ਚੰਡੀਗੜ੍ਹ: ਟਾਂਡਾ ਮੈਡੀਕਲ ਕਾਲਜ ਦੇ ਹੋਸਟਲ ਦੇ ਕਮਰੇ ਵਿੱਚੋਂ ਸ਼ੱਕੀ ਹਾਲਤ ਵਿੱਚ ਡਾਕਟਰ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਡਾਕਟਰ ਦੀ ਪਛਾਣ ਧੀਰਜ ਸੋਨੀ ਵਜੋਂ ਹੀ ਹੈ ਜੋ ਥਾਣਾ ਭੋਰੰਜ ਹਮੀਰਪੁਰ ਦੇ ਪਿੰਡ ਨਾਗੋਟਾ ਗਜਿਯਾਨ ਦਾ ਰਹਿਣ ਵਾਲਾ ਸੀ। ਲਾਸ਼ ਕੋਲੋਂ ਕੋਈ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ ਪਰ ਪੁਲਿਸ ਇਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਸਮਝ ਕੇ ਛਾਣਬੀਣ ਕਰ ਰਹੀ ਹੈ।

40 ਸਾਲਾਂ ਦਾ ਮ੍ਰਿਤਕ ਡਾਕਟਰ ਐਮਐਸ (ਐਨੇਸਥੇਸੀਆ) ਦੇ ਦੂਜੇ ਸਾਲ ਦਾ ਵਿਦਿਆਰਥੀ ਸੀ। ਘਟਨਾ ਦੀ ਜਾਣਕਾਰੀ ਮਿਲਦਿਆਂ ਪੁਲਿਸ ਫੋਰੈਂਸਿਕ ਵਿਗਿਆਨ ਲੈਬ ਟੀਮ ਲੈ ਕੇ ਤੁਰੰਤ ਮੌਕੇ ’ਤੇ ਪਹੁੰਚ ਗਈ। ਸ਼ੁਰੂਆਤੀ ਜਾਂਚ ਵਿੱਚ ਲਾਸ਼ ਕੋਲੋਂ ਸ਼ਰਾਬ ਦੀ ਬੋਤਲ, ਐਟਰਾਕਿਊਰੀਅਮ ਬੈਸਿਲੇਟ ਟੀਕੇ (ਐਨੇਸਥੇਸੀਆ ਲਈ ਵਰਤਿਆ ਜਾਣ ਵਾਲਾ ਟੀਕਾ) ਦੇ ਰੈਪਰ, ਜੇਰੋਡੋਲ ਐਸਪੀ (ਦਰਦ ਨਿਵਾਰਕ) ਗੋਲ਼ੀਆਂ, ਆਮ ਗਲੂਕੋਜ਼ ਦੀ ਬੋਤਲ ਤੇ ਚਿਕਨ ਮਾਸ ਅੰਦਰ ਸਰਿੰਜ ਕੈਨੁਲਾ ਨਾਲ ਇੱਕ ਖਾਲੀ ਬੋਤਲ ਮਿਲੀ ਹੈ।

ਮ੍ਰਿਤਕ ਦੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਲਾਸ਼ ਨੂੰ ਪੋਸਟ ਮਾਰਟਮ ਲਈ ਭੇਜਿਆ ਗਿਆ ਹੈ। ਹਾਲ਼ੇ ਤਕ ਡਾਕਟਰ ਦੀ ਮੌਤ ਦਾ ਕਾਰਨ ਪਤਾ ਨਹੀਂ ਲੱਗਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।