ਪੜਚੋਲ ਕਰੋ

ਚੋਣ ਨਤੀਜੇ 2024

(Source: ECI/ABP News/ABP Majha)

ਚੱਕਰਵਾਤੀ ਤੂਫ਼ਾਨ ਦੀ ਦਹਿਸ਼ਤ! ਦੇਸ਼ ਦੇ ਕਈ ਰਾਜਾਂ ’ਚ ਹੜ੍ਹ ਦਾ ਅਲਰਟ

ਦੱਖਣੀ-ਪੂਰਬੀ ਅਰਬ ਸਾਗਰ ’ਚ ਉੱਠਿਆ ਚੱਕਰਵਾਤੀ ਤੂਫ਼ਾਨ ‘ਤੌਕਤੇ’ (Tauktae) ਹੋਰ ਵੀ ਤਾਕਤਵਰ ਹੋ ਕੇ ਗੁਜਰਾਤ ਵੱਲ ਵਧ ਰਿਹਾ ਹੈ। ਇਹ ਤੂਫ਼ਾਨ ਗੁਜਰਾਤ ਦੇ ਨਾਲ-ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਦਮਨ ਤੇ ਦਿਊ ਤੇ ਦਾਦਰਾ ਤੇ ਨਗਰ ਹਵੇਲੀ ’ਚ ਆਫ਼ਤ ਲਿਆ ਸਕਦਾ ਹੈ।

ਮੁੰਬਈ: ਦੱਖਣੀ-ਪੂਰਬੀ ਅਰਬ ਸਾਗਰ ’ਚ ਉੱਠਿਆ ਚੱਕਰਵਾਤੀ ਤੂਫ਼ਾਨ ‘ਤੌਕਤੇ’ (Tauktae) ਹੋਰ ਵੀ ਤਾਕਤਵਰ ਹੋ ਕੇ ਗੁਜਰਾਤ ਵੱਲ ਵਧ ਰਿਹਾ ਹੈ। ਇਹ ਤੂਫ਼ਾਨ ਗੁਜਰਾਤ ਦੇ ਨਾਲ-ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਦਮਨ ਤੇ ਦਿਊ ਤੇ ਦਾਦਰਾ ਤੇ ਨਗਰ ਹਵੇਲੀ ’ਚ ਆਫ਼ਤ ਲਿਆ ਸਕਦਾ ਹੈ। ਤੂਫ਼ਾਨ ਕਾਰਣ ਕੇਰਲ ਤੇ ਤਾਮਿਲਨਾਡੂ ’ਚ ਹੜ੍ਹ ਦਾ ਖ਼ਤਰਾ ਪੈਦਾ ਹੋਣ ਨਾਲ ਕਰਨਾਟਕ, ਗੋਆ ਤੇ ਮਹਾਰਾਸ਼ਟਰ ’ਚ ਭਾਰੀ ਮੀਂਹ ਪੈਣ ਦਾ ਖ਼ਦਸ਼ਾ ਬਣਿਆ ਹੋਇਆ ਹੈ।

‘ਤੌਕਤੇ’ ਨਾਲ ਨਿਪਟਣ ਲਈ ਕੇਂਦਰ ਤੇ ਰਾਜ ਸਰਕਾਰਾਂ ਨੇ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਹਵਾਈ ਫ਼ੌਜ ਦੇ ਨਾਲ ਐਨਡੀਆਰਐਫ਼ ਦੀਆਂ ਟੀਮਾਂ ਪੂਰੀ ਤਰ੍ਹਾਂ ਚੌਕਸ ਹਨ। ਕੁਝ ਏਅਰਲਾਈਨਜ਼ ਨੇ ਆਪਣੀਆਂ ਉਡਾਣਾਂ ਪ੍ਰਭਾਵਿਤ ਹੋਣ ਦੀ ਗੱਲ ਆਖੀ ਹੈ। ਤਟੀ ਖੇਤਰ ਦੇ ਨਿਵਾਸੀਆਂ ਨਾਲ ਮਛੇਰਿਆਂ ਨੂੰ ਵੀ ਚੌਕਸ ਰਹਿਣ ਲਈ ਆਖ ਦਿੱਤਾ ਗਿਆ ਹੈ।

ਮੌਸਮ ਵਿਭਾਗ ਅਨੁਸਾਰ ਸਨਿੱਚਰਵਾਰ ਦੀ ਰਾਤ ਤੌਕਤੇ ਦੇ ਹੋਰ ਵੀ ਜ਼ਿਆਦਾ ਭਿਆਨਕ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਇਸ ਦੇ 18 ਮਈ ਨੂੰ ਗੁਜਰਾਤ ਦੇ ਪੋਰਬੰਦਰ ਤੇ ਨਾਲੀਆ ਦੇ ਵਿਚਕਾਰ ’ਚੋਂ ਗੁਜ਼ਰਨ ਦੀ ਸੰਭਾਵਨਾ ਹੈ। ਇਹ ਤੂਫ਼ਾਨ ਗੋਆ ਤੋਂ ਦੱਖਣ-ਪੱਛਮ ’ਚ 250 ਕਿਲੋਮੀਟਰ ਦੂਰ ਦੱਸਿਆ ਗਿਆ ਹੈ। ਕੁਝ ਘੰਟਿਆਂ ’ਚ ਇਸ ਦੇ ਕਰਨਾਟਕ ਦੇ ਤਟ ਉੱਤੇ ਪੁੱਜਣ ਦੇ ਆਸਾਰ ਹਨ।

ਇਸ ਤੂਫ਼ਾਨ ਕਾਰਨ 17 ਮਈ ਨੂੰ ਗੋਆ ਨਾਲ ਮਹਾਰਾਸ਼ਟਰ ਦੇ ਸਿੰਧੂਦੁਰਗ, ਰਤਨਾਗਿਰੀ ਤੇ ਮੁੰਬਈ ’ਚ ਤੇਜ਼ ਹਵਾਵਾਂ ਨਾਲ ਭਾਰੀ ਵਰਖਾ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ। ਫ਼ਿਲਹਾਲ ਕੇਰਲ ਤੇ ਤਾਮਿਲ ਨਾਡੂ ’ਚ ਭਾਰੀ ਵਰਖਾ ਹੋ ਰਹੀ ਹੈ। ਕੇਂਦਰੀ ਜਲ ਕਮਿਸ਼ਨ ਨੇ ਦੋਵੇਂ ਰਾਜਾਂ ’ਚ ਅਚਾਨਕ ਹੜ੍ਹ ਦੇ ਖ਼ਦਸ਼ੇ ਬਾਰੇ ‘ਆਰੈਂਜ ਅਲਰਟ’ ਜਾਰੀ ਕੀਤਾ ਹੈ।

ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੱਲ੍ਹ ਸਨਿੱਚਰਵਾਰ ਨੂੰ ਚੱਕਰਵਾਤੀ ਤੂਫ਼ਾਨ ‘ਤੌਕਤੇ’ ਕਾਰਨ ਪੈਦਾ ਹੋਈ ਸਥਿਤੀ ਨਾਲ ਨਿਪਟਣ ਲਈ ਰਾਜਾਂ ਤੇ ਕੇਂਦਰ ਸਰਕਾਰ ਦੇ ਮੰਤਰਾਲਿਆਂ/ਏਜੰਸੀਆਂ ਦੀ ਸਮੀਖਿਆ ਲਈ ਇੱਕ ਉੱਚ ਪੱਧਰੀ ਬੈਠਕ ਕੀਤੀ।

ਚੱਕਰਵਾਤੀ ਤੂਫ਼ਾਨ ਦੀ ਦਹਿਸ਼ਤ! ਦੇਸ਼ ਦੇ ਕਈ ਰਾਜਾਂ ’ਚ ਹੜ੍ਹ ਦਾ ਅਲਰਟ

ਭਾਰਤੀ ਮੌਸਮ ਵਿਭਾਗ (IMD) ਨੇ ਸੂਚਿਤ ਕੀਤਾ ਹੈ ਕਿ ਚੱਕਰਵਾਤੀ ਤੂਫ਼ਾਨ ‘ਤੌਕਤੇ’ ਦੇ 18 ਮਈ ਨੂੰ ਬਾਅਦ ਦੁਪਹਿਰ/ਸ਼ਾਮੀਂ ਪੋਰਬੰਦਰ ਤੇ ਨਲੀਆ ਵਿਚਾਲੇ ਗੁਜਰਾਤ ਦੇ ਸਮੁੰਦਰੀ ਕੰਢੇ ਨੂੰ ਛੋਹਣ ਦੀ ਸੰਭਾਵਨਾ ਹੈ ਤੇ ਜਿਸ ਦੌਰਾਨ ਹਵਾ ਦੀ ਰਫ਼ਤਾਰ 175 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ। ਜੂਨਾਗੜ੍ਹ ਤੇ ਗੀਰ ਸੋਮਨਾਥ ’ਚ ਬਹਤ ਜ਼ਿਆਦਾ ਮੀਂਹ ਦੇ ਨਾਲ-ਨਾਲ ਗੀਰ ਸੋਮਨਾਥ, ਦੀਊ, ਜੂਨਾਗੜ੍ਹ, ਪੋਰਬੰਦਰ, ਦੇਵਭੂਮੀ ਦਵਾਰਕਾ, ਅਮਰੇਲੀ, ਰਾਜਕੋਟ, ਜਾਮਨਗਰ ਜਿਹੇ ਸੌਰਾਸ਼ਟਰ ਕੱਛ ਤੇ ਦੀਊ ਜ਼ਿਲ੍ਹਿਆਂ ਦੀਆਂ ਕੁਝ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ।

ਭਾਰਤੀ ਮੌਸਮ ਵਿਭਾਗ ਨੇ ਤੂਫ਼ਾਨ ਦੇ ਆਉਣ ਸਮੇਂ 18 ਮਈ ਬਾਅਦ ਦੁਪਹਿਰ/ਸ਼ਾਮ ਦੌਰਾਨ 2-3 ਮੀਟਰ ਤੱਕ ਖਗੋਲੀ ਜਵਾਰਭਾਟੇ ਦੀਆਂ ਲਹਿਰਾਂ ਉੱਠਣ ਤੇ ਤੂਫ਼ਾਨ ਆਉਣ ਦੀ ਚੇਤਾਵਨੀ ਵੀ ਦਿੱਤੀ ਹੈ; ਜਿਸ ਕਾਰਨ ਮੋਰਬੀ, ਕੱਛ, ਦੇਵਭੂਮੀ ਦਵਾਰਕਾ ਤੇ ਜਾਮਨਗਰ ਜ਼ਿਲ੍ਹਿਆਂ ਦੇ ਤਟੀ ਇਲਾਕਿਆਂ ’ਚ ਪਾਣੀ ਭਰ ਸਕਦਾ ਹੈ ਤੇ ਪੋਰਬੰਦਰ, ਜੂਨਾਗੜ੍ਹ, ਦੀਊ, ਗੀਰ ਸੋਮਨਾਥ, ਅਮਰੇਲੀ, ਭਾਵਨਗਰ ’ਚ 1-2 ਮੀਟਰ ਉੱਚੀਆਂ ਅਜਿਹੀਆਂ ਲਹਿਰਾਂ ਉੱਠ ਸਕਦੀਆਂ ਹਨ ਤੇ ਗੁਜਰਾਤ ਦੇ ਬਾਕੀ ਦੇ ਤਟੀ ਜ਼ਿਲ੍ਹਿਆਂ ’ਚ 0.5 ਤੋਂ 1 ਮੀਟਰ ਤੱਕ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ। ਭਾਰਤੀ ਮੌਸਮ ਵਿਭਾਗ (IMD) 13 ਮਈ ਤੋਂ ਹਰ ਤਿੰਨ-ਤਿੰਨ ਘੰਟਿਆਂ ਬਾਅਦ ਸਾਰੇ ਸਬੰਧਤ ਰਾਜਾਂ ਲਈ ਤਾਜ਼ਾ ਪੂਰਵ-ਅਨੁਮਾਨ ਨਾਲ ਸਬੰਧਤ ਬੁਲੇਟਿਨ ਜਾਰੀ ਕਰ ਰਿਹਾ ਹੈ।

ਗ੍ਰਹਿ ਮੰਤਰਾਲਾ 24*7 ਸਥਿਤੀ ਦਾ ਜਾਇਜ਼ਾ ਲੈ ਰਿਹਾ ਹੈ ਤੇ ਸਬੰਧਤ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਕੇਂਦਰੀ ਏਜੰਸੀਆਂ ਦੇ ਸੰਪਰਕ ਵਿੱਚ ਹੈ। ਗ੍ਰਹਿ ਮੰਤਰਾਲਾ ਪਹਿਲਾਂ ਹੀ ਸਾਰੇ ਰਾਜਾਂ ਨੂੰ ਪਹਿਲਾਂ ਹੀ SDRF ਦੀ ਪਹਿਲੀ ਕਿਸ਼ਤ ਜਾਰੀ ਕਰ ਚੁੱਕਾ ਹੈ। NDRF ਨੇ ਛੇ ਰਾਜਾਂ ਵਿੱਚ ਕਿਸ਼ਤੀਆਂ, ਰੁੱਖ ਵੱਢਣ ਵਾਲੀਆਂ ਮਸ਼ੀਨਾਂ, ਦੂਰਸੰਚਾਰ ਉਪਕਰਣਾਂ ਆਦਿ ਨਾਲ ਲੈਸ 42 ਟੀਮਾਂ ਪਹਿਲਾਂ ਹੀ ਤਾਇਨਾਤ ਕਰ ਦੱਤੀਆਂ ਹਨ ਤੇ 26 ਟੀਮਾਂ ਨੂੰ ਹਰ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ-ਬਰ-ਤਿਆਰ ਰਹਿਣ ਲਈ ਆਖਿਆ ਗਿਆ ਹੈ।

ਚੱਕਰਵਾਤੀ ਤੂਫ਼ਾਨ ਦੀ ਦਹਿਸ਼ਤ! ਦੇਸ਼ ਦੇ ਕਈ ਰਾਜਾਂ ’ਚ ਹੜ੍ਹ ਦਾ ਅਲਰਟ

ਭਾਰਤੀ ਤੱਟ-ਰੱਖਿਅਕ ਤੇ ਸਮੁੰਦਰੀ ਫ਼ੌਜ ਨੇ ਰਾਹਤ, ਖੋਜ ਤੇ ਬਚਾਅ ਕਾਰਜਾਂ ਲਈ ਸਮੁੰਦਰੀ ਬੇੜੇ ਤੇ ਹੈਲੀਕਾਪਟਰ ਤਾਇਨਾਤ ਕਰ ਦਿੱਤੇ ਹਨ। ਹਵਾਈ ਫ਼ੌਜ ਤੇ ਥਲ ਸੈਨਾ ਦੀਆਂ ਇੰਜੀਨੀਅਰ ਟਾਸਕ ਫ਼ੋਰਸ ਦੀਆਂ ਇਕਾਈਆਂ ਵੀ ਕਿਸ਼ਤੀਆਂ ਤੇ ਰਾਹਤ ਉਪਕਰਣਾਂ ਸਮੇਤ ਤਾਇਨਾਤੀ ਲਈ ਪੂਰੀ ਤਰ੍ਹਾਂ ਤਿਆਰ ਹਨ। ਮਨੁੱਖੀ ਸਹਾਇਤਾ ਤੇ ਆਫ਼ਤ ਰਾਹਤ ਇਕਾਈਆਂ ਨਾਲ ਲੈਸ ਸੱਤ ਸਮੁੰਦਰੀ ਬੇੜੇ ਪੱਛਮੀ ਤੱਟ ਉੱਤੇ ਪੂਰੀ ਤਰ੍ਹਾਂ ਤਿਆਰ ਖੜ੍ਹੇ ਹਨ। ਚੌਕਸੀ ਲਈ ਹਵਾਈ ਜਹਾਜ਼ ਤੇ ਹੈਲੀਕਾਪਟਰ ਪੱਛਮੀ ਤਟ ਦੇ ਨਾਲ ਲਗਾਤਾਰ ਚੌਕਸੀ ਰੱਖ ਰਹੇ ਹਨ। ਆਫ਼ਤ ਦੌਰਾਨ ਰਾਹਤ ਪਹੁੰਚਾਉਣ ਵਾਲੀਆਂ ਟੀਮਾਂ (DRTs) ਅਤੇ ਮੈਡੀਕਲ ਟੀਮਾਂ (MTs) ਤ੍ਰਿਵੇਂਦਰਮ, ਕੰਨੂਰ ਤੇ ਪੱਛਮੀ ਕੰਢੇ ਦੇ ਹੋਰ ਸਥਾਨਾਂ ਉੱਤੇ ਤਿਆਰ ਹਨ।

ਬਿਜਲੀ ਮੰਤਰਾਲੇ ਨੇ ਐਮਰਜੈਂਸੀ ਰੈਸਪੌਂਸ ਸਿਸਟਮਜ਼ ਐਕਟੀਵੇਟ ਕੀਤੇ ਹਨ ਤੇ ਟ੍ਰਾਂਸਫ਼ਾਰਮਰਜ਼, ਡੀਜ਼ਲ ਜੈਨਰੇਟਰ ਸੈੱਟਸ ਤੇ ਉਪਕਰਣ ਤਿਆਰ ਰੱਖੇ ਜਾ ਰਹੇ ਹਨ, ਤਾਂ ਬਿਜਲੀ ਦੀ ਸਪਲਾਈ ਤੁਰੰਤ ਬਹਾਲ ਕੀਤੀ ਜਾ ਸਕੇ। ਦੂਰਸੰਚਾਰ ਮੰਤਰਾਲਾ ਸਾਰੇ ਟੈਲੀਕਾਮ ਟਾਵਰ ਤੇ ਐਕਸਚੇਂਜਸ ਉੱਤੇ ਨਿਰੰਤਰ ਨਜ਼ਰ ਰੱਖ ਰਿਹਾ ਹੈ ਤੇ ਟੈਲੀਕਾਮ ਨੈੱਟਵਰਕ ਵਿੱਚ ਕਿਸੇ ਤਰ੍ਹਾਂ ਦੀ ਵੀ ਖ਼ਰਾਬੀ ਆਉਣ ਦੀ ਹਾਲਤ ਵਿੱਚ ਉਸ ਦੀ ਬਹਾਲੀ ਲਈ ਪੂਰੀ ਤਰ੍ਹਾਂ ਤਿਆਰ ਹਨ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਪ੍ਰਭਾਵਿਤ ਹੋ ਸਕਣ ਵਾਲੇ ਰਾਜਾਂਯਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਿਹਤ ਖੇਤਰ ਦੀਆਂ ਪੂਰੀਆਂ ਤਿਆਰੀਆਂ ਰੱਖਣ ਅਤੇ ਪ੍ਰਭਾਵਿਤ ਇਲਾਕਿਆਂ ’ਚ ਕੋਵਿਡ ਮਾਮਲਿਆਂ ’ਚ ਕਾਰਵਾਈ ਕਰਨ ਲਈ ਸਲਾਹਕਾਰੀ (ਐਡਵਾਈਜ਼ਰੀ) ਜਾਰੀ ਕੀਤੀ ਹੈ।

ਉਨ੍ਹਾਂ ਨੇ ਤੁਰੰਤ ਕਾਰਵਾਈ ਪਾਉਣ ਵਾਲੀਆਂ 10 ਮੈਡੀਕਲ ਟੀਮਾਂ ਅਤੇ 5 ਜਨ–ਸਿਹਤ ਰੈਸਪੌਂਸ ਟੀਮਾਂ ਵੀ ਐਮਰਜੈਂਸੀ ਦਵਾਈਆਂ ਸਮੇਤ ਤਿਆਰ ਰੱਖੀਆਂ ਹਨ। ਬੰਦਰਗਾਹ, ਜਹਾਜ਼ਰਾਨੀ ਤੇ ਜਲ–ਮਾਰਗਾਂ ਬਾਰੇ ਮੰਤਰਾਲੇ ਨੇ ਸਾਰੇ ਸਮੁੰਦਰੀ ਬੇੜਿਆਂ ਨੂੰ ਸੁਰੱਖਿਅਤ ਰੱਖਣ ਲਈ ਕਦਮ ਚੁੱਕੇ ਹਨ ਅਤੇ ਐਮਰਜੈਂਸੀ ਬੇੜੇ (ਟੱਗਸ) ਤਾਇਨਾਤ ਕੀਤੇ ਹਨ।

ਚੱਕਰਵਾਤੀ ਤੂਫ਼ਾਨ ਦੀ ਦਹਿਸ਼ਤ! ਦੇਸ਼ ਦੇ ਕਈ ਰਾਜਾਂ ’ਚ ਹੜ੍ਹ ਦਾ ਅਲਰਟ

NDRF ਅਸੁਰੱਖਿਅਤ ਸਥਾਨਾਂ ਤੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਤਿਆਰੀਆਂ ਕਰਨ ਵਿੱਚ ਰਾਜਾਂ ਦੀਆਂ ਏਜੰਸੀਆਂ ਦੀ ਮਦਦ ਕਰ ਰਿਹਾ ਹੈ ਅਤੇ ਚੱਕਰਵਾਤੀ ਤੂਫ਼ਾਨ ਨਾਲ ਨਿਪਟਣ ਦੇ ਢੰਗ–ਤਰੀਕਿਆਂ ਬਾਰੇ ਆਮ ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ਲਈ ਲਗਾਤਾਰ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।

ਸਮੀਖਿਆ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕਣ ਦੀ ਹਦਾਇਤ ਜਾਰੀ ਕੀਤੀ ਕਿ ਰਾਜ ਸਰਕਾਰਾਂ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਟਿਕਾਣਿਆਂ ਤੱਕ ਪਹੁੰਚਾ ਸਕਣ ਅਤੇ ਬਿਜਲੀ, ਦੂਰਸੰਚਾਰ, ਸਿਹਤ, ਪੀਣ ਵਾਲਾ ਪਾਣੀ ਆਦਿ ਜਿਹੀਆਂ ਸਾਰੀਆਂ ਜ਼ਰੂਰੀ ਸੇਵਾਵਾਂ ਨੂੰ ਬਰਕਰਾਰ ਰੱਖਣਾ ਯਕੀਨੀ ਬਣਾ ਸਕਣ ਤੇ ਇਨ੍ਹਾਂ ਨੂੰ ਕੋਈ ਨੁਕਸਾਨ ਪੁੱਜਣ ਦੀ ਹਾਲਤ ਵਿੱਚ ਉਨ੍ਹਾਂ ਨੂੰ ਤੁਰੰਤ ਬਹਾਲ ਕਰ ਸਕਣ।

ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਇਹ ਹਦਾਇਤ ਵੀ ਜਾਰੀ ਕੀਤੀ ਕਿ ਉਹ ਹਸਪਤਾਲਾਂ ਵਿੱਚ ਕੋਵਿਡ ਨਾਲ ਸਬੰਧਤ ਇੰਤਜ਼ਾਮ, ਵੈਕਸੀਨ ਕੋਲਡ ਚੇਨ ਤੇ ਹੋਰ ਮੈਡੀਕਲ ਸਹੂਲਤਾਂ, ਬਿਜਲੀ ਦੀ ਬੈਕ ਅੱਪ ਅਤੇ ਜ਼ਰੂਰੀ ਦਵਾਈਆਂ ਦੀ ਸਟੋਰੇਜ ਅਤੇ ਆਕਸੀਜਨ ਦੇ ਟੈਂਕਰਾਂ ਦੀ ਬੇਰੋਕ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਤਿਆਰੀਆਂ ਕਰਨ। ਉਨ੍ਹਾਂ ਕੰਟਰੋਲ ਰੂਮਜ਼ ਨੂੰ 24*7 ਚੱਲਦਾ ਰੱਖਣ ਦੀ ਵੀ ਹਦਾਇਤ ਕੀਤੀ।  ਉਨ੍ਹਾਂ ਇਹ ਵੀ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਖ਼ਾਸ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਜਾਮਨਗਰ ਤੋਂ ਆਕਸੀਜਨ ਦੀ ਸਪਲਾਈ ਵਿੱਚ ਕਿਸੇ ਤਰ੍ਹਾਂ ਦਾ ਕੋਈ ਥੋੜ੍ਹਾ ਜਿੰਨਾ ਵੀ ਅੜਿੱਕਾ ਨਾ ਪਵੇ। ਉਨ੍ਹਾਂ ਸਮੇਂ–ਸਿਰ ਸੰਵੇਦਨਸ਼ੀਲਤਾ ਤੇ ਰਾਹਤ ਕਦਮਾਂ ਲਈ ਸਥਾਨਕ ਨਿਵਾਸੀਆਂ ਨੂੰ ਵੀ ਸ਼ਾਮਲ ਕਰਨ ਦੀ ਗੱਲ ਕੀਤੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Barnala Results: ਬਾਗੀ ਬਾਠ ਨੇ ਵਿਗਾੜੀ ‘ਆਪ’ ਦੀ ਖੇਡ! ਢਹਿ ਗਿਆ ਮਜਬੂਤ ਗੜ੍ਹ?
Barnala Results: ਬਾਗੀ ਬਾਠ ਨੇ ਵਿਗਾੜੀ ‘ਆਪ’ ਦੀ ਖੇਡ! ਢਹਿ ਗਿਆ ਮਜਬੂਤ ਗੜ੍ਹ?
Punjab By Poll: ਗਿੱਦੜਬਾਹਾ ਵਾਲਿਆਂ ਨੇ ਨਹੀਂ ਦਿੱਤਾ ਸੁਖਰਾਜ ਸਿੰਘ ਦਾ ਸਾਥ, ਨੋਟਾਂ ਤੋਂ ਵੀ ਘੱਟ ਪਈਆਂ  ਵੋਟਾਂ !
Punjab By Poll: ਗਿੱਦੜਬਾਹਾ ਵਾਲਿਆਂ ਨੇ ਨਹੀਂ ਦਿੱਤਾ ਸੁਖਰਾਜ ਸਿੰਘ ਦਾ ਸਾਥ, ਨੋਟਾਂ ਤੋਂ ਵੀ ਘੱਟ ਪਈਆਂ ਵੋਟਾਂ !
Punjab By Poll Result: ਆਪ ਨੇ 2 ਤੇ ਕਾਂਗਰਸ ਨੇ 1 ਸੀਟ 'ਤੇ ਮਾਰੀ ਬਾਜ਼ੀ, ਚੌਥੀ ਸੀਟ 'ਤੇ ਆਪ ਦੀ ਲੀਡ
Punjab By Poll Result: ਆਪ ਨੇ 2 ਤੇ ਕਾਂਗਰਸ ਨੇ 1 ਸੀਟ 'ਤੇ ਮਾਰੀ ਬਾਜ਼ੀ, ਚੌਥੀ ਸੀਟ 'ਤੇ ਆਪ ਦੀ ਲੀਡ
Gidderbaha Results: ਗਿੱਦੜਬਾਹਾ 'ਚ ਮਨਪ੍ਰੀਤ ਬਾਦਲ ਨਾਲ ਬੁਰੀ ਹੋਈ! ਅਕਾਲੀ ਦਲ ਦਾ ਜ਼ੋਰ ਵੀ ਨਾ ਆਇਆ ਕੰਮ
Gidderbaha Results: ਗਿੱਦੜਬਾਹਾ 'ਚ ਮਨਪ੍ਰੀਤ ਬਾਦਲ ਨਾਲ ਬੁਰੀ ਹੋਈ! ਅਕਾਲੀ ਦਲ ਦਾ ਜ਼ੋਰ ਵੀ ਨਾ ਆਇਆ ਕੰਮ
Advertisement
ABP Premium

ਵੀਡੀਓਜ਼

Sikh | ਸਿੱਖਾਂ 'ਤੇ ਚੁਟਕਲੇ ਬਣਾਉਣ ਵਾਲਿਆਂ ਦੀ ਨਹੀਂ ਹੋਵੇਗੀ ਖ਼ੈਰ! | Supreme CourtAman Arora | Bhagwant Maan | ਪ੍ਰਧਾਨ ਬਣਨ ਤੋਂ ਬਾਅਦ ਅਮਨ ਅਰੋੜਾ ਦਾ ਵੱਡਾ ਬਿਆਨ! |Abp Sanjhaਰਵਿੰਦਰ ਗਰੇਵਾਲ ਦੀ ਧੀ ਦਾ ਪੰਜਾਬੀ ਸਿੰਗਰ ਨਾਲ ਹੋਇਆ ਵਿਆਹਦਿਲਜੀਤ ਦੇ ਮੁਰੀਦ ਹੋਏ ਗੁਜਰਾਤੀ ਲੋਕ , ਕਹਿੰਦੇ ਹੁਣ ਸਾਡਾ ਹੋਇਆ ਦੋਸਾਂਝਾਵਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Barnala Results: ਬਾਗੀ ਬਾਠ ਨੇ ਵਿਗਾੜੀ ‘ਆਪ’ ਦੀ ਖੇਡ! ਢਹਿ ਗਿਆ ਮਜਬੂਤ ਗੜ੍ਹ?
Barnala Results: ਬਾਗੀ ਬਾਠ ਨੇ ਵਿਗਾੜੀ ‘ਆਪ’ ਦੀ ਖੇਡ! ਢਹਿ ਗਿਆ ਮਜਬੂਤ ਗੜ੍ਹ?
Punjab By Poll: ਗਿੱਦੜਬਾਹਾ ਵਾਲਿਆਂ ਨੇ ਨਹੀਂ ਦਿੱਤਾ ਸੁਖਰਾਜ ਸਿੰਘ ਦਾ ਸਾਥ, ਨੋਟਾਂ ਤੋਂ ਵੀ ਘੱਟ ਪਈਆਂ  ਵੋਟਾਂ !
Punjab By Poll: ਗਿੱਦੜਬਾਹਾ ਵਾਲਿਆਂ ਨੇ ਨਹੀਂ ਦਿੱਤਾ ਸੁਖਰਾਜ ਸਿੰਘ ਦਾ ਸਾਥ, ਨੋਟਾਂ ਤੋਂ ਵੀ ਘੱਟ ਪਈਆਂ ਵੋਟਾਂ !
Punjab By Poll Result: ਆਪ ਨੇ 2 ਤੇ ਕਾਂਗਰਸ ਨੇ 1 ਸੀਟ 'ਤੇ ਮਾਰੀ ਬਾਜ਼ੀ, ਚੌਥੀ ਸੀਟ 'ਤੇ ਆਪ ਦੀ ਲੀਡ
Punjab By Poll Result: ਆਪ ਨੇ 2 ਤੇ ਕਾਂਗਰਸ ਨੇ 1 ਸੀਟ 'ਤੇ ਮਾਰੀ ਬਾਜ਼ੀ, ਚੌਥੀ ਸੀਟ 'ਤੇ ਆਪ ਦੀ ਲੀਡ
Gidderbaha Results: ਗਿੱਦੜਬਾਹਾ 'ਚ ਮਨਪ੍ਰੀਤ ਬਾਦਲ ਨਾਲ ਬੁਰੀ ਹੋਈ! ਅਕਾਲੀ ਦਲ ਦਾ ਜ਼ੋਰ ਵੀ ਨਾ ਆਇਆ ਕੰਮ
Gidderbaha Results: ਗਿੱਦੜਬਾਹਾ 'ਚ ਮਨਪ੍ਰੀਤ ਬਾਦਲ ਨਾਲ ਬੁਰੀ ਹੋਈ! ਅਕਾਲੀ ਦਲ ਦਾ ਜ਼ੋਰ ਵੀ ਨਾ ਆਇਆ ਕੰਮ
Punjab By Poll: ਆਪ ਨੇ ਕਾਂਗਰਸ ਤੋਂ ਖੋਹਿਆ ਚੱਬੇਵਾਲ ! ਡਾਂ ਇਸ਼ਾਂਕ ਨੇ ਵੱਡੀ ਲੀਡ ਨਾਲ ਜਿੱਤ ਕੀਤੀ ਦਰਜ, ਪੜ੍ਹੋ ਪੂਰਾ ਹਾਲ
Punjab By Poll: ਆਪ ਨੇ ਕਾਂਗਰਸ ਤੋਂ ਖੋਹਿਆ ਚੱਬੇਵਾਲ ! ਡਾਂ ਇਸ਼ਾਂਕ ਨੇ ਵੱਡੀ ਲੀਡ ਨਾਲ ਜਿੱਤ ਕੀਤੀ ਦਰਜ, ਪੜ੍ਹੋ ਪੂਰਾ ਹਾਲ
ਮਨਪ੍ਰੀਤ ਬਾਦਲ ਦਾ ਸਿਆਸੀ ਸਫ਼ਰ ਹੋਇਆ ਖ਼ਤਮ ? ਗਿੱਦੜਬਾਹਾ ਤੋਂ ਸ਼ਰਮਨਾਕ ਹਾਰ ਵੱਲ ਵਧ ਰਿਹਾ 'ਬਾਦਲ ਪਰਿਵਾਰ'
ਮਨਪ੍ਰੀਤ ਬਾਦਲ ਦਾ ਸਿਆਸੀ ਸਫ਼ਰ ਹੋਇਆ ਖ਼ਤਮ ? ਗਿੱਦੜਬਾਹਾ ਤੋਂ ਸ਼ਰਮਨਾਕ ਹਾਰ ਵੱਲ ਵਧ ਰਿਹਾ 'ਬਾਦਲ ਪਰਿਵਾਰ'
Election Results 2024 Live Coverage:  'ਮੇਰਾ ਬੇਟਾ ਬਣੇਗਾ ਮੁੱਖ ਮੰਤਰੀ', ਮਹਾਰਾਸ਼ਟਰ 'ਚ NDA ਦੀ ਸ਼ਾਨਦਾਰ ਜਿੱਤ ਤੋਂ ਬਾਅਦ ਬੋਲੀ Devendra Fadnavis ਦੀ ਮਾਂ...
'ਮੇਰਾ ਬੇਟਾ ਬਣੇਗਾ ਮੁੱਖ ਮੰਤਰੀ', ਮਹਾਰਾਸ਼ਟਰ 'ਚ NDA ਦੀ ਸ਼ਾਨਦਾਰ ਜਿੱਤ ਤੋਂ ਬਾਅਦ ਬੋਲੀ Devendra Fadnavis ਦੀ ਮਾਂ...
Punjab Bypoll Result: ਬਰਨਾਲਾ 'ਚ AAP ਨੂੰ ਪਛਾਣ ਕੇ ਕਾਂਗਰਸ ਦੇ ਕਾਲਾ ਢਿਲੋਂ ਆਏ ਅੱਗੇ, ਇੱਦਾਂ ਬਣਾਈ ਬੜ੍ਹਤ
Punjab Bypoll Result: ਬਰਨਾਲਾ 'ਚ AAP ਨੂੰ ਪਛਾਣ ਕੇ ਕਾਂਗਰਸ ਦੇ ਕਾਲਾ ਢਿਲੋਂ ਆਏ ਅੱਗੇ, ਇੱਦਾਂ ਬਣਾਈ ਬੜ੍ਹਤ
Embed widget