ਨਵੀਂ ਦਿੱਲੀ: ਕੋਰੋਨਾ ਵੈਕਸੀਨ (Corona Vaccine Companies) ਤਿਆਰ ਕਰਨ ਵਾਲੀਆਂ ਕੰਪਨੀਆਂ ਇਸ ਵੇਲੇ ਸਾਈਬਰ ਹੈਕਰਜ਼ (Cyber hackers) ਦੇ ਨਿਸ਼ਾਨੇ ’ਤੇ ਹਨ। ਦਰਅਸਲ ਹੈਕਰਜ਼ ਉਨ੍ਹਾਂ ਦਾ ਫ਼ਾਰਮੂਲਾ ਚੋਰੀ (formula) ਕਰਨ ਦੀ ਕੋਸ਼ਿਸ਼ ਵਿੱਚ ਹਨ ਕਿ ਤਾਂ ਜੋ ਉਨ੍ਹਾਂ ਦਾ ਫ਼ਾਰਮੂਲਾ ਵੇਚ (formula sell) ਕੇ ਉਹ ਕਰੋੜਾਂ ਰੁਪਏ ਕਮਾ ਸਕਣ।

ਕੋਵਿਡ-19 ਤੋਂ ਛੁਟਕਾਰਾ ਪਾਉਣ ਲਈ ਜਿਵੇਂ ਫ਼ਾਈਜ਼ਰ, ਸਪੂਤਨਿਕ, ਬਾਇਓ ਐੱਨ ਟੈੱਕ ਦਿਨ-ਰਾਤ ਮਿਹਨਤ ਕਰ ਕੇ ਉਸ ਨੂੰ ਬਾਜ਼ਾਰ ਵਿੱਚ ਲਿਆਉਣ ਦੀ ਤਿਆਰੀ ਕਰ ਰਹੀਆਂ ਹਨ; ਤਿਵੇਂ ਹੀ ਹੁਣ ਉਨ੍ਹਾਂ ਨੂੰ ਚੋਰੀ ਕਰਨ ਦੀ ਕੋਸ਼ਿਸ਼ ਵੀ ਤੇਜ਼ ਹੁੰਦੀ ਜਾ ਰਹੀ ਹੈ। ਮਹਾਰਾਸ਼ਟਰ ਪੁਲਿਸ ਮੁਤਾਬਕ ਉੱਤਰੀ ਕੋਰੀਆ ਤੇ ਚੀਨ ’ਚ ਬੈਠੇ ਹੈਕਰਜ਼ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ।

ਮਹਾਰਾਸ਼ਟਰ ਸਾਈਬਰ ਸੈੱਲ ਦੇ ਆਈਜੀ ਯਸ਼ਸਵੀ ਯਾਦਵ ਨੇ ਦੱਸਿਆ ਕਿ ਹੁਣ ਨਕਲੀ ਵੈਕਸੀਨ ਬਣਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਅਜਿਹੀਆਂ ਨਾਪਾਕ ਕੋਸ਼ਿਸ਼ਾਂ ਕਥਿਤ ਤੌਰ ਉੱਤੇ ਉੱਤਰੀ ਕੋਰੀਆ ਦਾ ‘ਲਸਾਰਸ ਗਰੁੱਪ’ ਤੇ ਚੀਨ ਦਾ ‘ਸਟੋਨ ਪਾਂਡਾ’ ਰਹੇ ਹਨ।

New Corona Strain: ਬ੍ਰਿਟੇਨ ਤੋਂ ਪਰਤੇ ਪਰਵਾਸੀ ਭਾਰਤੀਆਂ ਲਿਆਂਦਾ ਭੂਚਾਲ, ਕਿਸੇ ਦਾ ਫੋਨ ਬੰਦ, ਕੋਈ ਏਅਰਪੋਰਟ ਤੋਂ ਗਾਇਬ

ਬੀਤੇ ਤਿੰਨ ਮਹੀਨਿਆਂ ’ਚ ਭਾਰਤ ਵਿੱਚ ਹੀ ਸਿਹਤ ਖੇਤਰ ਨਾਲ ਜੁੜੀਆਂ ਸੰਸਥਾਵਾਂ ਤੇ ਕੰਪਨੀਆਂ ਉੱਤੇ ਸਾਈਬਰ ਹੈਕਰਜ਼ ਨੇ ਲਗਭਗ 80 ਲੱਖ ਤੋਂ ਵੱਧ ਵਾਰ ਹਮਲੇ ਕੀਤੇ ਹਨ। ਇਨ੍ਹਾਂ ਹਮਲਿਆਂ ਲਈ ਨੈੱਟ ਵਾੱਕਰ, ਪੋਨੀਫ਼ਾਈਨਲ ਤੇ ਮੇਜ ਜਿਹੇ ਕੰਪਿਊਟਰ ਵਾਇਰਸ ਦੀ ਵਰਤੋਂ ਕੀਤੀ ਗਈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904