ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਲੜਕੀ ਨੂੰ ਪਰਿਵਾਰ ਦੀ ਸਾਂਝੀ ਜਾਇਦਾਦ ਵਿੱਚ ਤੇ ਰਿਹਾਇਸ਼ੀ ਘਰ ਵਿੱਚ ਵੀ ਹੱਕ ਮਿਲੇਗਾ। ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਦੁਖੀ ਪਤਨੀ ਨੂੰ ਆਪਣੀ ਸੱਸ ਦੀ ਜੱਦੀ ਤੇ ਸਾਂਝੀ ਜਾਇਦਾਦ ਵਿੱਚ ਰਹਿਣ ਦਾ ਕਾਨੂੰਨੀ ਅਧਿਕਾਰ ਹੋਵੇਗਾ।
ਇਸ ਦੇ ਨਾਲ ਹੀ ਪਨਤੀ ਦਾ ਪਤੀ ਦੀ ਜਾਇਦਾਦ 'ਤੇ ਯਾਨੀ ਵੱਖਰੇ ਤੌਰ 'ਤੇ ਬਣਾਏ ਘਰ 'ਤੇ ਵੀ ਅਧਿਕਾਰ ਹੋਵੇਗਾ। ਘਰੇਲੂ ਹਿੰਸਾ ਐਕਟ 2005 ਦਾ ਹਵਾਲਾ ਦਿੰਦਿਆਂ ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ਵਿੱਚ ਕਈ ਗੱਲਾਂ ਸਪੱਸ਼ਟ ਕਰ ਦਿੱਤੀਆਂ ਹਨ।
ਕਿਸਾਨਾਂ ਨੇ ਅੰਦੋਲਨ ਹੋਰ ਤੇਜ਼ ਕਰਨ ਦੀ ਕੀਤੀ ਤਿਆਰੀ
ਬੈਂਚ ਨੇ ਕੇਸ ਦੀ ਸੁਣਵਾਈ ਕਰਦਿਆਂ ਦੋ ਮੈਂਬਰੀ ਬੈਂਚ ਦੇ ਫੈਸਲੇ ਨੂੰ ਪਲਟ ਦਿੱਤਾ ਤੇ ਕੁਝ ਸਵਾਲਾਂ ਦੇ ਜਵਾਬ ਵੀ ਦਿੱਤੇ। ਬੈਂਚ ਨੇ ਇਹ ਫੈਸਲਾ 2006 ਦੇ ਐਸਆਰ ਬੱਤਰਾ ਤੇ ਹੋਰ ਬਨਾਮ ਤਰੁਣ ਬਤਰਾ ਦੇ ਕੇਸ ਦੀ ਸੁਣਵਾਈ ਕਰਦਿਆਂ ਦਿੱਤਾ।
ਦੱਸ ਦਈਏ ਕਿ ਪਹਿਲੇ ਦੋ ਮੈਂਬਰੀ ਬੈਂਚ ਨੇ ਇਹ ਫੈਸਲਾ ਦਿੱਤਾ ਸੀ ਕਿ ਪਤਨੀ ਨੂੰ ਸਿਰਫ ਆਪਣੇ ਪਤੀ ਦੀ ਜਾਇਦਾਦ 'ਤੇ ਅਧਿਕਾਰ ਹੈ। ਤਰੁਣ ਬੱਤਰਾ ਵੱਲੋਂ ਸੀਨੀਅਰ ਵਕੀਲ ਨਿਧੀ ਗੁਪਤਾ ਨੇ ਦਲੀਲ ਦਿੱਤੀ। ਉਨ੍ਹਾਂ ਕਿਹਾ ਕਿ ਜੇ ਨੂੰਹ ਸਾਂਝੇ ਪਰਿਵਾਰ ਦੀ ਜਾਇਦਾਦ ਹੈ ਤਾਂ ਕੇਸ ਦੀ ਸੰਪੂਰਨਤਾ ਨੂੰ ਵੇਖਣ ਦੀ ਲੋੜ ਹੈ। ਉਸ ਨੂੰ ਵੀ ਘਰ ਵਿੱਚ ਰਹਿਣ ਦਾ ਅਧਿਕਾਰ ਹੈ। ਅਦਾਲਤ ਨੇ ਫਿਰ ਇਸ ਅਪੀਲ ਨੂੰ ਸਵੀਕਾਰ ਕਰ ਲਿਆ।
NTA NEET UG result: ਐਨਟੀਏ ਨੀਟ ਨਤੀਜਾ ਅੱਜ ਹੋ ਸਕਦਾ ਜਾਰੀ, ntaneet.nic ਤੋਂ ਕਰੋ ਚੈੱਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904