ਨਵੀਂ ਦਿੱਲੀ:
ਡੀਏਈ ਦੇ ਸਕੱਤਰ ਕੇਐਨ ਵਿਆਸ ਨੇ ਬੁੱਧਵਾਰ ਨੂੰ ਕਿਹਾ, “ਭਾਰਤ ਦੀ ਊਰਜਾ ਸਮਰੱਥਾ ਵਧਾਉਣ ਦੀ ਯੋਜਨਾ ਹੈ। ਸਾਡੇ ਕੋਲ 21 ਰਿਐਕਟਰ ਨਿਰਮਾਣ ਤੇ ਯੋਜਨਾ ਦੇ ਵੱਖ-ਵੱਖ ਪੜਾਅ ‘ਚ ਹਨ। ਇਸ ‘ਚ ਅਸੀਂ 15,000 ਮੈਗਾਵਾਟ ਤੋਂ ਜ਼ਿਆਦਾ ਸਮਰੱਥਾ ਜੋੜ ਸਕਾਂਗੇ।”
ਪਰਮਾਣੁ ਊਰਜਾ ਵਿਭਾਗ ਨੇ ਇਸ ਤੋਂ ਪਹਿਲਾ ਕਿਹਾ ਸੀ ਕਿ ਦੇਸ਼ ‘ਚ 2031 ਤਕ 15,700 ਮੈਗਾਵਾਟ ਦੀ ਸਮਰੱਥਾ ਵਾਲੇ 21 ਨਵੇਂ ਪਰਮਾਣੁ ਊਰਜਾ ਰਿਐਕਟਰ ਲਾਏ ਜਾਣਗੇ। ਵਿਭਾਗ ਨੇ ਇਹ ਵੀ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਪੰਜ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ‘ਚ 28 ਪਰਮਾਣੂ ਰਿਐਕਟਰ ਹੋਣਗੇ। ਅਜੇ ਨੌਂ ਪਰਮਾਣੂ ਬਿਜਲੀ ਰਿਐਕਟਰ ਨਿਰਮਾਣ ਦੇ ਵੱਖ-ਵੱਖ ਪੜਾਅ ‘ਚ ਹਨ। ਇਨ੍ਹਾਂ ਨੂੰ 2024-25 ਤਕ ਪੂਰਾ ਕਰਨ ਦਾ ਟੀਚਾ ਹੈ।
ਭਾਰਤ 'ਚ ਲੱਗ ਰਹੇ 21 ਨਵੇਂ ਪਰਮਾਣੂ ਰਿਐਕਟਰ, 15,000 ਮੈਗਾਵਾਟ ਬਿਜਲੀ ਹੋਏਗੀ ਪੈਦਾ
ਏਬੀਪੀ ਸਾਂਝਾ
Updated at:
19 Sep 2019 12:32 PM (IST)
ਭਾਰਤ ‘ਚ 21 ਨਵੇਂ ਨਿਊਕਲੀਅਰ ਰਿਐਕਟਰ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ। ਇਨ੍ਹਾਂ ਦੇ ਬਣਨ ਤੋਂ ਬਾਅਦ ਬਿਜਲੀ ਉਤਪਾਦਨ ਦੀ ਸਮਰੱਥਾ ਵਿੱਚ 15 ਹਜ਼ਾਰ ਮੈਗਾਵਾਟ ਤਕ ਦਾ ਵਾਧਾ ਹੋ ਜਾਵੇਗੀ। ਇਸ ਸਬੰਧੀ ਜਾਣਕਾਰੀ ਪਰਮਾਣੂ ਊਰਜਾ ਵਿਭਾਗ ਨੇ ਦਿੱਤੀ ਹੈ।
- - - - - - - - - Advertisement - - - - - - - - -