ਨਵੀਂ ਦਿੱਲੀ: ਦਸੰਬਰ ‘ਚ ਲੋਕ ਅਕਸਰ ਹੀ ਨਵਾਂ ਸਾਲ ਮਨਾਉਣ ਦੀ ਪਲਾਨਿੰਗ ਕਰਨੀ ਸ਼ੁਰੂ ਕਰ ਦਿੰਦੇ ਹਨ। ਇਸ ਲਈ ਉਨ੍ਹਾਂ ਨੂੰ ਛੁੱਟੀਆਂ ਦੀ ਲੋੜ ਪੈਂਦੀ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਦੋਂ-ਕਦੋਂ ਅਤੇ ਕਿੱਥੇ-ਕਿੱਥੇ ਬੈਂਕਾਂ ਨੂੰ ਛੁੱਟੀਆਂ ਹਨ ਤਾਂ ਜੋ ਤੁਹਾਨੂੰ ਆਪਣਾ ਪਲਨ ਬਣਾਉਨ ਲਈ ਜ਼ਿਆਦਾ ਇੰਤਜ਼ਾਰ ਨਾ ਕਰਨਾ ਪਵੇ।
ਦਸੰਬਰ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ 3 ਦਸੰਬਰ ਨੂੰ ਗੋਆ ‘ਚ ਬੈਂਕਾਂ ਦੀ ਛੁੱਟੀ ਹੈ, ਜਦਕਿ ਜੰਮੂ ਕਸ਼ਮੀਰ ‘ਚ 5 ਦਸੰਬਰ ਨੂੰ ਸ਼ੇਖ ਮੁਹਮੰਦ ਅਬੱਦੁਲਾ ਦੀ ਜੈਯੰਤੀ ਕਰਕੇ ਬੈਂਕ ਬੰਦ ਰਹਿਣਗੇ। ਇਸ ਤੋਂ ਬਾਅਦ ਗੱਲ ਕਰਦੇ ਹਾਂ ਛੱਤੀਸਗੜ੍ਹ ਦੀ ਜਿੱਥੇ 18 ਦਸੰਬਰ ਨੂੰ ਗੁਰੂ ਘਾਸੀਦਾਸ ਜੈਯੰਤੀ ਕਰਕੇ ਬੈਂਕ ਦੀ ਛੁੱਟੀ ਹੈ।
19 ਦਸੰਬਰ ਨੂੰ ਦਮਨ ਦੀਵ ਅਤੇ ਗੋਆ ‘ਚ ਬੈਂਕਾਂ ਦੀ ਛੁੱਟੀ ਹੈ, 25 ਦਸੰਬਰ ਪੂਰੇ ਦੇਸ਼ ‘ਚ ਕ੍ਰਿਸਮਸ ਦੇ ਤਿਓਹਾਰ ਕਾਰਨ ਬੈਂਕ ਬੰਦ ਹੋਣਗੇ। ਇਸ ਦਿਨ ਬੁੱਧਵਾਰ ਹੈ। ਇਸ ਤੋਂ ਅਗਲੇ ਦਿਨ ਵੀ ਯਾਨੀ 26 ਦਸੰਬਰ ਨੂੰ ਸ਼ਹੀਦ ਉਧਮ ਸਿੰਘ ਜੈਯੰਤੀ ਕਰਕੇ ਹਰਿਆਣਾ ਦੇ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ ਮਣੀਪੁਰ ‘ਚ 31 ਦਸੰਬਰ ਨੂੰ ਯਾਨੀ ਨਵੇਂ ਸਾਲ ਤੋਂ ਇੱਕ ਦਿਨ ਪਹਿਲਾਂ ਛੱਟੀ ਰਹੇਗੀ।
ਇਸ ਤੋਂ ਇਲਾਵਾ ਬੈਂਕਾਂ ਨੂੰ ਦੂਜੇ ਅਤੇ ਚੌਥੇ ਸ਼ਨੀਵਾਰ ਦੀ ਛੁੱਟੀ ਹੈ। ਉਂਝ ਦੇਖਿਆ ਜਾਵੇ ਤਾਂ ਦਸੰਬਰ ਮਹੀਨੇ ‘ਚ ਬੈਂਕਾ ਦੀ ਛੁੱਟੀਆਂ ਨਾਲ ਲੋਕਾਂ ਨੂੰ ਕੋਈ ਖਾਸ ਦਿੱਕਤ ਨਹੀਂ ਹੋਵੇਗੀ। 2019 ਦੀ ਛੁੱਟੀਆਂ ਦਾ ਐਲਾਨ ਵੱਖ-ਵੱਖ ਸੂਬਿਆਂ ਵੱਲੋਂ ਫਿਲਹਾਲ ਨਹੀਂ ਕੀਤਾ ਗਿਆ। ਇਨ੍ਹਾਂ ਦਾ ਐਲਾਨ ਦਸੰਬਰ ਦੇ ਅਖ਼ੀਰ ਤਕ ਹੋ ਜਾਵੇਗਾ। ਉਧਰ ਕੇਂਦਰ ਸਰਕਾਰ ਵੀ ਅਗਲੇ ਮਹੀਨੇ ਅਗਲੇ ਸਾਲ ਆਉਣ ਵਾਲੀਆਂ ਛੁੱਟੀਆਂ ਦਾ ਐਲਾਨ ਕਰੇਗੀ।