ਚੰਡੀਗੜ੍ਹ: ਸਹਿਕਾਰੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵਡੋਦਰਾ ਦੀ GSFC ਯੂਨੀਵਰਸਿਟੀ ਕੈਂਪਸ ਵਿੱਚ ਮਾਰਕਫੈੱਡ ਦੇ ਪਹਿਲੇ ਆਊਟਲੈੱਟ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਭਲਾਈ ਲਈ ਮਾਰਕਫੈੱਟ ਤੇ ਗੁਜਰਾਤ ਸਟੇਟ ਫਰਟੀਲਾਈਜ਼ਰਸ ਤੇ ਕੈਮੀਕਲਜ਼ ਲਿਮਟਿਡ ਇੱਕਜੁੱਟ ਹੋ ਕੇ ਕੰਮ ਕਰਨਗੇ। ਇਸ ਦੌਰਾਨ ਉਨ੍ਹਾਂ ਜੀਐੱਸਐੱਫਸੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ।

ਵਡੋਦਰਾ ਦੇ ਇਸ ਆਊਟਲੈੱਟ ਵਿੱਚ 90 ਤੋਂ ਜ਼ਿਆਦਾ ਆਈਟਮਾਂ ਪੇਸ਼ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਮਾਰਕਫੈੱਡ ਟੈਗ ਦਾ ਸ਼ਹਿਦ, ਬਾਸਮਤੀ ਚੌਲ਼, ਸਾਗ, ਦਾਲ ਮਖਣੀ, ਕੜੀ ਪਕੌੜਾ, ਦਲੀਆ, ਅਚਾਰ, ਜੈਲੀ, ਕੈਚਅੱਪ, ਜੈਮ ਤੇ ਸ਼ੱਕਰ ਆਦਿ ਸ਼ਾਮਲ ਹਨ।