ਕੰਨਿਆਕੁਮਾਰੀ/ਸੂਰਤ: ਰੱਖਿਆ ਮੰਤਰੀ ਨਿਰਮਲ ਸੀਤਾਰਮਨ ਨੇ ਅੱਜ ਚੱਕਰਵਤੀ ਤੂਫ਼ਾਨ ਓਖੀ ਵਿੱਚ ਫਸੇ ਮਛੇਰਿਆਂ ਦੇ ਬਚਾਓ ਕਾਰਜ ਦਾ ਜਾਇਜ਼ਾ ਲਿਆ। ਇਸ ਦੌਰਾਨ ਉਹ ਕੇਰਲ ਦੇ ਤਿਰੂਵਨੰਤਪੁਰਮ ਤੇ ਤਾਮਿਲਨਾਡੂ ਦੇ ਕੰਨਿਆਕੁਮਾਰੀ ਪਹੁੰਚੇ। ਕੰਨਿਆਕੁਮਾਰੀ ਜ਼ਿਲ੍ਹੇ ਦੇ 1000 ਮਛੇਰੇ ਲਾਪਤਾ ਹਨ। ਇਹ ਮਛੇਰੇ ਚਾਰ ਦਿਨ ਪਹਿਲਾਂ 100 ਕਿਸ਼ਤੀਆਂ ਵਿੱਚ ਮੱਛੀ ਫੜਨ ਗਏ ਸੀ।ਕੇਰਲਾ ਦੇ 900 ਮਛੇਰੇ ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਦੇ ਤੱਟ 'ਤੇ ਸਹੀ ਸਲਾਮਤ ਪਹੁੰਚ ਗਏ ਹਨ।


ਤੂਫਾਨ ਵਿੱਚ ਚਾਰ ਹੋਰ ਲੋਕਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 19 ਹੋ ਗਈ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ 'ਚ ਦੱਖਣੀ ਗੁਜਰਾਤ ਵਿੱਚ ਤੂਫਾਨ ਪਹੁੰਚ ਜਾਵੇਗਾ। ਦੂਜੇ ਪਾਸੇ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਤੇ ਪੁਡੂਚੇਰੀ ਵਿੱਚ ਅਗਲੇ ਤਿੰਨ-ਚਾਰ ਦਿਨਾਂ ਵਿੱਚ ਨਵੇਂ ਤੂਫਾਨ ਆਉਣ ਦੀ ਸੰਭਾਵਨਾ ਹੈ ਕਿਉਂਕਿ ਦੱਖਣੀ ਅੰਡੇਮਾਨ ਵਿੱਚ ਘੱਟ ਦਬਾਅ ਬਣਿਆ ਹੋਇਆ ਹੈ।

ਓਖੀ ਸੋਮਵਾਰ ਨੂੰ ਸੂਰਤ ਪਹੁੰਚੇਗਾ, ਭਾਰੀ ਬਾਰਸ਼ਾਂ ਦਾ ਡਰ
ਮੌਸਮ ਵਿਭਾਗ ਨੇ ਕਿਹਾ ਕਿ ਕੇਰਲ ਤੋਂ ਹੁੰਦੇ ਹੋਏ ਮੁੰਬਈ ਤੇ ਸੌਰਾਸ਼ਟਰ ਵੱਲ ਵਧ ਰਿਹਾ ਹੈ। 4 ਦਸੰਬਰ ਨੂੰ ਇਹ ਦੱਖਣ ਗੁਜਰਾਤ ਪਹੁੰਚ ਜਾਵੇਗਾ। ਖ਼ਤਰੇ ਦੇ ਮੱਦੇਨਜ਼ਰ, ਕਈ ਰਾਜਾਂ ਨੂੰ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਤੂਫਾਨ ਸੌਰਾਸ਼ਟਰ, ਕੱਛ, ਦਮਨ-ਦੀਵ, ਜਦੋਂ ਕਿ ਦੱਖਣੀ ਗੁਜਰਾਤ ਦੇ ਕੋਸਟਲ ਖੇਤਰ ਵਿਚ ਬਾਰਸ਼ ਨਾਲ ਪ੍ਰਵੇਸ਼ ਕਰੇਗਾ।

ਚੱਕਰਵਾਤ ਦੀ ਲੋਕੇਸ਼ਨ ਸ਼ਨੀਵਾਰ ਦੀ ਸ਼ਾਮ ਤੱਕ 10.4 ਉੱਤਰ ਲਾਤਿਤੁਤ ਤੇ 70.3 ਪੂਰਬ ਸੀ। ਇਹ ਚੱਕਰਵਾਤ ਲਕਸ਼ਦੀਪ ਤੋਂ ਨਿਕਲ ਚੁਕਿਆ ਹੈ ਤੇ ਇਸ ਦੀ ਗਤੀ 150 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਜਾ ਰਹੀ ਹੈ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਹਜ਼ਾਰਾਂ ਮਛੇਰਿਆਂ ਦੇ ਗਾਇਬ ਹੋਣ ਦੀ ਖਬਰ ਸਹੀ ਨਹੀਂ ਜਿਸ ਵਿੱਚ 97 ਤਾਮਿਲਨਾਡੂ ਤੋਂ ਲਾਪਤਾ ਹਨ ਜਿਸ ਵਿੱਚੋਂ 71 ਨੂੰ ਬਚਾ ਲਿਆ ਗਿਆ ਹੈ। ਨੇਵੀ, ਕੋਸਟ ਗਾਰਡਸ, ਏਅਰ ਫੋਰਸ ਨੇ ਤਾਮਿਲਨਾਡੂ ਤੇ ਕੇਰਲ ਵਿੱਚ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।