ਨਵੀਂ ਦਿੱਲੀ: ਚੱਕਰਵਾਤ ਤੂਫ਼ਾਨ ‘ਫ਼ਾਨੀ’ ਕਰਕੇ ਭਾਰਤੀ ਜਲ ਸੈਨਾ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਭਾਰਤੀ ਜਲ ਸੈਨਾ ਨੂੰ ਰਾਹਤ ਕਾਰਜਾਂ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਕੁਝ ਹੀ ਘੰਟਿਆਂ ‘ਚ ਇਸ ਤੂਫ਼ਾਨ ਦੇ ਤੇਜ਼ ਹੋਣ ਦੀ ਸੰਭਾਵਨਾ ਹੈ ਅਤੇ ਅਗਲੇ 24 ਘੰਟਿਆਂ ‘ਚ ਇਹ ਬੇਹੱਦ ਭਿਆਨਕ ਰੂਪ ਧਾਰਨ ਕਰ ਸਕਦਾ ਹੈ।
ਉਮੀਦ ਜਤਾਈ ਜਾ ਰਹੀ ਹੈ ਕਿ ਇਹ ਤੂਫ਼ਾਨ ਪਹਿਲੀ ਮਈ ਦੀ ਸ਼ਾਮ ਤਕ ਉੱਤਰ-ਪੱਛਮ ਵੱਲ ਵੱਧ ਸਕਦਾ ਹੈ। ਉੱਧਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਵੀਰਵਾਰ ਤਕ ਬੇਹੱਦ ਗੰਭੀਰ ਚੱਕਰਵਾਤ ‘ਚ ਬਦਲ ਸਕਦਾ ਹੈ। ਪੂਰਬੀ ਜਲ ਸੈਨਾ ਕਮਾਨ ਨੇ ਜ਼ਰੂਰੀ ਮਨੁੱਖੀ ਮਦਦ ਦੇਣ ਲਈ ਤਿਆਰੀ ਕੀਤੀ ਹੈ ਵਿਸ਼ਾਖਾਪਟਨਮ ਅਤੇ ਚੇਨਈ ‘ਚ ਭਾਰਤੀ ਨੇਵੀ ਦੇ ਜਹਾਜ਼ ਮਦਦ ਲਈ ਤਾਇਨਾਤ ਕਰ ਦਿੱਤੇ ਹਨ।
ਈਐਨਸੀ ਕਮਤਾਨ ਬੰਗਾਲ ਦੀ ਖਾੜੀ ਦੇ ਘਟਨਨਾਵਾਂ ‘ਤੇ ਬਾਰੀਕੀ ਨਾਲ ਨਿਗਰਾਨੀ ਕਰ ਰਿਹਾ ਹੈ ਅਤੇ ਫਲੈਗ ਅਪਸਰ ਤਮਿਲਨਾਡੂ ਅਤੇ ਪੁਡੁਚੇਰੀ ਨੇਵਲ ਖੇਤਰ ਅਤੇ ਨੇਵਲ ਅਫਸਰ-ਇੰਨ-ਚਾਰਜ ਆਂਧਰ ਪ੍ਰਦੇਸ਼ ਅਤੇ ਓਡੀਸ਼ਾ ਸੂਬਿਆਂ ਦੇ ਪ੍ਰਸਾਸ਼ਨ ਨਾਲ ਲਗਾਤਾਰ ਸੰਪਰਕ ‘ਚ ਹੈ।