Dancer Dies at Stage : ਮੰਚ ‘ਤੇ ਡਾਂਸ ਕਲਾਕਾਰ ਦੀ ਪਰਫਾਰਮੈਂਸ ਦੌਰਾਨ ਮੌਤ, ਲੋਕ ਵਜਾਉਂਦੇ ਰਹੇ ਤਾੜੀਆਂ, ਵੀਡੀਓ ਵਾਇਰਲ
ਅੱਜ ਕੱਲ੍ਹ ਦੇ ਸਮੇਂ 'ਚ ਹਾਰਟ ਅਟੈਕ ਦੀਆਂ ਘਟਨਾਵਾਂ ਬਹੁਤ ਹੋ ਰਹੀਆਂ ਹਨ। ਬਾਲੀਵੁੱਡ 'ਚ ਹਾਰਟ ਅਟੈਕ ਕਾਰਨ ਕਈ ਸੈਲੀਬ੍ਰਿਟੀਜ਼ ਦੀ ਮੌਤ ਹੋ ਗਈ ਤੇ ਕੋਈ ਹਾਲੇ ਵੀ ਹਸਪਤਾਲ ਦਾਖਲ ਹੈ। ਕੋਈ ਕਸਰਤ ਕਰਦੇ ਸਮੇਂ, ਕੋਈ ਡਾਂਸ ਕਰਦੇ ਸਮੇਂ ਤੇ

Dancer Dies at Stage : ਅੱਜ ਕੱਲ੍ਹ ਦੇ ਸਮੇਂ 'ਚ ਹਾਰਟ ਅਟੈਕ ਦੀਆਂ ਘਟਨਾਵਾਂ ਬਹੁਤ ਹੋ ਰਹੀਆਂ ਹਨ। ਬਾਲੀਵੁੱਡ 'ਚ ਹਾਰਟ ਅਟੈਕ ਕਾਰਨ ਕਈ ਸੈਲੀਬ੍ਰਿਟੀਜ਼ ਦੀ ਮੌਤ ਹੋ ਗਈ ਤੇ ਕੋਈ ਹਾਲੇ ਵੀ ਹਸਪਤਾਲ ਦਾਖਲ ਹੈ। ਕੋਈ ਕਸਰਤ ਕਰਦੇ ਸਮੇਂ, ਕੋਈ ਡਾਂਸ ਕਰਦੇ ਸਮੇਂ ਤੇ ਕੋਈ ਵਾਕਿੰਗ ਕਰਦੇ ਸਮੇਂ ਹਾਰਟ ਅਟੈਕ ਜਿਹੀਆਂ ਬਿਮਾਰੀਆਂ ਦੀ ਲਪੇਟ 'ਚ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਵੀ ਅਜਿਹੀ ਹੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਡਾਂਸ ਪ੍ਰਫਾਰਮਰ ਨੂੰ ਹਾਰਟ ਅਟੈਕ ਆ ਜਾਂਦਾ ਹੈ ਤੇ ਉਸਦੀ ਮੌਤ ਹੋ ਜਾਂਦੀ ਹੈ।
ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ । ਇਸ ਵੀਡੀਓ ‘ਚ ਇੱਕ ਡਾਂਸ ਕਲਾਕਾਰ (Dance Artist) ਮਾਤਾ ਪਾਰਵਤੀ ਦੇ ਭੇਸ 'ਚ ਰੋਲ ਨਿਭਾਉਂਦਾ ਹੋਇਆ ਡਾਂਸ ਕਰਦਾ ਨਜ਼ਰ ਆ ਰਿਹਾ ਹੈ । ਪਰ ਇਸੇ ਡਾਂਸ ਪਰਫਾਰਮੈਂਸ ਦੇ ਦੌਰਾਨ ਉਸ ਨੂੰ ਹਾਰਟ ਅਟੈਕ (Heart Attack) ਹੁੰਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ । ਇਸ ਸ਼ੋਅ ਦਾ ਆਨੰਦ ਮਾਣ ਰਹੇ ਲੋਕਾਂ ਨੂੰ ਇਸ ਗੱਲ ਦੀ ਜ਼ਰਾ ਜਿੰਨੀ ਵੀ ਭਿਣਕ ਨਹੀਂ ਲੱਗਦੀ।
ਲੋਕ ਇਸ ਡਾਂਸ ਕਲਾਕਾਰ ਦੀ ਪਰਫਾਰਮੈਂਸ ‘ਤੇ ਤਾੜੀਆਂ ਵਜਾਉਂਦੇ ਦਿਖਾਈ ਦਿੱਤੇ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਵੀਡੀਓ ਜੰਮੂ ਦਾ ਦੱਸਿਆ ਜਾ ਰਿਹਾ ਹੈ । ਜਿੱਥੇ ਇਹ ਕਲਾਕਾਰ ਆਪਣੇ ਡਾਂਸ ਦੀ ਪਰਫਾਰਮੈਂਸ ਦੇ ਰਹੀ ਸੀ ।
ਕਲਾਕਾਰ ਡਾਂਸ ਕਰਦਾ-ਕਰਦਾ ਅਚਾਨਕ ਡਿੱਗ ਪੈਂਦਾ ਹੈ, ਪਰ ਲੋਕਾਂ ਨੂੰ ਲੱਗਦਾ ਹੈ ਕਿ ਇਹ ਸ਼ਾਇਦ ਉਸ ਦੀ ਪਰਫਾਰਮੈਂਸ ਦਾ ਹਿੱਸਾ ਹੈ । ਪਰ ਇਸ ਦੌਰਾਨ ਕਲਾਕਾਰ ਦੀ ਮੌਤ ਹੋ ਜਾਂਦੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਡਾਂਸ ਕਲਾਕਾਰ ਕਾਫੀ ਦੇਰ ਤਕ ਤੜਫਦਾ ਰਹਿੰਦਾ ਹੈ ।
ਪਰ ਸਭ ਨੂੰ ਇਹੀ ਲੱਗਦਾ ਹੈ ਕਿ ਇਹ ਉਸ ਦੇ ਡਾਂਸ ਦਾ ਹੀ ਕੋਈ ਹਿੱਸਾ ਹੈ । ਇਸ ਤੋਂ ਉਸ ਦੇ ਨਾਲ ਪਰਫਾਰਮ ਕਰ ਰਿਹਾ ਸ਼ਿਵ ਜੀ ਦੇ ਭੇਸ ‘ਚ ਇੱਕ ਹੋਰ ਕਲਾਕਾਰ ਆਉਂਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਅਤੇ ਉਹ ਪਾਣੀ ਮੰਗਵਾਉਂਦਾ ਹੈ । ਪਰ ਉਦੋਂ ਤਕ ਬਹੁਤ ਦੇਰ ਹੋ ਜਾਂਦੀ ਹੈ ਅਤੇ ਉਹ ਕਲਾਕਾਰ ਦੁਨੀਆ ਤੋਂ ਹਮੇਸ਼ਾ ਦੇ ਲਈ ਰੁਖਸਤ ਹੋ ਜਾਂਦਾ ਹੈ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
