ਮੁੰਬਈ: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਦਾ ਵੈਕਸ ਸਟੈਚੂ ਜਲਦ ਹੀ ਲੰਦਨ ਦੇ ਮੈਡਮ ਤੂਸਾਦ ਮਿਊਜ਼ੀਅਮ 'ਚ ਲੱਗੇਗਾ। ਇਸ ਦੀ ਜਾਣਕਾਰੀ ਖੁਦ ਦੀਪਿਕਾ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਕੁਝ ਸਮਾਂ ਪਹਿਲਾਂ ਦੀਪਿਕਾ ਨੇ ਫੇਸਬੁੱਕ ਲਾਈਵ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ।


ਲੰਦਨ ਮਿਊਜ਼ਿਅਮ 'ਚ ਆਪਣਾ ਵੈਕਸ ਸਟੈਚੂ ਲੱਗਣ ਦੀ ਖ਼ਬਰ ਸੁਣਨ ਤੋਂ ਬਾਅਦ ਬਾਲੀਵੁੱਡ ਦੀ ਮਸਤਾਨੀ ਕਾਫੀ ਖੁਸ਼ ਤੇ ਉਤਸ਼ਾਹਤ ਹੈ। ਕੁਝ ਦਿਨ ਪਹਿਲਾਂ ਲੰਦਨ ਦੌਰੇ ਦੌਰਾਨ ਦੀਪਿਕਾ ਨੇ ਵੈਕਸ ਸਟੈਚੂ ਲਈ ਮਾਪ ਦਿੱਤਾ ਸੀ। ਲੰਦਨ ਤੋਂ ਇਲਾਵਾ ਦੀਪਿਕਾ ਦਾ ਵੈਕਸ ਸਟੈਚੂ ਦਿੱਲੀ 'ਚ ਵੀ ਲਗੇਗਾ।

ਦੀਪਕਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦੀ ਹੀ ਵਿਸ਼ਾਲ ਭਾਰਦਵਾਜ ਦੀ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ, ਜਿਸ 'ਚ ਉਸ ਨਾਲ ਇਰਫਾਨ ਖਾਨ ਹੋਣਗੇ। ਫਿਲਹਾਲ ਇਰਫਾਨ ਦੀ ਸਿਹਤ ਖਰਾਬ ਹੋਣ ਕਰਕੇ ਫ਼ਿਲਮ ਦੀ ਸ਼ੂਟਿੰਗ ਰੁਕੀ ਹੋਈ ਹੈ। ਇਰਫਾਨ ਇਨ੍ਹੀਂ ਦਿਨੀਂ ਆਪਣੇ ਇਲਾਜ ਲਈ ਲੰਦਨ 'ਚ ਹਨ।