ਨਵੀਂ ਦਿੱਲੀ: ਪੈਨ ਕਾਰਡ ਨੂੰ ਆਧਾਰ ਨਾਲ ਜੋੜਨ ਨੂੰ ਲੈ ਕੇ ਵੱਡੀ ਖ਼ਬਰ ਹੈ ਜੋ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਪੈਨ ਅਤੇ ਆਧਾਰ ਨੂੰ ਜਲਦੀ ਲਿੰਕ ਕਰਵਾ ਲਵੋ ਕਿਉਂ ਕਿ ਇਸ ਦੇ ਲਈ ਡੈਡਲਾਈਨ (ਸਮਾਂ ਸੀਮਾ) ਵਧਣ ਵਾਲੀ ਨਹੀਂ ਹੈ। ਤੁਹਾਡੇ ਕੋਲ 31 ਅਗਸਤ ਤੱਕ ਦਾ ਹੀ ਸਮਾਂ ਹੈ ਕਿਉਂਕਿ ਸਰਕਾਰ ਨੇ ਪੈਨ ਨੂੰ ਆਧਾਰ ਨਾਲ ਜੋੜਨ ਦੀ ਸਮਾਂ ਸੀਮਾ ਵਧਾ ਕੇ 31 ਅਗਸਤ ਤਾਂ ਕਰ ਦਿੱਤੀ ਹੈ ਪਰ ਇਸ ਨੂੰ ਹੋਰ ਵਧਾਉਣ ਦੇ ਲਈ ਫਿਲਹਾਲ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
ਹਾਲਾਂਕਿ ਕੁੱਝ ਸਮਾਂ ਪਹਿਲਾਂ ਹੀ ਵਿੱਤ ਮੰਤਰੀ ਅਰੁਣ ਜੇਟਲੀ ਨੇ ਸੰਸਦ 'ਚ ਖੁਦ ਕਿਹਾ ਸੀ ਕਿ ਆਧਾਰ ਅਤੇ ਪੈਨ ਨੂੰ ਲਿੰਕ ਕਰਨ ਦੇ ਨਹੀ ਕੋਈ ਆਖਰੀ ਤਾਰੀਖ ਨਹੀਂ ਹੈ ਪਰ ਹੁਣ ਖੁਦ ਆਧਾਰ ਜਾਰੀ ਕਰਨ ਵਾਲੀ ਸੰਸਥਾ ਯੂਆਈਏਡੀਆਈ ਨੇ ਸਾਫ਼ ਕਰ ਦਿੱਤਾ ਹੈ ਕਿ 31 ਅਗਸਤ ਤੱਕ ਆਧਾਰ ਅਤੇ ਪੈਨ ਨੂੰ ਲਿੰਕ ਕਰਨਾ ਜ਼ਰੂਰੀ ਹੈ।