼ੀਜ਼ ਖ਼ਾਨ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ 12 ਤੇ 13 ਜੁਲਾਈ ਦੀ ਰਾਤ ਨੂੰ ਕਾਰਪੋਰੇਟ ਦਫਤਰ ਦੇ ਸਰਵਰ 'ਤੇ ਵਾਇਰਸ ਦਾ ਹਮਲਾ ਹੋਇਆ ਸੀ। ਮੁਥੂਟ ਫਾਈਨੈਂਸ 'ਚ ਲੁੱਟ ਕਰਨ ਆਏ ਲੁਟੇਰਿਆਂ ਨੂੰ ਲੋਕਾਂ ਨੇ ਝੰਬਿਆਂ,ਦੇਖੋ ਵੀਡੀਉ ਇਸ ਦੇ ਨਾਲ ਮਾਰਕੀਟਿੰਗ, ਵਪਾਰ ਤੋਂ ਦੂਜੇ ਵਿਭਾਗਾਂ ਤੱਕ ਦੇ ਡੇਟਾ ਨੂੰ ਡਿਲੀਟ ਕੀਤਾ ਗਿਆ। ਬਹੁਤ ਸਾਰੀ ਅਹਿਮ ਫਾਈਲਾਂ ਵੀ ਗਾਈਬ ਹਨ। ਜਦੋਂ ਇਸ ਬਾਰੇ ਕੰਪਨੀ ਦੇ ਉੱਚ ਅਧਿਕਾਰੀਆਂ ਨੂੰ ਪਤਾ ਲੱਗਿਆ, ਤਾਂ ਪਹਿਲਾਂ ਅੰਦਰੂਨੀ ਜਾਂਚ ਕੀਤੀ। ਇਸ ਤੋਂ ਬਾਅਦ ਅਧਿਕਾਰੀਆਂ ਤੇ ਵਾਇਰਸ ਹਮਲਾਵਰਾਂ ਨਾਲ ਗੱਲਬਾਤ ਹੋਈ। ਇਸ ਵਿਚ ਸਾਈਬਰ ਅਪਰਾਧੀ ਨੇ ਕੰਪਨੀ ਤੋਂ ਡੇਟਾ ਵਾਪਸ ਕਰਨ ਲਈ 7.5 ਲੱਖ ਰੁਪਏ ਦੀ ਮੰਗ ਕੀਤੀ। ਕਿਸਾਨਾਂ ਲਈ ਖੁਸ਼ਖਬਰੀ! ਖੇਤੀਬਾੜੀ ਮੰਤਰੀ ਦਾ ਸਾਉਣੀ ਦੇ ਸੀਜ਼ਨ ਬਾਰੇ ਵੱਡਾ ਐਲਾਨ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ

















