ਦੇਸ਼ 'ਚ ਕੋਰੋਨਾ ਰਫ਼ਤਾਰ ਹੋਈ ਹੌਲ਼ੀ, ਹੁਣ ਰੇਲਵੇ ਚੁੱਕੇਗਾ ਵੱਡਾ ਕਦਮ
ਹੁਣ ਭਾਰਤੀ ਰੇਲਵੇ ਇਕ ਵਾਰ ਫਿਰ ਨਵੀਆਂ ਟ੍ਰੇਨਾਂ ਸ਼ੁਰੂ ਕਰਨ 'ਤੇ ਵਿਚਾਰ ਕਰ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਰੇਲਵੇ ਆਉਣ ਵਾਲੇ ਕੁਝ ਦਿਨਾਂ 'ਚ 100 ਰੇਲਾਂ ਸ਼ੁਰੂ ਕਰ ਸਕਦਾ ਹੈ।
ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਹੌਲ਼ੀ ਹੋ ਗਈ ਹੈ। ਇਸ ਦਰਮਿਆਨ ਹੁਣ ਭਾਰਤੀ ਰੇਲਵੇ ਇਕ ਵਾਰ ਫਿਰ ਨਵੀਆਂ ਟ੍ਰੇਨਾਂ ਸ਼ੁਰੂ ਕਰਨ 'ਤੇ ਵਿਚਾਰ ਕਰ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਰੇਲਵੇ ਆਉਣ ਵਾਲੇ ਕੁਝ ਦਿਨਾਂ 'ਚ 100 ਰੇਲਾਂ ਸ਼ੁਰੂ ਕਰ ਸਕਦਾ ਹੈ।
ਰੇਲਵੇ ਬੋਰਡ ਦੇ ਚੇਅਰਮੈਨ ਤੇ ਸੀਈਓ ਸੁਨੀਤ ਸ਼ਰਮਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਕੋਰੋਨਾ ਇਨਫੈਕਸ਼ਨ ਦੇ ਦੌਰ 'ਚ ਦੇਸ਼ ਭਰ 'ਚ 889 ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ। ਉੱਥੇ ਹੀ ਹੁਣ ਜਦੋਂ ਸਥਿਤੀ ਥੋੜੀ ਬਿਹਤਰ ਦਿਖ ਰਹੀ ਹੈ ਤਾਂ ਰੇਲਵੇ ਅਗਲੇ ਚਾਰ ਤੋਂ ਪੰਜ ਦਿਨਾਂ 'ਚ 100 ਟ੍ਰੇਨਾਂ ਫਿਰ ਤੋਂ ਸ਼ੁਰੂ ਕਰਨ ਤੇ ਵਿਚਾਰ ਕਰ ਰਿਹਾ ਹੈ।
ਸੂਬਾ ਸਰਕਾਰ ਦੀ ਇਜਾਜ਼ਤ ਨਾਲ ਰੇਲ ਸੇਵਾਵਾਂ ਵਧਾਈਆਂ ਜਾਣਗੀਆਂ
ਉਨ੍ਹਾਂ ਕਿਹਾ ਯਾਤਰੀਆਂ ਦੀ ਲੋੜ ਦੇ ਮੁਤਾਬਕ ਸੂਬਾ ਸਰਕਾਰ ਦੀ ਇਜਾਜ਼ਤ ਨਾਲ ਰੇਲ ਸੇਵਾਵਾਂ ਵਧਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਮਈ ਤੇ ਜੂਨ ਮਹੀਨੇ 'ਚ ਨਵੀਆਂ ਟ੍ਰੇਨਾਂ ਸ਼ੁਰੂ ਕੀਤੀਆਂ ਜਾਣਗੀਆਂ। ਸੈਂਟਰਲ ਰੇਲਵੇ 'ਚ 197 ਰੇਲਾਂ, ਵੈਸਟਰਨ ਰੇਲਵੇ 'ਚ 154 ਟ੍ਰੇਨਾਂ, ਨੌਰਦਰਨ ਰੇਲਵੇ 'ਚ 38 ਟ੍ਰੇਨਵਾਂ ਸ਼ਾਮਲ ਹਨ। ਇਸ ਤੋਂ ਇਲਾਵਾ ਕਲੋਨ ਟ੍ਰੇਨਾਂ ਵੀ ਚਲਾਈਆਂ ਜਾ ਰਹੀਆਂ ਹਨ।
ਉੱਤਰ ਪ੍ਰਦੇਸ਼ ਤੇ ਬਿਹਾਰ ਲਈ ਜ਼ਿਆਦਾ ਟ੍ਰੇਨਾਂ ਚਲਾਈਆਂ ਜਾ ਰਹੀਆਂ
ਸੀਈਓ ਸੁਨੀਤ ਸ਼ਰਮਾ ਨੇ ਦੱਸਿਆ ਕਿ ਕੋਰੋਨਾ ਦੀ ਦੂਜੀ ਲਹਿਰ 'ਚ ਵੀ ਅਸੀਂ ਟ੍ਰੇਨ ਸੇਵਾਵਾਂ ਨੂੰ ਵਧਾਇਆ ਹੈ। ਮਾਰਚ ਅਪ੍ਰੈਲ ਦੇ ਮਹੀਨੇ 'ਚ ਰੇਲਾਂ ਦੀ ਸੰਖਿਆਂ 1500 ਤਕ ਪਹੁੰਚ ਗਈ ਸੀ ਪਰ ਕੋਰੋਨਾ ਨਿਯਮਾਂ ਤੇ ਪਾਬੰਦੀਆਂ ਨੂੰ ਦੇਖਦਿਆਂ ਸੰਖਿਆਂ ਨੂੰ ਘੱਟ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਇਸ ਸਮੇਂ ਉੱਤਰ ਪ੍ਰਦੇਸ਼ ਤੇ ਬਿਹਾਰ ਲਈ ਜ਼ਿਆਦਾ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: SOP for Overseas Travelers: ਵਿਦੇਸ਼ ਜਾਣ ਵਾਲਿਆਂ ਲਈ ਕੇਂਦਰ ਸਰਕਾਰ ਦੀਆਂ ਨਵੀਆਂ ਗਾਈਡਲਾਈਨਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904