ਭੋਪਾਲ: ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ 70 ਕਿੱਲੋਮੀਟਰ ਦੂਰ ਸਥਿਤ ਸਾਗਰ ਦੇ ਸਕੂਲ ਵਿੱਚ ਇੱਕ ਬੰਬ ਮਿਲਿਆ ਹੈ। ਖ਼ਬਰ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਸਕੂਲ ਪਹੁੰਚਿਆ। ਉਸ ਸਮੇਂ ਸਕੂਲ ਵਿੱਚ 400 ਬੱਚੇ ਮੌਜੂਦ ਸਨ।

ਹੈਰਾਨ ਵਾਲੀ ਗੱਲ ਇਹ ਹੈ ਕਿ ਬਿਨਾ ਬੰਬ ਨਿਰੋਧਕ ਦਸਤੇ ਤੋਂ ਇੱਕ ਸਿਪਾਹੀ ਅਭਿਸ਼ੇਕ ਪਟੇਲ ਨੇ ਬਹਾਦਰੀ ਦਿਖਾਈ। ਉਸ ਨੇ 12 ਇੰਚ ਲੰਬੇ ਇਸ ਬੰਬ ਨੂੰ ਰਿਹਾਇਸ਼ੀ ਇਲਾਕੇ ਤੋਂ 500 ਮੀਟਰ ਦੂਰ ਲੈ ਗਿਆ। ਅਭਿਸ਼ੇਕ ਇਸ ਬਹਾਦਰੀ ਲਈ ਹੀਰੋ ਬਣ ਗਿਆ।

ਇਸ ਬਹਾਦਰੀ ਲਈ ਅਭਿਸ਼ੇਕ ਤੇ ਉਸ ਦੇ ਸਾਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਪਰ ਵੱਡਾ ਸੁਆਲ ਇਹ ਹੈ ਕਿ ਇਹ ਬੰਬ ਸਕੂਲ ਵਿੱਚ ਕਿਵੇਂ ਪਹੁੰਚਿਆ। ਸਥਾਨਕ ਪੁਲਿਸ ਨੇ ਦੱਸਿਆ ਕਿ ਇਸ ਖੇਤਰ ਦੇ ਨੇੜੇ ਇੱਕ ਆਰਮੀ ਰੇਂਜ ਹੈ ਤੇ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਬੰਬ ਨੂੰ ਪਿੰਡ ਤੱਕ ਕੌਣ ਲੈ ਕੇ ਆਇਆ।